07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਸੁਖਦੇਵ ਸਿੰਘ ਵਾਸੀ ਦੋਰਾਹਾ ਦੀ ਹੋਈ ਮੌਤ ਦੇ ਮੁਆਵਜ਼ੇ ਲਈ ਪਰਿਵਾਰਕ ਮੈਂਬਰਾਂ ਨੇ ਲਾਇਆ ਗੁਦਾਮ ਮੂਹਰੇ ਧਰਨਾ

ਅਜੀਤ ਡੈਸਕ 28-01-2026
ਦੋਰਾਹਾ, 27 ਜਨਵਰੀ (ਮਨਜੀਤ ਸਿੰਘ ਗਿੱਲ)-ਪਿੰਡ ਮਲੀਪੁਰ ਵਿਖੇ ਇੰਡੀਅਨ ਗੈਸ ਗੋਦਾਮ ਵਿੱਚ ਕਾਫੀ ਲੰਬੇ ਸਮੇਂ ਤੋਂ ਕੰਮ ਕਰਦੇ ਪਿੰਡ ਦੋਰਾਹਾ ਦੇ ਵਸਨੀਕ ਸੁਖਦੇਵ ਸਿੰਘ ਮੰਗੂ ਦੀ ਡਿਊਟੀ ਦੌਰਾਨ ਅਚਾਨਕ ਗੋਦਾਮ ਵਿੱਚ ਬਿਮਾਰ ਹੋਣ ਤੋਂ ਬਾਅਦ ਹਸਪਤਾਲ ਵਿੱਚ ਜੇਰੇ ਇਲਾਜ ਮੌਤ ਹੋ ਗਈ ਸੀ | ਉਸ ਦਿਨ ਤੋਂ ਹੀ ਪਰਿਵਾਰਿਕ ਮੈਂਬਰ ਇਸ ਗੈਸ ਗੋਦਾਮ ਦੇ ਮਾਲਕ ਅਤੇ ਕੰਪਨੀ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ ਪਰ ਗੱਲ ਕੋਈ ਸਿਰੇ ਨਹੀਂ ਚੜ ਸਕੀ. ਇਸ ਕਰਕੇ ਨਰਾਜ਼ ਹੋਏ ਪਰਿਵਾਰਕ ਮੈਂਬਰਾਂ ਨੇ ਪਿੰਡ ਦੇ ਮੋਹਤਬਰ ਬੰਦਿਆਂ ਨੂੰ ਨਾਲ ਲੈ ਕੇ ਗੈਸ ਗੋਦਾਮ ਮਲੀਪੁਰ ਨੂੰ ਬੰਦ ਕਰਕੇ ਧਰਨਾ ਸ਼ੁਰੂ ਕਰ ਦਿੱਤਾ | ਇਨਸਾਫ਼ ਦਿਵਾਉਣ ਦੇ ਲਈ ਅਕਾਲੀ ਦਲ ਵਾਰਸ ਪੰਜਾਬ ਦੇ ਮੁੱਖ ਬੁਲਾਰੇ ਅਤੇ ਹਲਕਾ ਪਾਇਲ ਦੇ ਆਗੂ ਸੰਦੀਪ ਸਿੰਘ ਰੁਪਾਲੋਂ ਪਹੁੰਚੇ | ਇਸ ਮੌਕੇ ਮੌਜੂਦਾ ਕੌਂਸਲਰ ਹਰਨੇਕ ਸਿੰਘ ਨੇਕੀ, ਰਣਵੀਰ ਸਿੰਘ ਰਵੀ ਦੋਰਾਹਾ, ਮੋਹਣ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰੀ ਕਾਲਜ ਵਿਖੇ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ ਅਗਲੀ ਖ਼ਬਰ ਡੇਹਲੋਂ ਵਿਖੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।