15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਸੰਯੁਕਤ ਕਿਸਾਨ ਮੋਰਚਾ ਪੰਜਾਬ ਵਲੋਂ ਸੂਬੇ ਦੇ ਐਸ. ਡੀ. ਐਮ. ਦਫ਼ਤਰਾਂ ਅੱਗੇ ਰੋਸ ਧਰਨੇ

ਖੰਨਾ, 14 ਨਵੰਬਰ (ਹਰਜਿੰਦਰ ਸਿੰਘ ਲਾਲ)- ਸੰਯੁਕਤ ਕਿਸਾਨ ਮੋਰਚੇ ਦੇ ਪ੍ਰਧਾਨਗੀ ਮੰਡਲ ਦੇ ਮੈਂਬਰ ਹਰਿੰਦਰ ਸਿੰਘ ਲੱਖੋਵਾਲ ਨੇ ਦਾਅਵਾ ਕੀਤਾ ਕਿ ਪੰਜਾਬ ਦੇ 23 ਜ਼ਿਲ੍ਹਿਆਂ ਦੇ ਐਸ. ਡੀ.

ਐਸ. ਡੀ. ਐਮ. ਦਫਤਰ ਅੱਗੇ ਰੋਸ ਧਰਨੇ ਤੋਂ ਬਾਅਦ ਮੰਗ ਪੱਤਰ ਦਿੰਦੇ ਕਿਸਾਨ ਆਗੂ। ਤਸਵੀਰ : ਸੋਨੀ ਗਿੱਲ 15-11-2026
ਖੰਨਾ, 14 ਨਵੰਬਰ (ਹਰਜਿੰਦਰ ਸਿੰਘ ਲਾਲ)- ਸੰਯੁਕਤ ਕਿਸਾਨ ਮੋਰਚੇ ਦੇ ਪ੍ਰਧਾਨਗੀ ਮੰਡਲ ਦੇ ਮੈਂਬਰ ਹਰਿੰਦਰ ਸਿੰਘ ਲੱਖੋਵਾਲ ਨੇ ਦਾਅਵਾ ਕੀਤਾ ਕਿ ਪੰਜਾਬ ਦੇ 23 ਜ਼ਿਲ੍ਹਿਆਂ ਦੇ ਐਸ. ਡੀ. ਐਮ. ਦਫਤਰਾਂ ਅੱਗੇ ਕਿਸਾਨਾਂ ਨੇ ਵੱਡੇ ਇਕੱਠ ਕਰ ਕੇ ਰੋਸ ਧਰਨੇ ਦਿੱਤੇ ਤੇ ਸੜਕਾਂ ਜਾਮ ਕੀਤੀਆਂ। ਐਸ. ਡੀ. ਐਮ. ਦਫਤਰਾਂ ਅੱਗੇ ਧਰਨਿਆਂ ਨੂੰ ਬਲਵੀਰ ਸਿੰਘ ਰਾਜੇਵਾਲ, ਬਲਕਰਨ ਸਿੰਘ ਬਰਾੜ ਤੇ ਗੁਰਮੀਤ ਸਿੰਘ ਮਹਿਮਾ, ਹਰਮੀਤ ਸਿੰਘ ਕਾਦੀਆਂ, ਰਮਿੰਦਰ ਸਿੰਘ ਪਟਿਆਲਾ, ਬੂਟਾ ਸਿੰਘ ਸ਼ਾਦੀਪੁਰ, ਬੂਟਾ ਸਿੰਘ ਬੁਰਜ ਗਿੱਲ, ਮਨਜੀਤ ਸਿੰਘ ਧਨੇਰ, ਹਰਭਜਨ ਸਿੰਘ ਬੁੱਟਰ, ਨਿਰਭੈ ਸਿੰਘ ਢੁੱਡੀ ਕੇ, ਜੰਗਵੀਰ ਸਿੰਘ ਚੌਹਾਨ, ਬਲਵਿੰਦਰ ਸਿੰਘ ਮੱਲੀ ਨੰਗਲ, ਬਲਵਿੰਦਰ ਸਿੰਘ ਰਾਜੂ ਔਲਖ, ਹਰਜਿੰਦਰ ਸਿੰਘ ਟਾਂਡਾ, ਕਮਲਪ੍ਰੀਤ ਸਿੰਘ ਪੰਨੂ, ਨਿਰਵੈਰ ਸਿੰਘ ਡਾਲੇ ਕੇ, ਪ੍ਰੇਮ ਸਿੰਘ ਭੰਗੂ, ਸਤਨਾਮ ਸਿੰਘ ਅਜਨਾਲਾ, ਮਲੂਕ ਸਿੰਘ ਹੀਰ ਕੇ, ਨਛੱਤਰ ਸਿੰਘ ਜੈਤੋ ਆਦਿ ਆਗੂ ਨੇ ਕਿਹਾ ਕਿ ਸਰਕਾਰ ਵਲੋਂ ਬੰਦ ਮੰਡੀਆਂ ਤੇ ਸਰਕਾਰੀ ਖਰੀਦ ਤੁਰੰਤ ਚਾਲੂ ਕੀਤੀ ਜਾਵੇ ਤੇ ਕਿਸਾਨਾਂ ਦਾ ਦਾਣਾ ਦਾਣਾ ਖਰੀਦਿਆ ਜਾਵੇ। ਇਸ ਵਾਰ ਪੰਜਾਬ ’ਚ ਪਿਛਲੇ ਸਾਲਾਂ ਨਾਲੋਂ ਵੱਧ ਝਾੜ ਨਿਕਲਿਆ ਹੈ ਤੇ ਝੋਨੇ ਦੀ ਬੰਪਰ ਫਸਲ ਹੋਈ ਹੈ ਪਿਛਲੇ ਸਾਲ ਹੜ੍ਹਾਂ ਨਾਲ ਤੇ ਮੌਸਮ ਖਰਾਬ ਕਰਕੇ ਝੋਨੇ ਦਾ ਝਾੜ ਘੱਟ ਸੀ ਤੇ ਜ਼ਿਆਦੇ ਹਿੱਸੇ ’ਚ ਬਾਸਪਤੀ ਵੀ ਲੱਗੀ ਹੋਈ ਸੀ, ਇਸ ਵਾਰ ਪੰਜਾਬ ’ਚ ਹੜ੍ਹ ਵੀ ਨਹੀਂ ਆਏ ਮੌਸਮ ਵੀ ਠੀਕ ਰਿਹਾ ਤੇ ਬਾਸਪਤੀ ਵੀ ਫਸਲ ਵੀ ਘੱਟ ਲੱਗੀ ਹੈ ਸੋ ਝੋਨੇ ਥੱਲੇ ਰਕਬਾ ਜ਼ਿਆਦਾ ਵਧਿਆ ਹੈ। 65 ਲੱਖ ਏਕੜ ਝੋਨੇ ਝੋਨੇ ਲੱਗਿਆ ਸੀ ਪਰ ਪੰਜਾਬ ਸਰਕਾਰ ਨੇ ਜੋ ਅਸੈਸਮੈਂਟ ਕੇਂਦਰ ਸਰਕਾਰ ਨੂੰ ਭੇਜੀ ਉਹ 185 ਲੱਖ ਟਨ ਦੀ ਸੀ, ਜਦੋਂ ਕਿ ਝੋਨੇ ਦੀ ਬੰਪਰ ਫਸਲ ਦੋ ਲੱਖ ਟਨ ਤੋਂ ਵੀ ਉੱਪਰ ਹੋਈ ਹੈ। ਸਰਕਾਰ ਨੇ 18 5 ਲੱਖ ਟਨ ਖਰੀਦ ਕਰਨ ਦਾ ਦਾਅਵਾ ਕਰਕੇ ਮੰਡੀਆਂ ਤੇ ਸਰਕਾਰੀ ਖਰੀਦ ਬੰਦ ਕਰ ਦਿੱਤੀ ਸੀ ਤੇ ਹਾਲੇ ਪੰਜਾਬ ਦੇ ਮਾਲਵੇ ਦੇ ਸੰਗਰੂਰ, ਪਟਿਆਲਾ, ਮਾਨਸਾ, ਬਰਨਾਲਾ, ਫਾਜ਼ਿਲਕਾ, ਬਠਿੰਡਾ, ਫਰੀਦਕੋਟ, ਮੋਗਾ ’ਚ ਮੰਡੀਆਂ ਝੋਨੇ ਨਾਲ ਭਰੀਆਂ ਹੋਈਆਂ ਹਨ। ਅੰਦਾਜਨ 225 ਤੋਂ 230 ਲੱਖ ਟਨ ਝੋਨਾ ਮੰਡੀਆਂ ’ਚ ਪਿਆ ਹੋਇਆ ਹੈ। ਸੰਯੁਕਤ ਕਿਸਾਨ ਮੋਰਚੇ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਤੁਰੰਤ ਬੰਦ ਮੰਡੀਆਂ ਚਾਲੂ ਕਰਕੇ ਕਿਸਾਨਾਂ ਦਾ ਦਾਣਾ ਦਾਣਾ ਖਰੀਦਿਆ ਜਾਵੇ। ਸੰਯੁਕਤ ਕਿਸਾਨ ਮੋਰਚੇ ਨੇ ਅੱਜ ਪੰਜਾਬ ਸਰਕਾਰ ਦੇ ਨਾਂਅ ਮੰਗ ਪੱਤਰ ਭੇਜਿਆ। ਮੋਰਚੇ ਨੇ ਚਤਾਵਨੀ ਦਿੰਦੇ ਆ ਕਿਹਾ ਕਿ 18 ਨਵੰਬਰ ਤੱਕ ਜੇ ਗੰਨੇ ਦੇ ਭਾਅ ਸਾਰੇ ਭਾਰਤ ’ਚੋਂ ਵੱਧ ਐਲਾਨ ਨਹੀਂ ਕੀਤਾ ਜਾਂਦਾ ਤਾਂ 20 ਨਵੰਬਰ ਨੂੰ ਧੰਨੋਵਾਲੀ ਫਾਟਕ ’ਤੇ ਅਣਮਿੱਥੇ ਸਮੇਂ ਲਈ ਜਾਮ ਲਾ ਦਿੱਤੇ ਜਾਣਗੇ ਤੇ ਗੰਨੇ ਦਾ ਭਾਅ ਤੇ ਇੱਕ ਕੰਟਰੈਕਟ ਪੇਮੈਂਟ ਲੈ ਕੇ ਹੀ ਇਹ ਧਰਨਾ ਸਮਾਪਤ ਕੀਤਾ ਜਾਵੇਗਾ। 14 ਖੰਨਾ34
ਪਿਛਲੀ ਖ਼ਬਰ ਮੈਕਸ ਆਰਥਰ ਮੈਕਾਲਿਫ਼ ਪਬਲਿਕ ਸਕੂਲ ਵਿਖੇ ਵਰਕਸ਼ਾਪ ਕਰਵਾਈ ਅਗਲੀ ਖ਼ਬਰ ਸ਼ਹੀਦ ਕਰਤਾਰ ਸਿੰਘ ਸਰਾਭਾ ਗੋਲਡ ਕੱਪ ਖੇਡ ਮੇਲਾ ਭਰ ਜੋਬਨ ’ਤੇ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।