15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਬਾਜ਼ਾਰਾਂ ’ਚ ਛੱਠ ਪੂਜਾ ਦੀ ਖ਼ਰੀਦਦਾਰੀ ਨੂੰ ਲੈ ਕੇ ਲੱਗੀਆਂ ਰੌਣਕਾਂ

ਮਾਛੀਵਾੜਾ ਸਾਹਿਬ, 14 ਨਵੰਬਰ (ਰਾਜਦੀਪ ਸਿੰਘ ਅਲਬੇਲਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਵਾਸੀ ਭਾਈਚਾਰੇ ਦਾ ਵੱਡਾ ਤਿਉਹਾਰ ਛੱਠ ਪੂਜਾ ਮੌਕੇ ਬਾਜ਼ਾਰਾਂ ਵਿਚ ਰੌਣਕਾਂ ਲੱਗੀਆਂ ਨਜ਼ਰ ਆ ਰਹੀਆਂ ਹਨ। ਅੱਜ ਮਾਛੀਵਾੜਾ ਸ਼ਹਿਰ ਵਿਚ ਛੱਠ ਪੂਜਾ ਸਬੰਧੀ ਖ਼ਰੀਦਦਾਰੀ ਲਈ ਬਾਜ਼ਾਰਾਂ ਵਿਚ ਲੋਕ ਉਮੜੇ ਦਿਖਾਈ ਦਿੱਤੇ।

ਅਜੀਤ ਡੈਸਕ 15-11-2026
ਮਾਛੀਵਾੜਾ ਸਾਹਿਬ, 14 ਨਵੰਬਰ (ਰਾਜਦੀਪ ਸਿੰਘ ਅਲਬੇਲਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਵਾਸੀ ਭਾਈਚਾਰੇ ਦਾ ਵੱਡਾ ਤਿਉਹਾਰ ਛੱਠ ਪੂਜਾ ਮੌਕੇ ਬਾਜ਼ਾਰਾਂ ਵਿਚ ਰੌਣਕਾਂ ਲੱਗੀਆਂ ਨਜ਼ਰ ਆ ਰਹੀਆਂ ਹਨ। ਅੱਜ ਮਾਛੀਵਾੜਾ ਸ਼ਹਿਰ ਵਿਚ ਛੱਠ ਪੂਜਾ ਸਬੰਧੀ ਖ਼ਰੀਦਦਾਰੀ ਲਈ ਬਾਜ਼ਾਰਾਂ ਵਿਚ ਲੋਕ ਉਮੜੇ ਦਿਖਾਈ ਦਿੱਤੇ। ਮਾਛੀਵਾੜਾ ਇਲਾਕੇ ਵਿਚ ਹਰ ਸਾਲ ਬਾਹਰਲੇ ਸੂਬੇ ਤੋਂ ਆਏ ਪ੍ਰਵਾਸੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਇਹ ਤਿਉਹਾਰ ਮਨਾਉਣ ਵਾਲੇ ਸ਼ਰਧਾਲੂ ਵੀ ਵਧਦੇ ਜਾ ਰਹੇ ਹਨ। ਛੱਠ ਪੂਜਾ ਕਰਨ ਵਾਲੇ ਸ਼ਰਧਾਲੂਆਂ ਵਲੋਂ ਇਸ ਸਬੰਧੀ ਫਰੂਟ, ਹਰੀਆਂ ਸਬਜ਼ੀਆਂ, ਬਰਤਨ, ਛੱਜ ਆਦਿ ਵਸਤਾਂ ਖ਼ਰੀਦੀਆਂ ਗਈਆਂ। ਛੱਠ ਪੂਜਾ ਸਬੰਧੀ ਵਰਤ ਰੱਖਿਆ ਜਾਂਦਾ ਹੈ ਅਤੇ ਐਤਵਾਰ ਸ਼ਾਮ ਨੂੰ ਇੱਥੇ ਨੇੜੇ ਸਰਹਿੰਦ ਨਹਿਰ ਵਿਖੇ ਪੂਜਾ ਕੀਤੀ ਜਾਂਦੀ ਹੈ। ਸੋਮਵਾਰ ਤੜਕੇ ਸਰਹਿੰਦ ਨਹਿਰ ’ਚ ਸ਼ਰਧਾਲੂ ਪੂਜਾ ਅਰਚਨਾ ਕਰ ਆਪਣਾ ਵਰਤ ਪੂਰਾ ਕਰਦੇ ਹਨ।
ਪਿਛਲੀ ਖ਼ਬਰ ਗੁਰੂ ਹਰਿਗੋਬਿੰਦ ਖ਼ਾਲਸਾ ਸਕੂਲ ਬਹਾਦਰਗੜ੍ਹ ਦਾ 70ਵਾਂ ਸਥਾਪਨਾ ਦਿਵਸ 20 ਨੂੰ ਅਗਲੀ ਖ਼ਬਰ ਪ੍ਰਭਾਤ ਫੇਰੀ ਦੇ ਦੂਜੇ ਦਿਨ ਵੱਡੀ ਗਿਣਤੀ ’ਚ ਸੰਗਤਾਂ ਹੋਈਆਂ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।