ਅਹਿਮਦਗੜ੍ਹ, 29 ਜਨਵਰੀ (ਰਵਿੰਦਰ ਪੁਰੀ)-ਪੰਜਾਬ ਸਰਕਾਰ ਵਲੋਂ ਸ਼ਹਿਰ ਅਹਿਮਦਗੜ੍ਹ ਦੇ ਸਾਰੇ ਅਧੂਰੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਣ ਲਈ ਮਨਜ਼ੂਰ ਕੀਤੀ ਗਈ 7 ਕਰੋੜ ਦੀ ਗਰਾਂਟ ਤਹਿਤ ਸਾਰੇ ਕਾਰਜਾਂ ਨੂੰ ਮੁਕੰਮਲ ਕਰਨ ਲਈ ਵਰਕ ਆਰਡਰ ਜਾਰੀ ਕਰ ਦਿੱਤੇ ਗਏ ਹਨ | ਜਿਨ੍ਹਾਂ ਵਿਚੋਂ ਅੱਜ ਵੱਖ-ਵੱਖ ਵਾਰਡਾਂ ਅੰਦਰ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਨੀਂਹ ਪੱਥਰ ਰੱਖੇ | ਜਿੱਥੇ ਵੱਖ-ਵੱਖ ਸਮਾਗਮਾਂ ਦੌਰਾਨ ਸ਼ਹਿਰ ਦੇ ਪਤਵੰਤੇ ਲੋਕਾਂ ਨੇ ਵਿਧਾਇਕ ਗੱਜਣਮਾਜਰਾ ਦਾ ਸਵਾਗਤ ਕੀਤਾ | ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਹਿੰਮ ਤਹਿਤ ਸ਼ੁਰੂ ਹੋਏ ਵਿਕਾਸ ਕਾਰਜਾਂ ਨਾਲ ਸਾਰੇ ਸ਼ਹਿਰ ਦੀ ਨੁਹਾਰ ਬਦਲ ਜਾਵੇਗੀ | ਇਸ ਮੌਕੇ ਪ੍ਰਧਾਨ ਨਗਰ ਕੌਂਸਲ ਵਿੱਕੀ ਸ਼ਰਮਾ, ਚੇਅਰਮੈਨ ਕਮਲਜੀਤ ਸਿੰਘ ਉੱਭੀ, ਕੌਂਸਲਰ ਸੰਜੇ ਸੂਦ, ਆਨੰਦੀ ਦੇਵੀ, ਰਿਸ਼ੀ ਜੋਸ਼ੀ, ਆਪ ਪਾਰਟੀ ਦੇ ਸੀਨੀਅਰ ਆਗੂ ਬੱਬੂ ਪੰਡਿਤ, ਜਗਤਾਰ ਸਿੰਘ ਚੀਮਾ, ਹਾਜੀ ਸ਼ਮਸ਼ਾਦ, ਰਿੰਕੂ ਗਰਗ, ਵਿਸ਼ਾਲ ਸ਼ੂਰਲੀਆਂ, ਬਾਬਾ ਸੁਖਦੇਵ ਸਿੰਘ ਤੋਂ ਇਲਾਵਾ ਪ੍ਰਧਾਨ ਮਨਿੰਦਰਪਾਲ ਸਿੰਘ, ਪਰਦੀਪ ਕੱਚੀ ਕੋਠੀ, ਸਾਬਕਾ ਪ੍ਰਧਾਨ ਜਤਿੰਦਰ ਭੋਲਾ ਤੇ ਰਵਿੰਦਰ ਪੁਰੀ, ਪ੍ਰਧਾਨ ਅਸ਼ੋਕ ਡੱਬੀ, ਆੜ੍ਹਤੀ ਐਸੋ. ਦੇ ਪ੍ਰਧਾਨ ਮਨੋਜ ਪੰਡਿਤ, ਸਰਪ੍ਰਸਤ ਬਲਦੇਵ ਮਲੌਦੀਏ, ਅਗਰਵਾਲ ਸੇਵਾ ਸਦਨ ਵਲੋਂ ਨਰੇਸ਼ ਭੁੱਟਾ, ਧਰਮਵੀਰ ਗਰਗ, ਤਰਸੇਮ ਗਰਗ, ਡੀ. ਕੇ. ਗੋਇਲ, ਆਤਮਾ ਭੁੱਟਾ, ਸਾਲਾਸਰ ਸੇਵਾ ਮੰਡਲ ਦੇ ਪ੍ਰਧਾਨ ਆਨੰਦ ਮਿੱਤਲ, ਪ੍ਰਮੋਦ ਮਿੱਤਲ, ਸੋਮੀ ਘਲੋਟੀ, ਪੱਪੂ ਵਾਲੀਆ, ਪ੍ਰੇਮ ਚੰਦ ਬਬਲਾ, ਸੋਮੀ ਘਲੋਟੀ, ਸ਼ਿੱਬੂ ਕੰਗਣਵਾਲ, ਸੰਜੀਵ ਪੱਖੋਵਾਲੀਆ, ਰਵੀ ਕਾਂਤ ਗੋਇਲ, ਬਲਰਾਜ ਬੜੂੰਦੀ, ਸੁਭਾਸ਼ ਕੁਮਾਰ, ਆਸ਼ੂ ਗੋਇਲ, ਡਾ. ਰੁਲਦਾ ਸਿੰਘ, ਬੂਟਾ ਸ਼ਰਮਾ, ਬਾਲ ਕਿ੍ਸ਼ਨ ਸ਼ਰਮਾ, ਬੱਲਾ ਝਨੇਰੀਆ, ਸੋਨੀ ਸੋਲੰਕੀ, ਐਡਵੋਕੇਟ ਪ੍ਰਸ਼ੋਤਮ ਗੋਇਲ, ਟਿੱਕਾ ਥੰਮਣ, ਡਾ. ਮਨੋਜ ਸ਼ਰਮਾ, ਜੁਗਿੰਦਰ ਜੁਗਨੂੰ, ਰਮਨ ਸ਼ਰਮਾ ਆਦਿ ਹਾਜ਼ਰ ਸਨ |