31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਸਕੂਲਾਂ ’ਚ ਖ਼ਾਲੀ ਪਈਆਂ ਅਸਾਮੀਆਂ ਨੂੰ ਪੂਰਾ ਕਰਵਾਉਣ ਲਈ ਇਕੱਤਰਤਾ

ਬਰੇਟਾ, 30 ਅਗਸਤ (ਪਾਲ ਸਿੰਘ ਮੰਡੇਰ)- ਸਕੂਲਾਂ ’ਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਦੀ ਇਕੱਤਰਤਾ ਸਥਾਨਕ ਨਗਰ ਕੌਂਸਲ ਦੇ ਪਾਰਕ ਵਿਖੇ ਬੰਤ ਸਿੰਘ ਐੱਸ. ਐਮ.

ਨਗਰ ਕੌਂਸਲ ਪਾਰਕ ਬਰੇਟਾ ਵਿਖੇ ਮੀਟਿੰਗ ਉਪਰੰਤ ਕਮੇਟੀ ਮੈਂਬਰ। ਤਸਵੀਰ : ਪਾਲ ਸਿੰਘ ਮੰਡੇਰ 31-08-2026
ਬਰੇਟਾ, 30 ਅਗਸਤ (ਪਾਲ ਸਿੰਘ ਮੰਡੇਰ)- ਸਕੂਲਾਂ ’ਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਦੀ ਇਕੱਤਰਤਾ ਸਥਾਨਕ ਨਗਰ ਕੌਂਸਲ ਦੇ ਪਾਰਕ ਵਿਖੇ ਬੰਤ ਸਿੰਘ ਐੱਸ.ਐਮ.ਸੀ. ਚੇਅਰਮੈਨ ਸਰਕਾਰੀ ਮਾਡਲ ਸਕੂਲ ਕੁੱਲਰੀਆਂ ਦੀ ਪ੍ਰਧਾਨਗੀ ਹੇਠ ਹੋਈ। ਸਿੱਖਿਆ ਬਚਾਓ ਕਮੇਟੀ ਬਰੇਟਾ ਦਾ ਗਠਨ ਕਰ ਕੇ ਖ਼ਜ਼ਾਨਚੀ ਰਾਮ ਸ਼ਰਮਾ, ਮਨੋਹਰ ਲਾਲ ਬਰੇਟਾ, ਬਲਵਿੰਦਰ ਸਿੰਘ ਜਲਵੇੜਾ, ਕੇਵਲ ਸਿੰਘ ਕੁੱਲਰੀਆਂ, ਅੰਮ੍ਰਿਤ ਸਿੰਘ ਬਰੇਟਾ ਅਤੇ ਬਲਕਾਰ ਸਿੰਘ ਕੁੱਲਰੀਆਂ ਨੂੰ ਸ਼ਾਮਲ ਕੀਤਾ ਗਿਆ। ਕਮੇਟੀ ਵਲੋਂ ਫ਼ੈਸਲਾ ਕੀਤਾ ਗਿਆ ਕਿ ਸਕੂਲਾਂ ’ਚ ਅਧਿਆਪਕਾਂ ਦੀਆਂ ਬੱਚਿਆਂ ਦੇ ਅਨੁਪਾਤ ਖ਼ਾਲੀ ਪਈਆਂ ਅਸਾਮੀਆਂ ਨੂੰ ਪੂਰਾ ਕਰਵਾਉਣ ਲਈ ਮਾਸਟਰ ਕੇਡਰ ਦੀਆਂ ਹੋਈਆਂ ਬਦਲੀਆਂ ਬਾਰੇ ਅਧਿਆਪਕਾਂ ਨੂੰ 50 ਪ੍ਰਤੀਸ਼ਤ ਖ਼ਾਲੀ ਅਸਾਮੀਆਂ ਦੇ ਬਹਾਨੇ ਨਾਲ ਰਿਲੀਵ ਨਹੀਂ ਕੀਤਾ ਗਿਆ, ਨੂੰ ਰਿਲੀਵ ਕਰਵਾ ਕੇ ਬਦਲੀਆਂ ਵਾਲੇ ਸਕੂਲਾਂ ’ਚ ਜੁਆਇਨ ਕਰਵਾਉਣਾ ਚਾਹੀਦਾ ਹੈ ਕਿਉਂਕਿ ਇਹ ਸ਼ਰਤ ਬਦਲੀ ਕਰਵਾਉਣ ਤੋਂ ਪਹਿਲਾਂ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਦੇ 8 ਸੀਨੀਅਰ ਸੈਕੰਡਰੀ ਸਕੂਲਾਂ ’ ਚ ਪ੍ਰਿੰਸੀਪਲਾਂ ਦੀਆਂ ਖ਼ਾਲੀ ਪਈਆਂ ਅਸਾਮੀਆਂ ਨੂੰ ਪੂਰਾ ਕਰਵਾਉਣ ਲਈ ਅਤੇ ਹੋਰ ਮੰਗਾਂ ਸੰਬੰਧੀ ਕਮੇਟੀ ਵਲੋਂ ਫ਼ੈਸਲਾ ਕੀਤਾ ਗਿਆ ਕਿ 7 ਸਤੰਬਰ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂਅ ’ਤੇ ਨਾਇਬ ਤਹਿਸੀਲਦਾਰ ਬਰੇਟਾ ਰਾਹੀਂ ਮੰਗ ਪੱਤਰ ਭੇਜਿਆ ਜਾਵੇਗਾ। ਇਸ ਮੌਕੇ ਰੇਸ਼ਮ ਸਿੰਘ, ਵੀਰਪਾਲ ਸਿੰਘ ਬਰੇਟਾ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਭੰਮੇ ਖ਼ੁਰਦ ਦੀ ਪੰਚਾਇਤ ਆਮ ਆਦਮੀ ਪਾਰਟੀ ’ਚ ਸ਼ਾਮਿਲ ਅਗਲੀ ਖ਼ਬਰ ਬਠਿੰਡਾ ਅਪਰਾਧਨਾਮਾ ਇਕ ਘੰਟੇ ’ਚ ਦੋ ਦੁਕਾਨਾਂ ਦੇ ਜਿੰਦਰੇ ਤੋੜ ਕੇ ਨਕਦੀ ਤੇ ਸਾਮਾਨ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।