07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਭਾਈ ਅੰਮ੍ਰਿਤਪਾਲ ਸਿੰਘ ਨੂੰ ਬਿਮਾਰ ਦਾਦੀ ਨਾਲ ਗੱਲਬਾਤ ਕਰਨ ਦੀ ਮਿਲੀ ਇਜਾਜ਼ਤ

ਅੰਮ੍ਰਿਤਸਰ, 7 ਅਕਤੂਬਰ (ਰੇਸ਼ਮ ਸਿੰਘ)- ਅੰਮ੍ਰਿਤਸਰ ਦੀ ਅਦਾਲਤ ਨੇ ਡਿਬੜੂਗੜ੍ਹ ਜੇਲ੍ਹ ’ਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਨੂੰ ਆਪਣੀ ਬਿਮਾਰ ਦਾਦੀ ਨਾਲ 10 ਮਿੰਟ ਲਈ ਵੀਡੀਓ ਕਾਲ ਕਰਨ ਦੀ ਆਗਿਆ ਦੇ ਦਿੱਤੀ ਹੈ।

ਅਜੀਤ ਡੈਸਕ 07-10-2026

ਅੰਮ੍ਰਿਤਸਰ, 7 ਅਕਤੂਬਰ (ਰੇਸ਼ਮ ਸਿੰਘ)- ਅੰਮ੍ਰਿਤਸਰ ਦੀ ਅਦਾਲਤ ਨੇ ਡਿਬੜੂਗੜ੍ਹ ਜੇਲ੍ਹ ’ਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਨੂੰ ਆਪਣੀ ਬਿਮਾਰ ਦਾਦੀ ਨਾਲ 10 ਮਿੰਟ ਲਈ ਵੀਡੀਓ ਕਾਲ ਕਰਨ ਦੀ ਆਗਿਆ ਦੇ ਦਿੱਤੀ ਹੈ। ਉਨ੍ਹਾਂ ਦੇ ਵਕੀਲਾਂ ਨੇ ਅਦਾਲਤ ’ਚ ਪਟੀਸ਼ਨ ਦਾਇਰ ਕੀਤੀ ਸੀ ਕਿ ਉਨ੍ਹਾਂ ਦੇ ਦਾਦੀ ਬੇਹੱਦ ਬਿਮਾਰ ਹਨ ਅਤੇ ਆਪਣੇ ਪੋਤਰੇ ਨਾਲ ਗੱਲ ਕਰਨਾ ਚਾਹੁੰਦੇ ਹਨ। ਬੀਤੀ ਸ਼ਾਮ ਮਾਣਯੋਗ ਜੱਜ ਬਰਿੰਦਰ ਸਿੰਘ ਐਡੀਸ਼ਨਲ ਸੈਸ਼ਨ ਜੱਜ ਵਲੋਂ ਅਰਜੀ ’ਤੇ ਸੁਣਵਾਈ ਕਰਦੇ ਹੋਏ ਇਹ ਇਜਾਜ਼ਤ ਦਿੱਤੀ ਗਈ ਹੈ। ਅੱਜ ਤੋਂ ਪੰਜ ਦਿਨਾਂ ਦੇ ਵਿਚ ਵਿਚ ਅੰਮ੍ਰਿਤਪਾਲ ਸਿੰਘ ਇਕ ਵਾਰ 10 ਮਿੰਟ ਲਈ ਆਪਣੀ ਦਾਦੀ ਦਾ ਵੀਡੀਓ ਕਾਲ ਰਾਹੀਂ ਹਾਲ ਚਾਲ ਪੁੱਛ ਸਕਣਗੇ

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਦੇ 25 ਸਾਲ ਦੇ ਸੇਵਾ ਕਾਲ ਦੇ ਸੰਬੰਧ ’ਚ ਭਾਜਪਾ ਨੇ ਕੱਢੀ ਸੇਵਾ ਜੋਤੀ ਯਾਤਰਾ ਅਗਲੀ ਖ਼ਬਰ ਬਹੁਤ ਮੁਸ਼ਕਿਲਾਂ ਆਈਆਂ ਪਰ ਮੈਂ ਹੌਂਸਲਾ ਨਹੀਂ ਹਾਰਿਆ- ਪ੍ਰਧਾਨ ਮੰਤਰੀ ਮੋਦੀ