09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਦਿਆਨੰਦ ਪੇਂਡੂ ਬਰਾਂਚ ਪੋਹੀੜ ਵਿਖੇ ਅੱਖਾਂ ਦੇ ਕੈਂਪ ਦੌਰਾਨ 100 ਤੋਂ ਵੱਧ ਮਰੀਜ਼ਾਂ ਨੇ ਲਾਹਾ ਲਿਆ

ਅਜੀਤ ਡੈਸਕ 23-01-2026
ਡੇਹਲੋਂ, 22 ਜਨਵਰੀ (ਅੰਮਿ੍ਤਪਾਲ ਸਿੰਘ ਕੈਲੇ)-ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਅਤੇ ਅਪਰੇਸ਼ਨ ਕੈਂਪ ਪੇਂਡੂ ਸਿਹਤ ਕੇਂਦਰ ਪੋਹੀੜ ਬਰਾਂਚ ਵਿਖੇ ਲਗਾਇਆ ਗਿਆ | ਇਸ ਸੰਬੰਧੀ ਡਾ. ਐੱਸ. ਪੀ. ਸਿੰਘ ਵਾਲੀਆ ਨੇ ਦੱਸਿਆ ਕਿ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਲੱਗੇ ਵਾਲੇ ਕੈਂਪ ਦੌਰਾਨ 100 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਪਿ੍ਅੰਕਾ ਅਰੋੜਾ ਦੀ ਅਗਵਾਈ ਵਾਲੀ ਟੀਮ ਵਲੋਂ ਕੀਤੀ ਗਈ | ਇਸ ਕੈਂਪ ਦੌਰਾਨ ਮਰੀਜ਼ਾਂ ਨੂੰ ਐਨਕਾਂ, ਦਵਾਈਆਂ ਆਦਿ ਮੁਫ਼ਤ ਵੰਡੀਆਂ ਗਈਆਂ | ਡਾ. ਵਾਲੀਆ ਨੇ ਦੱਸਿਆ ਕਿ ਪੋਹੀੜ ਬਰਾਂਚ ਵਿਖੇ ਲੋਕ ਭਲਾਈ ਲਈ ਵੱਖ-ਵੱਖ ਕੈਂਪ ਦਿਆਨੰਦ ਕਾਲਜ ਤੇ ਹਸਪਤਾਲ ਲੁਧਿਆਣਾ ਵਲੋਂ ਲਗਾਏ ਜਾਂਦੇ ਹਨ, ਜਿਨ੍ਹਾਂ ਦੌਰਾਨ ਪੇਂਡੂ ਲੋਕਾਂ ਨੂੰ ਵੱਡੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ | ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਅੱਖਾਂ ਦੇ ਮੁਫ਼ਤ ਕੈਂਪ ਸਮੇਤ ਸਮੇਂ-ਸਮੇਂ ਲੱਗਣ ਵਾਲੇ ਵੱਖ-ਵੱਖ ਮੁਫ਼ਤ ਮੈਡੀਕਲ ਕੈਂਪਾਂ ਦਾ ਵੱਧ ਤੋਂ ਵੱਧ ਲਿਆ ਜਾਵੇ | ਇਸ ਸਮੇਂ ਡਾ. ਅਨੁਰਾਗ ਚੌਧਰੀ, ਡਾ. ਮਹੇਸ਼ ਸਤੀਜਾ, ਡਾ. ਹਰਮਨਜੀਤ ਕੌਰ, ਨਰਿੰਦਰ ਗੁਪਤਾ, ਮਿਸ ਰਜਨੀ, ਮਿਸ ਬਿਰਦੀ, ਜਸਵਿੰਦਰ ਕੌਰ ਸਮੇਤ ਹੋਣ ਹਾਜ਼ਰ ਸਨ |
ਪਿਛਲੀ ਖ਼ਬਰ ਗੁੰਮ ਹੋਏ ਸਰੂਪਾਂ ਦੇ ਮਾਮਲੇ 'ਤੇ ਪੰਜਾਬ ਸਰਕਾਰ ਦਾ ਯੂ-ਟਰਨ ਸਿੱਖ ਭਾਵਨਾਵਾਂ ਨਾਲ ਖਿਲਵਾੜ- ਦਿਲਬਰ ਮੁਹੰਮਦ ਖ਼ਾਨ ਅਗਲੀ ਖ਼ਬਰ ਸ਼ਹੀਦ ਸੁਖਚੈਨਦੀਪ ਸਿੰਘ ਸ. ਸ. ਸ. ਸ. ਸਕੂਲ ਪਿੰਡ ਘੁਡਾਣੀ ਕਲ੍ਹਾਂ ਦੇ ਕਰਮਚਾਰੀ ਦਲਵੀਰ ਸਿੰਘ ਨੂੰ ਤਰੱਕੀ ਮਿਲਣ 'ਤੇ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।