09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਸ੍ਰੀ ਰਾਮ ਲੱਲਾ ਦੀ ਸਥਾਪਨਾ ਦੀ ਵਰ੍ਹੇਗੰਢ ਮੌਕੇ ਭਾਜਪਾ ਆਗੂਆਂ ਵਲੋਂ ਲੰਗਰ ਲਗਾਇਆ

ਅਜੀਤ ਡੈਸਕ 23-01-2026
ਸਮਰਾਲਾ, 22 ਜਨਵਰੀ (ਗੋਪਾਲ ਸੋਫਤ)-ਅਯੁੱਧਿਆ ਵਿਚ ਪਿਛਲੇ ਸਾਲ ਬਣੇ ਮੰਦਿਰ ਵਿਚ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੀ ਮੂਰਤੀ ਸਥਾਪਨਾ ਦੀ ਵਰ੍ਹੇਗੰਢ ਮੌਕੇ ਭਾਰਤੀ ਜਨਤਾ ਪਾਰਟੀ ਸਮਰਾਲਾ ਵਲੋਂ ਮੇਨ ਚੌਂਕ ਨਜ਼ਦੀਕ ਲੰਗਰ ਲਗਾਇਆ ਗਿਆ | ਇਸ ਮੌਕੇ ਸਾਰੇ ਸ਼ਹਿਰ ਨੂੰ ਪ੍ਰਭੁ ਸ਼੍ਰੀ ਰਾਮ ਦੇ ਝੰਡਿਆਂ ਨਾਲ ਸਜਾਇਆ ਗਿਆ ਅਤੇ ਸ਼੍ਰੀ ਰਾਮ ਜੀ ਦੇ ਭਜਨਾਂ ਦਾ ਗੁਣਗਾਨ ਕੀਤਾ ਗਿਆ | ਇਸ ਮੌਕੇ ਗਰਮ ਗੁਲਾਬ ਜ਼ਾਮਨਾਂ ਦਾ ਲੰਗਰ ਵੀ ਲਗਾਇਆ ਗਿਆ, ਜਿਸ ਨੂੰ ਰਾਮ ਭਗਤਾਂ ਅਤੇ ਆਮ ਰਾਹਗੀਰਾਂ ਨੇ ਬੜੀ ਸ਼ਰਧਾ ਨਾਲ ਛਕਿਆ | ਲੰਗਰ ਸ਼ੁਰੂ ਕਰਨ ਤੋਂ ਪਹਿਲਾਂ ਭਗਵਾਨ ਰਾਮ ਚੰਦਰ ਦੀ ਪੂਜਾ ਅਰਚਨਾ ਕੀਤੀ ਗਈ ਅਤੇ ਸਮੁੱਚੇ ਵਿਸ਼ਵ ਵਿਚ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਗਈ | ਇਹ ਲੰਗਰ ਲਗਾਉਣ ਵਾਲਿਆਂ ਵਿਚ ਪ੍ਰਮੁੱਖ ਤੌਰ 'ਤੇ ਸੀਨੀਅਰ ਭਾਜਪਾ ਆਗੂ ਡਾ. ਅਸ਼ੋਕ ਸ਼ਰਮਾ, ਮਨੋਜ ਤਿਵਾੜੀ, ਰਾਧੇਸ਼ ਸ਼ਰਮਾ (ਨੀਸ਼ੂ ਚਹਿਲਾਂ), ਯਸ਼ਪਾਲ ਮਿੰਟਾ, ਅਜੀਤ ਗੁਪਤਾ, ਬਲਰਾਮ ਸ਼ਰਮਾ, ਵਿਨੈ ਕਸ਼ਪਵ, ਦੀਪਕ ਕੁਮਾਰ, ਸ਼ਾਲੂ ਗੁਪਤਾ, ਲਵ ਕੁਮਾਰ, ਸੰਦੀਪ ਭਾਰਤੀ, ਅਸ਼ੋਕ ਸ਼ਰਮਾ ਦਿੱਲੀ ਵਾਲੇ, ਰਮਨ ਖੁੱਲਰ, ਅੰਬਰੇਸ਼ ਵਰਮਾ, ਅਸ਼ੀਸ਼ ਸ਼ਰਮਾ, ਸੰਦੀਪ ਤਿਵਾੜੀ, ਰਜਿਤ ਖੁੱਲਰ, ਬੌਬੀ ਮਝੈਲ, ਹਰਸ਼ ਕੁਮਾਰ, ਸਿਕੰਦਰ ਸਿੰਘ, ਪਵਨ ਮਾਨ, ਹਰਦੀਪ ਸਿੰਘ, ਕੁਲਦੀਪ ਚੋਪੜਾ, ਨਵੀਨ ਤਿਵਾੜੀ, ਮੋਨਿਕਾ ਸ਼ਰਮਾ, ਰਿਸ਼ਵ ਤਿਵਾੜੀ, ਰਵੀ ਖੁੱਲਰ, ਲੱਕੀ ਤਿਵਾੜੀ, ਪੱਪੂ ਖੁੱਲਰ, ਡਾ. ਜਸਮੇਲ ਸਿੰਘ ਢੀਂਡਸਾ, ਸਿਮਰਜੀਤ ਸਿੰਘ, ਹਿਮਾਂਸ਼ੂ ਤਿਵਾੜੀ, ਸਕਸ਼ਮ ਮਰਵਾਹਾ, ਮਨਪ੍ਰੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਰਾਮ ਭਗਤਾਂ ਨੇ ਭਰਪੂਰ ਯੋਗਦਾਨ ਪਾਇਆ |
ਪਿਛਲੀ ਖ਼ਬਰ ਸ਼ਹੀਦ ਸੁਖਚੈਨਦੀਪ ਸਿੰਘ ਸ. ਸ. ਸ. ਸ. ਸਕੂਲ ਪਿੰਡ ਘੁਡਾਣੀ ਕਲ੍ਹਾਂ ਦੇ ਕਰਮਚਾਰੀ ਦਲਵੀਰ ਸਿੰਘ ਨੂੰ ਤਰੱਕੀ ਮਿਲਣ 'ਤੇ ਕ... ਅਗਲੀ ਖ਼ਬਰ ਵਾਰਡ 19 ਵਿਚ 46.80 ਲੱਖ ਰੁਪਏ ਦੇ ਸਟਰੀਟ ਲਾਈਟ ਪ੍ਰੋਜੈਕਟ ਦਾ ਸੌਂਦ ਨੇ ਕੀਤਾ ਉਦਘਾਟਨ ਖੰਨਾ ਕਰ ਰਿਹਾ ਤੇਜ਼ੀ ਨਾਲ ਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।