09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਪੁਲਿਸ ਵਲੋਂ ਮੈਡੀਕਲ ਸਟੋਰ ਤੋਂ 3695 ਨਸ਼ੀਲੇ ਕੈਪਸੂਲ ਤੇ ਗੋਲੀਆਂ ਬਰਾਮਦ

ਅਜੀਤ ਡੈਸਕ 30-01-2026

ਡੀ. ਐੈੱਸ. ਪੀ. ਸਮਰਾਲਾ ਦੀ ਅਗਵਾਈ ਹੇਠ ਚਲਾਇਆ ਆਪ੍ਰੇਸ਼ਨ
ਮਾਛੀਵਾੜਾ ਸਾਹਿਬ, 29 ਜਨਵਰੀ (ਰਾਜਦੀਪ ਸਿੰਘ ਅਲਬੇਲਾ/ਮਨੋਜ ਕੁਮਾਰ)-ਮਾਛੀਵਾੜਾ ਪੁਲਿਸ ਵਲੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਚਲਾਈ ਮੁਹਿੰਮ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਦੁਸਹਿਰਾ ਗਰਾਊਾਡ ਮਾਰਗ 'ਤੇ ਇੱਕ ਮੈਡੀਕਲ ਸਟੋਰ ਤੋਂ ਛਾਪੇਮਾਰੀ ਦੌਰਾਨ 3695 ਨਸ਼ੀਲੇ ਕੈਪਸੂਲ ਤੇ ਗੋਲੀਆਂ ਬਰਾਮਦ ਹੋਈਆਂ | ਇਸ ਸਬੰਧੀ ਸੁਖਦੇਵ ਸਿੰਘ ਅਤੇ ਦੁਕਾਨ 'ਤੇ ਕੰਮ ਕਰਨ ਵਾਲੇ ਨੌਕਰ ਨੂੰ ਹਿਰਾਸਤ ਵਿਚ ਲੈ ਲਿਆ ਹੈ | ਡੀ. ਐੱਸ. ਪੀ. ਸਮਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ ਥਾਣਾ ਸਮਰਾਲਾ ਦੇ ਮੁਖੀ ਹਰਵਿੰਦਰ ਸਿੰਘ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਇੱਥੇ ਇੱਕ ਮੈਡੀਕਲ ਸਟੋਰ 'ਤੇ ਨਸ਼ੀਲੀਆਂ ਦਵਾਈਆਂ ਵਿਕ ਰਹੀਆਂ ਹਨ ਜਿਸ 'ਤੇ ਕਾਰਵਾਈ ਕਰਦਿਆਂ ਉੱਥੋਂ 2000 ਨਸ਼ੀਲੇ ਕੈਪਸੂਲ ਬਰਾਮਦ ਹੋਏ | ਇਸ ਜਾਂਚ ਨੂੰ ਅੱਗੇ ਵਧਾਇਆ ਗਿਆ ਤਾਂ ਪਤਾ ਲੱਗਾ ਕਿ ਮਾਛੀਵਾੜਾ ਵਿਚ ਵੀ ਇੱਕ ਮੈਡੀਕਲ ਸਟੋਰ 'ਤੇ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਸਪਲਾਈ ਹੁੰਦੇ ਹਨ ਜਿਸ 'ਤੇ ਅੱਜ ਸਮਰਾਲਾ ਪੁਲਿਸ, ਸੀ. ਆਈ. ਏ. ਸਟਾਫ਼ ਖੰਨਾ ਦੇ ਇੰਚਾਰਜ ਅਕਾਸ਼ ਦੱਤ, ਡਰੱਗ ਇੰਸਪੈਕਟਰ ਅਮਰਜੀਤ ਸਿੰਘ ਵਲੋਂ ਇੱਕ ਸਾਂਝਾ ਆਪ੍ਰੇਸ਼ਨ ਚਲਾ ਕੇ ਛਾਪੇਮਾਰੀ ਕੀਤੀ ਗਈ | ਮਾਛੀਵਾੜਾ ਦੇ ਮੈਡੀਕਲ ਸਟੋਰ ਤੋਂ ਛਾਪੇਮਾਰੀ ਦੌਰਾਨ 2695 ਕੈਪਸੂਲ ਅਤੇ 1000 ਗੋਲੀਆਂ ਮਿਲੀਆਂ ਜੋ ਕਿ ਨਸ਼ੇ ਦੇ ਤੌਰ 'ਤੇ ਵਰਤੀਆਂ ਜਾਂਦੀਆਂ ਹਨ | ਪੁਲਿਸ ਵਲੋਂ ਇਸ ਮੈਡੀਕਲ ਸਟੋਰ 'ਤੇ ਬੈਠੇ ਵਿਅਕਤੀ ਸੁਖਦੇਵ ਸਿੰਘ ਅਤੇ ਦੁਕਾਨ 'ਤੇ ਕੰਮ ਕਰਨ ਵਾਲੇ ਵਿਅਕਤੀ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲੈ ਲਿਆ ਹੈ | ਡੀ. ਐੱਸ. ਪੀ. ਸਮਰਾਲਾ ਨੇ ਦੱਸਿਆ ਕਿ ਇਹ ਮੈਡੀਕਲ ਸਟੋਰ ਕਿਸ ਦੇ ਨਾਮ 'ਤੇ ਚੱਲਦਾ ਹੈ ਇਸ ਦੀ ਵੀ ਜਾਂਚ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਹੁਣ ਇਸ ਜਾਂਚ ਨੂੰ ਅੱਗੇ ਵਧਾਇਆ ਜਾਵੇਗਾ ਤਾਂ ਜੋ ਪਤਾ ਲੱਗ ਸਕੇ ਕਿ ਇਹ ਮੈਡੀਕਲ ਨਸ਼ਾ ਕਿੱਥੋਂ ਆ ਰਿਹਾ ਹੈ | ਡੀ. ਐੱਸ. ਪੀ. ਤਰਲੋਚਨ ਸਿੰਘ ਨੇ ਨਸ਼ੀਲੀਆਂ ਦਵਾਈਆਂ ਵੇਚਣ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਉਹ ਮੈਡੀਕਲ ਸਟੋਰਾਂ ਤੋਂ ਅਜਿਹੀ ਕੋਈ ਇਤਰਾਜ਼ਯੋਗ ਦਵਾਈ ਨਾ ਵੇਚਣ ਅਤੇ ਨਾ ਹੀ ਰੱਖਣ ਜਿਸ ਦੀ ਵਰਤੋਂ ਨਸ਼ੇੜੀਆਂ ਵਲੋਂ ਨਸ਼ੇ ਦੇ ਤੌਰ 'ਤੇ ਕੀਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਐੱਸ. ਐੱਸ. ਪੀ. ਦਰਪਣ ਆਹਲੂਵਾਲੀਆ ਦੇ ਨਿਰਦੇਸ਼ਾਂ 'ਤੇ ਸਮਰਾਲਾ ਸਬ ਡਵੀਜ਼ਨ ਵਿਚ ਮੈਡੀਕਲ ਸਟੋਰਾਂ 'ਤੇ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਕਿਸੇ ਕੋਲ ਵੀ ਨਸ਼ੇ ਵਾਲੀ ਦਵਾਈ ਬਰਾਮਦ ਹੋਈ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਸਟੋਰ ਨੂੰ ਸੀਲ ਕੀਤਾ ਜਾਵੇਗਾ |

ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਚੌਂਕੀਮਾਨ ਵਿਖੇ ਟ੍ਰੈਫ਼ਿਕ ਨਿਯਮਾਂ ਬਾਰੇ ਸੈਮੀਨਾਰ ਅਗਲੀ ਖ਼ਬਰ ਵਿਧਾਇਕ ਗੱਜਣ ਮਾਜਰਾ ਨੇ 7 ਕਰੋੜ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।