ਰਾੜਾ ਸਾਹਿਬ, 22 ਜਨਵਰੀ (ਸੁਖਵੀਰ ਸਿੰਘ ਚਣਕੋਈਆਂ)-ਸ਼ਹੀਦ ਸੁਖਚੈਨਦੀਪ ਸਿੰਘ ਸਰਕਾਰੀ ਸੀਨੀ. ਸੈਕੰਡਰੀ ਸਮਾਰਟ ਸਕੂਲ ਪਿੰਡ ਘੁਡਾਣੀ ਕਲ੍ਹਾਂ ਦੇ ਕਰਮਚਾਰੀ ਦਲਵੀਰ ਸਿੰਘ ਚਣਕੋਈਆਂ ਕਲ੍ਹਾਂ ਨੂੰ ਤਰੱਕੀ ਮਿਲਣ 'ਤੇ ਪਿੰ੍ਰਸੀਪਲ ਸੁਰਿੰਦਰ ਕੌਰ ਦੀ ਅਗਵਾਈ ਹੇਠ ਸਕੂਲ ਸਟਾਫ਼ ਵਲੋਂ ਸਕੂਲ ਪੁੱਜਣ 'ਤੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਭਰਵਾਂ ਸਵਾਗਤ ਕੀਤਾ ਗਿਆ | ਇਸ ਸਮੇਂ ਤਰੱਕੀ ਮਿਲਣ ਤੋਂ ਬਾਅਦ ਸਕੂਲ ਦੇ ਦਫ਼ਤਰ ਵਿਖੇ ਦਲਵੀਰ ਸਿੰਘ ਚਣਕੋਈਆਂ ਕਲ੍ਹਾਂ ਵੱਲੋਂ ਪਿੰ੍ਰਸੀਪਲ ਸੁਰਿੰਦਰ ਕੌਰ ਅਤੇ ਸਮੂਹ ਸਟਾਫ਼ ਦੀ ਮੌਜੂਦਗੀ ਵਿਚ ਦਸਤਖ਼ਤ ਕਰਕੇ ਆਪਣੀ ਹਾਜ਼ਰੀ ਲਗਾਈ | ਸਟਾਫ਼ ਵਲੋਂ ਜਿੱਥੇ ਦਲਵੀਰ ਸਿੰਘ ਦਾ ਦਫ਼ਤਰ ਵਿਖੇ ਮੰੂਹ ਮਿੱਠਾ ਕਰਵਾਇਆ ਗਿਆ ਉੱਥੇ ਹੀ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਸਮੇਂ ਦਲਵੀਰ ਸਿੰਘ ਨੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ | ਇਸ ਮੌਕੇ ਦਿਲਬਾਗ ਸਿੰਘ ਰਿਟਾ., ਲੈਕਚਰਾਰ ਜੌਗਰਫੀ, ਕੁਲਵਿੰਦਰ ਸਿੰਘ ਮੇਜਰ ਕੈਂਪਸ, ਇਕਬਾਲ ਸਿੰਘ ਘੁਡਾਣੀ ਖੁਰਦ ਲੈਕਚਰਾਰ ਪੋਲੀਟੀਕਲ ਸਾਇੰਸ, ਕੁਲਜਿੰਦਰ ਸਿੰਘ ਐਸ. ਐਸ. ਟੀ., ਸੁਖਬੀਰ ਕੌਰ ਐਸ ਐਸ. ਟੀ., ਕੰਵਲਜੀਤ ਕੌਰ ਪੀ. ਟੀ. ਆਈ ਅਧਿਆਪਕਾ, ਸੁਖਵਿੰਦਰ ਸਿੰਘ ਜੌਗਰਫੀ ਲੈਕਚਰਾਰ, ਨਵਦੀਪ ਸਿੰਘ ਪੰਜਾਬੀ ਲੈਕਚਰਾਰ, ਕੁਲਵੀਰ ਸਿੰਘ ਗਣਿਤ ਅਧਿਆਪਕ, ਗੁਰਪ੍ਰੀਤ ਕੌਰ ਅੰਗੇਰਜੀ ਅਧਿਆਪਕਾ, ਰਾਮਚੰਦਰ ਹਿੰਦੀ ਅਧਿਆਪਕ, ਮਨਦੀਪ ਕੌਰ ਪੰਜਾਬੀ ਅਧਿਆਪਕ, ਸੰਦੀਪ ਕੌਰ ਗਣਿਤ ਅਧਿਆਪਕਾ, ਊਸ਼ਾ ਰਾਣੀ ਆਈ. ਟੀ. ਆਈ. ਅਧਿਆਪਕਾ, ਅਮਨ ਕੌਰ ਸਿਲਾਈ ਅਧਿਆਪਕਾ, (ਰਣਇੰਦਰ ਕੌਰ ਤੇ ਨਪਿੰਦਰ ਕੌਰ) ਦੋਵੇਂ ਕੰਪਿਊਟਰ ਅਧਿਆਪਕਾ ਆਦਿ ਤੋਂ ਇਲਾਵਾ ਸਕੂਲੀ ਵਿਦਿਆਰਥੀ ਸਨ |