07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਚਲਾਨ ਨਹੀਂ, ਜਾਨ ਬਚਾਉਣ ਦੀ ਮੁਹਿੰਮ - ਖੰਨਾ ਪੁਲਿਸ ਦੀ ਸੜਕ ਸੁਰੱਖਿਆ ਵੱਲ ਵੱਡੀ ਪਹਿਲਕਦਮੀ

ਅਜੀਤ ਡੈਸਕ 28-01-2026
ਖੰਨਾ, 27 ਜਨਵਰੀ (ਹਰਜਿੰਦਰ ਸਿੰਘ ਲਾਲ)-ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦੇ ਅਧੀਨ ਖੰਨਾ ਵਿੱਚ ਟਰੈਫ਼ਿਕ ਪੁਲਿਸ ਵੱਲੋਂ ਇੱਕ ਅਜਿਹੀ ਮੁਹਿੰਮ ਚਲਾਈ ਜਾ ਰਹੀ ਹੈ, ਜੋ ਸਿਰਫ਼ ਕਾਨੂੰਨ ਦੀ ਪਾਲਣਾ ਹੀ ਨਹੀਂ ਕਰਦੀ, ਸਗੋਂ ਲੋਕਾਂ ਦੀ ਜਾਨ ਬਚਾਉਣ ਦਾ ਮਜ਼ਬੂਤ ਸੰਦੇਸ਼ ਵੀ ਦੇ ਰਹੀ ਹੈ | ਡਾ. ਭੀਮ ਰਾਓ ਅੰਬੇਦਕਰ ਚੌਕ (ਅਮਲੋਹ ਰੋਡ ਚੌਕ) ਖੰਨਾ ਤੇ ਕਰਵਾਈ ਗਈ ਇਸ ਵਿਸ਼ੇਸ਼ ਜਾਗਰੂਕਤਾ ਮੁਹਿੰਮ ਦੌਰਾਨ ਖੰਨਾ ਵਿਕਾਸ ਕਲੱਬ ਅਤੇ ਟਰੈਫ਼ਿਕ ਪੁਲਿਸ ਨੇ ਮਿਲ ਕੇ ਸੜਕ ਸੁਰੱਖਿਆ ਨੂੰ ਲੈ ਕੇ ਜਨਤਾ ਨਾਲ ਸਿੱਧਾ ਸੰਵਾਦ ਕੀਤਾ |
ਇਸ ਮੁਹਿੰਮ ਦੀ ਸਭ ਤੋਂ ਵੱਡੀ ਖ਼ਾਸ ਗੱਲ ਇਹ ਰਹੀ ਕਿ ਸੀਨੀਅਰ ਪੁਲਿਸ ਕਪਤਾਨ (ਐਸ. ਐਸ. ਪੀ) ਖੰਨਾ ਡਾ. ਦਰਪਣ ਆਹਲੂਵਾਲੀਆ ਖ਼ੁਦ ਮੌਕੇ ਤੇ ਪਹੁੰਚੇ ਅਤੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਸਜ਼ਾ ਦੀ ਥਾਂ ਸੁਰੱਖਿਆ ਦੀ ਅਹਿਮੀਅਤ ਸਮਝਾਈ | ਉਨ੍ਹਾਂ ਕਿਹਾ ਕਿ ਟਰੈਫ਼ਿਕ ਨਿਯਮ ਸਿਰਫ਼ ਕਾਗ਼ਜ਼ੀ ਕਾਨੂੰਨ ਨਹੀਂ, ਸਗੋਂ ਹਰ ਇੱਕ ਦੀ ਜ਼ਿੰਦਗੀ ਨਾਲ ਜੁੜੇ ਹੋਏ ਹਨ |
ਇਸ ਮੌਕੇ ਐਸ. ਐਸ. ਪੀ ਦੇ ਨਾਲ ਐਸ. ਪੀ (ਐੱਚ) ਹਰਪਿੰਦਰ ਕੌਰ ਗਿੱਲ, ਡੀ. ਐਸ. ਪੀ ਟਰੈਫ਼ਿਕ ਕਰਮਵੀਰ ਤੂਰ ਅਤੇ ਟਰੈਫ਼ਿਕ ਇੰਚਾਰਜ ਕੁਲਜੀਤ ਸਿੰਘ ਵੀ ਮੌਜੂਦ ਰਹੇ | ਸਾਰੇ ਅਧਿਕਾਰੀਆਂ ਨੇ ਟੀਮ ਵਜੋਂ ਕੰਮ ਕਰਦਿਆਂ ਟਰੈਫ਼ਿਕ ਪੁਲਿਸ ਦੀ ਇਸ ਮਨੁੱਖੀ ਸੋਚ ਵਾਲੀ ਮੁਹਿੰਮ ਨੂੰ ਹੋਰ ਮਜ਼ਬੂਤੀ ਦਿੱਤੀ |
ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਟੀਚਾ ਚਲਾਨ ਨਹੀਂ, ਸਗੋਂ ਸੁਰੱਖਿਆ ਹੈ
ਦੋਪਹੀਆ ਵਾਹਨ ਚਲਾਉਣ ਵਾਲਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਟਰੈਫ਼ਿਕ ਪੁਲਿਸ ਵੱਲੋਂ ਮੁਫ਼ਤ ਹੈਲਮੇਟ ਵੰਡੇ ਗਏ | ਐਸ. ਐਸ. ਪੀ ਡਾ. ਦਰਪਣ ਆਹਲੂਵਾਲੀਆ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦਾ ਟੀਚਾ ਸਿਰਫ਼ ਚਲਾਨ ਕਰਨਾ ਨਹੀਂ, ਸਗੋਂ ਸੁਰੱਖਿਆ ਯਕੀਨੀ ਬਣਾਉਣਾ ਹੈ |
ਰਿਕਸ਼ਾ ਚਾਲਕਾਂ ਨੂੰ ਰਿਫ਼ਲੈਕਟਰ ਜੈਕਟਾਂ ਦਿੱਤੀਆਂ ਗਈਆਂ
ਇਸ ਦੇ ਨਾਲ ਹੀ ਰਿਕਸ਼ਾ ਚਾਲਕਾਂ ਦੀ ਸੁਰੱਖਿਆ ਵੱਲ ਵੀ ਖ਼ਾਸ ਧਿਆਨ ਦਿੱਤਾ ਗਿਆ | ਉਨ੍ਹਾਂ ਨੂੰ ਰਿਫ਼ਲੈਕਟਰ ਜੈਕਟਾਂ ਦਿੱਤੀਆਂ ਗਈਆਂ, ਤਾਂ ਜੋ ਰਾਤ ਦੇ ਸਮੇਂ ਜਾਂ ਘੱਟ ਰੌਸ਼ਨੀ ਵਿੱਚ ਉਹ ਸੜਕ 'ਤੇ ਸਾਫ਼ ਦਿੱਖ ਸਕਣ ਅਤੇ ਹਾਦਸਿਆਂ ਤੋਂ ਬਚਿਆ ਜਾ ਸਕੇ |
ਨਾਬਾਲਗ ਬੱਚਿਆਂ ਵਲੋਂ ਵਾਹਨ ਚਲਾਉਣ ਬਾਰੇ ਸਖ਼ਤ ਚੇਤਾਵਨੀ
ਐਸ. ਐਸ. ਪੀ ਡਾ. ਦਰਪਣ ਆਹਲੂਵਾਲੀਆ ਨੇ ਨਾਬਾਲਗ ਬੱਚਿਆਂ ਵੱਲੋਂ ਵਾਹਨ ਚਲਾਉਣ ਬਾਰੇ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਇਹ ਸਿਰਫ਼ ਕਾਨੂੰਨੀ ਅਪਰਾਧ ਹੀ ਨਹੀਂ, ਸਗੋਂ ਮਾਪਿਆਂ ਦੀ ਲਾਪਰਵਾਹੀ ਵੀ ਹੈ |
ਇਸ ਮੌਕੇ ਐਸ. ਪੀ ਹਰਪਿੰਦਰ ਕੌਰ ਗਿੱਲ, ਡੀ. ਐਸ. ਪੀ. ਕਰਨਵੀਰ ਤੂਰ, ਟਰੈਫ਼ਿਕ ਇੰਚਾਰਜ ਕੁਲਜੀਤ ਸਿੰਘ, ਚੇਅਰਮੈਨ ਐਡ. ਮਨੀਸ਼ ਖੰਨਾ, ਪ੍ਰਧਾਨ ਸ਼ਸੀ ਸ਼ਰਮਾ, ਡਾਇਰੈਕਟਰ ਰਜਿੰਦਰ ਵਾਲੀਆ, ਐਡ. ਅਰਜੁਨ ਖੰਨਾ, ਐਡ. ਰਾਘਵ ਖੰਨਾ, ਮੀਤ ਪ੍ਰਧਾਨ ਅਜੇ ਜੇਠੀ, ਰਜੇਸ਼ ਜੋਸ਼ੀ, ਸਕੱਤਰ ਗੁਰਦੀਪ ਪੁਰੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਡੇਹਲੋਂ ਵਿਖੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਖੰਨਾ ਦੇ ਐਸ. ਐਮ. ਓ. ਡਾ. ਮਨਿੰਦਰ ਸਿੰਘ ਭਸੀਨ ਦਾ ਜ਼ਿਲ੍ਹਾ ਪੱਧਰੀ ਸਨਮਾਨ, ਕੈਬਨਿਟ ਮੰਤਰੀ ਈ. ਟੀ. ਓ. ਨੇ ਕੀਤਾ ਸਨਮਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।