08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਸਹੌਲੀ 'ਚ ਮਾਤਾ ਸੁਰਜੀਤ ਕੌਰ ਲਿੱਟ ਨਮਿਤ ਸ਼ਰਧਾਂਜਲੀ ਸਮਾਗਮ • ਕੈਪਟਨ ਸੰਦੀਪ ਸੰਧੂ ਤੇ ਹੋਰਾਂ ਵਲੋਂ ਸ਼ਰਧਾ ਦੇ ਫੁੱਲ ਭੇਟ

ਅਜੀਤ ਡੈਸਕ 30-01-2026
ਗੁਰੂਸਰ ਸੁਧਾਰ, 29 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡ ਸਹੌਲੀ ਦੇ ਸਰਪੰਚ ਪਲਵਿੰਦਰ ਸਿੰਘ ਲਿੱਟ ਜਿੰਨ੍ਹਾਂ ਦੇ ਪੂਜਨੀਕ ਮਾਤਾ ਸੁਰਜੀਤ ਕੌਰ ਲਿੱਟ (86) ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਨਮਿਤ ਸ਼ਰਧਾਂਜਲੀ ਸਮਾਗਮ ਅੱਜ ਪਿੰਡ ਸਹੌਲੀ ਦੇ ਗੁਰਦੁਆਰਾ ਸਾਹਿਬ ਪੱਤੀ ਲਿੱਟ ਵਿਖੇ ਹੋਇਆ | ਬੀਤੇ ਦਿਨਾਂ ਤੋਂ ਪ੍ਰ੍ਰਕਾਸ਼ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਜਾਣ ਤੋਂ ਇਲਾਵਾ ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫ਼ਰੀਦ (ਫ਼ਰੀਦਕੋਟ) ਦੇ ਹਜ਼ੂਰੀ ਜਥੇ ਭਾਈ ਰਾਜਦੀਪ ਸਿੰਘ ਤੇ ਸਾਥੀਆਂ ਵਲੋਂ ਗੁਰਬਾਣੀ ਦਾ ਵੈਰਾਗਮਈ ਕੀਰਤਨ ਕੀਤਾ ਗਿਆ | ਅੰਤਿਮ ਅਰਦਾਸ ਉਪਰੰਤ ਸਵ: ਮਾਤਾ ਸੁਰਜੀਤ ਕੌਰ ਲਿੱਟ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਤੇ ਹਲਕਾ ਦਾਖਾ ਇੰਚਾਰਜ ਕੈਪਟਨ ਸੰਦੀਪ ਸੰਧੂ ਨੇ ਸਵ: ਮਾਤਾ ਜੀ ਦੇ ਸੰਘਰਸ਼ਮਈ ਜੀਵਨ ਤੋਂ ਜਾਣੂੰ ਕਰਵਾਉਂਦਿਆਂ ਕਿਹਾ ਕਿ ਉਨ੍ਹਾਂ ਸਖ਼ਤ ਮਿਹਨਤ ਤੇ ਪਤੀ ਸਵ: ਸੰਧੂਰਾ ਸਿੰਘ ਦੇ ਮੋਢੇ ਨਾਲ ਮੋਢਾ ਜੋੜ ਕੇ ਪਰਿਵਾਰ ਅਤੇ ਬੱਚਿਆਂ ਦੀ ਤਰੱਕੀ, ਖ਼ੁਸ਼ਹਾਲੀ ਵਿਚ ਵੱਡਾ ਯੋਗਦਾਨ ਪਾਇਆ | ਅਦਾਰਾ ਪਨਗ੍ਰੇਨ ਚੇਅਰਮੈਨ ਪ੍ਰੋ: ਤੇਜਪਾਲ ਸਿੰਘ ਗਿੱਲ ਨੇ ਜ਼ਿੰਦਗੀ ਵਿਚ ਮਾਂ ਦੀ ਮਮਤਾ ਅਤੇ ਮਾਂ ਦੀ ਮਹੱਤਤਾ 'ਤੇ ਬੋਲਦਿਆਂ ਸਵ: ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਸੀਨੀਅਰ ਕਾਂਗਰਸੀ ਆਗੂ ਮਨਜੀਤ ਸਿੰਘ ਹੰਬੜਾਂ, ਕੌਂਸਲਰ ਬਲਵਿੰਦਰ ਸਿੰਘ ਬੱਸਣ ਮੁੱਲਾਂਪੁਰ ਨੇ ਵੀ ਸਵ: ਮਾਤਾ ਸੁਰਜੀਤ ਕੌਰ ਲਿੱਟ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਨਿੱਤਨੇਮੀ, ਲੋੜਵੰਦਾਂ ਦੀ ਮਦਦ ਤੇ ਹਰ ਇਕ ਦੀ ਪ੍ਰੇਰਨਾਸ੍ਰੋਤ ਮਾਤਾ ਸੁਰਜੀਤ ਕੌਰ ਲਿੱਟ ਤਿਆਗ ਦੀ ਮੂਰਤ ਸਨ | ਸੀਰਤ ਨਰਿਸੰਗ ਹੋਮ ਮੁੱਲਾਂਪੁਰ ਤੋਂ ਡਾ: ਰਮਨ, ਡਾ: ਇੰਦਰਵੀਰ ਸਿੰਘ, ਡਾ: ਗੁਰਪਿੰਦਰ ਕੌਰ, ਡਾ: ਅਜੈਵੀਰ ਸਿੰਘ, ਡਾ: ਸਨਦੀਪ ਕੌਰ ਨੇ ਵੀ ਹਾਜ਼ਰੀ ਭਰੀ | ਡਾ: ਗੁਰਵੀਰ ਸਿੰਘ ਸੋਹੀ, ਅਵਤਾਰ ਸਿੰਘ ਆਦਿ ਵਲੋਂ ਵੀ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਸਰਪੰਚ ਪਲਵਿੰਦਰ ਸਿੰਘ ਲਿੱਟ ਤੇ ਪਰਿਵਾਰ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਨੰਬਰਦਾਰ ਹਰਵਿੰਦਰ ਸਿੰਘ ਲਿੱਟ, ਮਲਕੀਤ ਸਿੰਘ ਲਿੱਟ, ਜਸਪਾਲ ਸਿੰਘ ਧਾਲੀਵਾਲ (ਦੋਵੇਂ ਸਾਬਕਾ ਸਰਪੰਚ), ਕੁਲਵਿੰਦਰ ਸਿੰਘ ਪੱਖੋਵਾਲ, ਬਲਵਿੰਦਰ ਸਿੰਘ ਪਮਾਲ, ਬਲਜੀਤ ਸਿੰਘ ਰਾਜਗੜ੍ਹ, ਇੰਦਰਜੀਤ ਸਿੰਘ ਢੈਪਈ, ਰਣਜੀਤ ਸਿੰਘ ਚਮਿੰਡਾ, ਪਰਮਜੀਤ ਸਿੰਘ ਫੁੱਲਾਂਵਾਲ, ਜਸਵੀਰ ਸਿੰਘ ਅੱਬੂਵਾਲ (ਸਾਰੇ ਸਰਪੰਚ), ਤੇਜਪਾਲ ਸਿੰਘ, ਜਸਪਾਲ ਸਿੰਘ, ਰਮਿੰਦਰ ਸਿੰਘ, ਗੁਰਬਖ਼ਸ਼ ਸਿੰਘ, ਕਿ੍ਸ਼ਨ ਸਿੰਘ (ਸਾਰੇ ਪੰਚ), ਜਸਵੰਤ ਸਿੰਘ ਜਨਰਲ ਸਕੱਤਰ, ਸੁਰਜੀਤ ਸਿੰਘ ਕੋਠੇ ਹਾਂਸ, ਪੰਚਾਇਤ ਸਕੱਤਰ ਰੂਪ ਸਿੰਘ, ਸਕੱਤਰ ਜੰਗਜੀਤ ਸਿੰਘ, ਸਕੱਤਰ ਹਰਦੀਪ ਸਿੰਘ, ਪਿ੍ੰਸੀਪਲ ਮਨਮੋਹਨ ਕੌਰ ਆਦਿ ਸਮੇਤ ਇਲਾਕੇ ਭਰ ਦੇ ਪਤਵੰਤੇ ਸੱਜਣ, ਪੰਚ-ਸਰਪੰਚ ਭਾਰੀ ਗਿਣਤੀ ਵਿਚ ਹਾਜ਼ਰ ਸਨ |
ਪਿਛਲੀ ਖ਼ਬਰ ਤੇਜਸ ਪਬਲਿਕ ਸਕੂਲ ਚੌਂਕੀਮਾਨ ਦੀ ਵਿਦਿਆਰਥਣ ਨੇ ਦੂਜਾ ਸਥਾਨ ਪ੍ਰਾਪਤ ਕਰਦੇ ਹੋਏ ਮੈਡਲ ਤੇ ਸਾਈਕਲ ਜਿੱਤਿਆ ਅਗਲੀ ਖ਼ਬਰ 'ਮੁੱਖ ਮੰਤਰੀ ਸਿਹਤ ਯੋਜਨਾ' ਵਿਧਾਇਕ ਠੇਕੇਦਾਰ ਵਲੋਂ ਸ਼ਹਿਰ 'ਚ ਵੱਖ-ਵੱਖ ਵਾਰਡਾਂ ਦੇ ਪਰਿਵਾਰਾਂ ਨੂੰ ਯੋਜਨਾ ਦੇ ਰਜਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।