ਭੂੰਦੜੀ, 29 ਜਨਵਰੀ (ਕੁਲਦੀਪ ਸਿੰਘ ਮਾਨ)-ਕੜਾਕੇ ਦੀ ਠੰਢ ਨੂੰ ਮੁੱਖ ਰੱਖਦੇ ਹੋਏ ਸਰਕਾਰੀ ਪ੍ਰਾਇਮਰੀ ਸਕੂਲ ਭੂੰਦੜੀ ਵਿਖੇ ਸਾਬਕਾ ਸਰਪੰਚ ਗੁਰਮੀਤ ਸਿੰਘ, ਪ੍ਰਵਾਸੀ ਭਾਰਤੀ ਹਰਜਿੰਦਰ ਸਿੰਘ ਅਤੇ ਪ੍ਰਵਾਸੀ ਭਾਰਤੀ ਅਮਰਜੀਤ ਸਿੰਘ ਹੇਰਾਂ ਵਲੋਂ ਸਕੂਲ ਦੇ ਸਾਰੇ ਬੱਚਿਆਂ ਨੂੰ ਕੋਟੀਆਂ ਵੰਡੀਆਂ ਗਈਆਂ | ਇਸ ਸਮਾਗਮ ਦੌਰਾਨ ਪਿ੍ੰਸੀਪਲ ਸੁਖਦੇਵ ਸਿੰਘ ਮਾਨ, ਡਾ. ਸੁਖਦੇਵ ਸਿੰਘ ਭੂੰਦੜੀ, ਬਲਜਿੰਦਰ ਸਿੰਘ, ਸਾਬਕਾ ਚੇਅਰਮੈਨ ਸੁਰਜੀਤ ਸਿੰਘ, ਸਾਇੰਸ ਮਾ. ਸੁਖਵੀਰ ਸਿੰਘ, ਬਲਦੇਵ ਸਿੰਘ ਹਾਂਸ, ਸੁਬੇਦਾਰ ਕਾਲਾ ਸਿੰਘ, ਸੁਖਦੇਵ ਸਿੰਘ ਬੂਰਾ, ਜੱਗਾ ਗੋਇਲ, ਮੈਡਮ ਸਰਬਜੀਤ ਕੌਰ, ਮੈਡਮ ਸਨਦੀਪ ਕੌਰ, ਚੇਅਰਮੈਨ ਕੋਮਲਪ੍ਰੀਤ ਕੌਰ, ਮਾ. ਪ੍ਰੀਤਮ ਸਿੰਘ, ਮਾ. ਗੁਰਦੀਪ ਸਿੰਘ ਸਮੇਤ ਹੋਰ ਹਾਜ਼ਰ ਸਨ |