ਰਾੜਾ ਸਾਹਿਬ, 21 ਜਨਵਰੀ (ਪ੍ਰੀਤਮ ਸਿੰਘ ਮੁਕੰਦਪੁਰੀ)-ਸੀਨੀਅਰ ਕਾਂਗਰਸੀ ਆਗੂ ਗੁਰਦੇਵ ਸਿੰਘ ਲਾਪਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਹਾਈਕਮਾਨ ਵਲੋਂ 2027 ਦੀਆਂ ਚੋਣਾਂ ਲਈ ਪੁਖ਼ਤਾ ਵਿਊਾਤਬੰਦੀ ਦੇ ਮੱਦੇਨਜ਼ਰ ਸੂਬੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਹਿਤ ਸੂਬੇ ਦੇ ਸੀਨੀਅਰ ਆਗੂਆਂ ਦੇ ਨਾਲ ਨਾਲ ਸਮਰਪਿਤ ਕਾਂਗਰਸੀ ਵਰਕਰਾਂ ਦੀ ਵੀ ਰਾਏ ਲਈ ਜਾਵੇ ਤਾਂ ਜੋ ਜ਼ਮੀਨੀ ਪੱਧਰ 'ਤੇ ਲੋਕਾਂ ਦੀ ਮਾਨਸਿਕਤਾ ਨੂੰ ਸਮਝਿਆ ਜਾ ਸਕੇ ਕਿ ਉਹ ਕੀ ਚਾਹੁੰਦੇ ਹਨ | ਆਪਸ ਵਿੱਚ ਜਾਤੀ ਮੁੱਦੇ ਨੂੰ ਲੈਕੇ ਚੱਲ ਰਹੀ ਬਹਿਸ ਦਾ ਨਾਕਾਰਾਤਮਕ ਪ੍ਰਭਾਵ ਪਵੇਗਾ | ਇਸ ਲਈ ਆਪਸੀ ਬਹਿਸ ਅਤੇ ਮਨ ਮੁਟਾਵ ਨੂੰ ਇਕ ਪਾਸੇ ਰੱਖ ਕੇ ਇੱਕਜੁਟ ਹੋ ਕੇ ਹੀ ਪੰਜਾਬ ਵਿਚ ਸਰਕਾਰ ਦੀ ਸਥਾਪਤੀ ਹੋ ਸਕਦੀ |