09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਬੀਤੀ ਰਾਤ ਸਰਹੱਦੀ ਖੇਤਰ ’ਚ ਹੋਈ ਭਿਆਨਕ ਗੜੇਮਾਰੀ

ਗੱਗੋ ਮਾਹਲ, (ਅੰਮ੍ਰਿਤਸਰ), 9 ਅਕਤੂਬਰ (ਬਲਵਿੰਦਰ ਸਿੰਘ ਸੰਧੂ)- ਬੀਤੀ ਰਾਤ ਸਰਹੱਦੀ ਖੇਤਰ ਵਿਚ ਹੋਈ ਭਿਆਨਕ ਗੜੇਮਾਰੀ ਨਾਲ ਘਰਾਂ ਵਿਚ ਖੜੇ ਵਾਹਨਾਂ ਦਾ ਵੱਡੀ ਪੱਧਰ ’ਤੇ ਨੁਕਸਾਨ ਹੋਇਆ ਹੈ।

ਅਜੀਤ ਡੈਸਕ 09-10-2026

ਗੱਗੋ ਮਾਹਲ, (ਅੰਮ੍ਰਿਤਸਰ), 9 ਅਕਤੂਬਰ (ਬਲਵਿੰਦਰ ਸਿੰਘ ਸੰਧੂ)- ਬੀਤੀ ਰਾਤ ਸਰਹੱਦੀ ਖੇਤਰ ਵਿਚ ਹੋਈ ਭਿਆਨਕ ਗੜੇਮਾਰੀ ਨਾਲ ਘਰਾਂ ਵਿਚ ਖੜੇ ਵਾਹਨਾਂ ਦਾ ਵੱਡੀ ਪੱਧਰ ’ਤੇ ਨੁਕਸਾਨ ਹੋਇਆ ਹੈ। ਵਾਹਨਾਂ ਦੇ ਸ਼ੀਸ਼ੇ ਟੁੱਟ ਗਏ, ਬੋਨਟ ਨੁਕਸਾਨੇ ਗਏ ਅਤੇ ਫਸਲਾਂ ਦਾ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਇਥੇ ਜ਼ਿਕਰਯੋਗ ਹੈ ਕਿ ਬੀਤੀ ਰਾਤ ਗੜ੍ਹੇਮਾਰੀ ਦਾ ਦ੍ਰਿਸ਼ ਇੰਨਾ ਭਿਆਨਕ ਸੀ ਕਿ ਜਿਵੇਂ ਅਸਮਾਨ ਤੋਂ ਇੱਟਾਂ ਰੋੜਿਆਂ ਦੀ ਬਰਸਾਤ ਹੋ ਰਹੀ ਹੋਵੇ। ਕਸਬਾ ਰਮਦਾਸ ਵਿਚ ਅੱਜ ਸ਼ੁਰੂ ਹੋ ਰਹੇ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦੇ ਸਰਬ ਹਿੰਦ ਸੰਮੇਲਨ ਲਈ ਲਗਾਇਆ ਪੰਡਾਲ ਵੀ ਨੁਕਸਾਨਿਆ ਗਿਆ। ਖੇਤਰ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੰਨੀ ਭਿਆਨਕ ਗੜੇਮਾਰੀ ਜ਼ਿੰਦਗੀ ਵਿਚ ਕਦੀ ਨਹੀਂ ਦੇਖੀ।        

ਪਿਛਲੀ ਖ਼ਬਰ ਸਿਵਲ ਏਅਰਪੋਰਟ ਵਿਰਕ ਕਲਾਂ ਦੀ ਖੇਤਰੀ ਸੰਪਰਕ ਸਕੀਮ ਦਾ ਸਮਾਂ ਸਮਾਪਤ ਹੋਣ ’ਤੇ ਬਠਿੰਡਾ ਤੋਂ ਦਿੱਲੀ ਹਵਾਈ ਉਡਾਣਾਂ ਹੋਈਆਂ... ਅਗਲੀ ਖ਼ਬਰ ⭐️ਮਾਣਕ ਮੋਤੀ ⭐️