07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਡੇਹਲੋਂ ਵਿਖੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ ਨਗਰ ਕੀਰਤਨ ਸਜਾਇਆ

ਅਜੀਤ ਡੈਸਕ 28-01-2026
ਡੇਹਲੋਂ, 27 ਜਨਵਰੀ (ਅੰਮਿ੍ਤਪਾਲ ਸਿੰਘ ਕੈਲੇ)-ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਛੇਵੀਂ ਡੇਹਲੋਂ ਲੋਕਲ ਕਮੇਟੀ ਵਲੋਂ ਸ਼੍ਰੋਮਣੀ ਭਗਤ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਸਜਾਇਆ ਗਿਆ | ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ ਸਜਾਏ ਨਗਰ ਕੀਰਤਨ ਦਾ ਸੰਗਤਾਂ ਵਲੋਂ ਥਾਂ-ਥਾਂ ਨਿੱਘਾ ਸਵਾਗਤ ਕੀਤਾ ਗਿਆ | ਇਸ ਸਮੇਂ ਮਾਸਟਰ ਗੁਰਵਿੰਦਰ ਸਿੰਘ, ਅਮਰਿੰਦਰ ਸਿੰਘ, ਜਗਜੀਤ ਸਿੰਘ, ਅਵਤਾਰ ਸਿੰਘ, ਜਗਦੇਵ ਸਿੰਘ ਦੇ ਜਥੇ ਵਲੋਂ ਕੀਰਤਨ ਕੀਤਾ ਗਿਆ | ਨਗਰ ਕੀਰਤਨ ਦੌਰਾਨ ਗਿਆਨੀ ਜਗਦੀਸ਼ ਸਿੰਘ ਤਿਹਾੜਾ ਵਾਲਿਆਂ ਦੇ ਢਾਡੀ ਜਥੇ ਵਲੋਂ ਸੰਗਤਾਂ ਨਾਲ ਵਿਚਾਰਾਂ ਕਰਦਿਆਂ ਸੰਗਤਾਂ ਨੂੰ ਗੁਰੂ ਸਾਹਿਬ ਵਲੋਂ ਦਰਸਾਏ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਇਸ ਸਮੇਂ ਖ਼ਾਲਸਾ ਪਾਈਪ ਬੈਂਡ ਕਿਲ੍ਹਾ ਰਾਏਪੁਰ ਵਲੋਂ ਸੇਵਾ ਕੀਤੀ ਗਈ, ਉਸ ਦੇ ਨਾਲ ਹੀ ਮੀਰੀ ਪੀਰੀ ਗਤਕਾ ਅਖਾੜਾ ਡੇਹਲੋਂ ਦੇ ਨੌਜਵਾਨਾਂ ਵਲੋਂ ਗਤਕੇ ਦੇ ਜੌਹਰ ਦਿਖਾਏ ਗਏ | ਪੰਜ ਪਿਆਰਿਆਂ ਦੀ ਸੇਵਾ ਭਾਈ ਜਗਦੇਵ ਸਿੰਘ, ਭਾਈ ਅੰਮਿ੍ਤਪਾਲ ਸਿੰਘ, ਭਾਈ ਜਗਦੀਪ ਸਿੰਘ, ਭਾਈ ਮਨਦੀਪ ਸਿੰਘ ਅਤੇ ਭਾਈ ਮਨਜੀਤ ਸਿੰਘ ਵਲੋਂ ਨਿਭਾਈ ਗਈ | ਜਦਕਿ ਨਿਸ਼ਾਨ ਸਾਹਿਬ ਦੀ ਸੇਵਾ ਭਾਈ ਰਣਜੀਤ ਸਿੰਘ ਤੇ ਭਾਈ ਜਗਤਾਰ ਸਿੰਘ, ਜਲ ਦੀ ਸੇਵਾ ਭਾਈ ਗੁਰਤੇਜ ਸਿੰਘ, ਪ੍ਰਸ਼ਾਦ ਦੀ ਸੇਵਾ ਭਾਈ ਨਿਰਮਲ ਸਿੰਘ, ਭਾਈ ਮਨਜੀਤ ਸਿੰਘ, ਭਾਈ ਬੇਅੰਤ ਸਿੰਘ ਅਤੇ ਚੌਰ ਸਾਹਿਬ ਦੀ ਸੇਵਾ ਬਾਬਾ ਪਾਲ ਸਿੰਘ ਵਲੋਂ ਕੀਤੀ ਗਈ | ਇਸ ਸਮੇਂ ਸਰਪੰਚ ਪਰਮਦੀਪ ਸਿੰਘ ਦੀਪਾ ਡੇਹਲੋਂ, ਸਾਬਕਾ ਪ੍ਰੀਸ਼ਦ ਮੈਂਬਰ ਜਗਦੀਪ ਸਿੰਘ ਬਿੱਟੂ ਡੇਹਲੋਂ, ਲੋਕਲ ਕਮੇਟੀ ਪ੍ਰਧਾਨ ਭਾਈ ਬਚਿੱਤਰ ਸਿੰਘ, ਰਜਿੰਦਰ ਸਿੰਘ, ਸਾਬਕਾ ਸਰਪੰਚ ਸੁੱਚਾ ਸਿੰਘ ਮੈਂਬਰ, ਮੈਨੇਜਰ ਜਸਵਿੰਦਰ ਸਿੰਘ, ਜਗਦੀਪ ਸਿੰਘ ਲਾਡੀ, ਗੁਰਪ੍ਰੀਤ ਸਿੰਘ ਮੀਤ ਗ੍ਰੰਥੀ, ਮਨਦੀਪ ਸਿੰਘ, ਅੰਮਿ੍ਤਪਾਲ ਸਿੰਘ, ਰਣਜੀਤ ਸਿੰਘ, ਗੁਰਚਰਨ ਸਿੰਘ, ਮਾਸਟਰ ਪ੍ਰੇਮ ਸਿੰਘ, ਬਲਦੇਵ ਸਿੰਘ, ਧੀਰਜ ਸਿੰਘ, ਹਰਵਿੰਦਰ ਸਿੰਘ, ਜਸਪਾਲ ਸਿੰਘ, ਸੁਖਦੇਵ ਸਿੰਘ, ਗੁਰਸੇਵਕ ਸਿੰਘ, ਮਨਜੀਤ ਸਿੰਘ, ਅਰਵਿੰਦਰ ਸਿੰਘ ਹਾਜ਼ਰ ਸਨ | ਇਸ ਸਮੇਂ ਮੈਨੇਜਰ ਜਸਵਿੰਦਰ ਸਿੰਘ ਵਲੋਂ ਸਮਾਗਮਾਂ ਦੀ ਸਫਲਤਾ ਲਈ ਸਮੂਹ ਸੰਗਤਾਂ, ਪ੍ਰਚਾਰਕਾਂ ਤੇ ਕੀਰਤਨੀ ਜਥਿਆਂ ਦਾ ਧੰਨਵਾਦ ਕਰਦਿਆਂ ਦੱਸਿਆਂ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ 30 ਜਨਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 1 ਫਰਵਰੀ ਨੂੰ ਭੋਗ ਉਪਰੰਤ ਗੁਰਮਤਿ ਸਮਾਗਮ ਹੋਣਗੇ ਅਤੇ ਇਸੇ ਦਿਨ ਮਹਾਨ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ |
ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਡੇਹਲੋਂ ਵਲੋਂ ਪ੍ਰਕਾਸ਼ ਪੁਰਬ ਦੌਰਾਨ ਗਿਆਨੀ ਜਗਦੀਸ਼ ਸਿੰਘ ਤਿਹਾੜਾ ਦਾ ਢਾਡੀ ਜਥਾ ਵਾਰਾਂ ਗਾਇਨ ਕਰਨ ਸਮੇਂ | ਤਸਵੀਰ : ਅੰਮਿ੍ਤਪਾਲ ਸਿੰਘ ਕੈਲੇ


ਡੇਹਲੋਂ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ ਨਗਰ ਕੀਰਤਨ ਸਮੇਂ ਪੰਜਾਂ ਪਿਆਰਿਆਂ ਦੇ ਸਨਮਾਨ ਸਮੇਂ ਮੈਨੇਜਰ ਜਸਵਿੰਦਰ ਸਿੰਘ ਅਤੇ ਹੋਰ | ਤਸਵੀਰ : ਅੰਮਿ੍ਤਪਾਲ ਸਿੰਘ ਕੈਲੇ


ਪਿਛਲੀ ਖ਼ਬਰ ਸੁਖਦੇਵ ਸਿੰਘ ਵਾਸੀ ਦੋਰਾਹਾ ਦੀ ਹੋਈ ਮੌਤ ਦੇ ਮੁਆਵਜ਼ੇ ਲਈ ਪਰਿਵਾਰਕ ਮੈਂਬਰਾਂ ਨੇ ਲਾਇਆ ਗੁਦਾਮ ਮੂਹਰੇ ਧਰਨਾ ਅਗਲੀ ਖ਼ਬਰ ਚਲਾਨ ਨਹੀਂ, ਜਾਨ ਬਚਾਉਣ ਦੀ ਮੁਹਿੰਮ - ਖੰਨਾ ਪੁਲਿਸ ਦੀ ਸੜਕ ਸੁਰੱਖਿਆ ਵੱਲ ਵੱਡੀ ਪਹਿਲਕਦਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।