31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਬਠਿੰਡਾ ਅਪਰਾਧਨਾਮਾ ਇਕ ਘੰਟੇ ’ਚ ਦੋ ਦੁਕਾਨਾਂ ਦੇ ਜਿੰਦਰੇ ਤੋੜ ਕੇ ਨਕਦੀ ਤੇ ਸਾਮਾਨ ਚੋਰੀ

ਬਠਿੰਡਾ, 30 ਅਗਸਤ (ਪ੍ਰੀਤਪਾਲ ਸਿੰਘ ਰੋਮਾਣਾ): ਪੁਲਿਸ ਦੀਆਂ ਨਾਕੇਬੰਦੀਆਂ ਦੇ ਬਾਵਜੂਦ ਚੋਰਾਂ ਨੇ ਬਠਿੰਡਾ ਸ਼ਹਿਰ ਵਿਚ ਆਤੰਕ ਮਚਾ ਰੱਖਿਆ। ਆਏ ਦਿਨ ਚੋਰੀ ਅਤੇ ਝਪਟਮਾਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ।

ਅਜੀਤ ਡੈਸਕ 31-08-2026
ਬਠਿੰਡਾ, 30 ਅਗਸਤ (ਪ੍ਰੀਤਪਾਲ ਸਿੰਘ ਰੋਮਾਣਾ): ਪੁਲਿਸ ਦੀਆਂ ਨਾਕੇਬੰਦੀਆਂ ਦੇ ਬਾਵਜੂਦ ਚੋਰਾਂ ਨੇ ਬਠਿੰਡਾ ਸ਼ਹਿਰ ਵਿਚ ਆਤੰਕ ਮਚਾ ਰੱਖਿਆ। ਆਏ ਦਿਨ ਚੋਰੀ ਅਤੇ ਝਪਟਮਾਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਅੱਜ ਤੜਕੇ ਚੋਰਾਂ ਨੇ ਸਥਾਨਕ ਪਰਸਰਾਮ ਨਗਰ ਅਤੇ ਪ੍ਰਤਾਪ ਨਗਰ ਵਿਚ ਕਰੀਬ ਇਕ ਘੰਟੇ ਦੇ ਅੰਦਰ ਦੋ ਦੁਕਾਨਾਂ ਦੇ ਜਿੰਦਰੇ ਤੋੜ ਕੇ ਨਕਦੀ ਅਤੇ ਕੀਮਤੀ ਸਾਮਾਨ ਚੋਰੀ ਕਰ ਲਿਆ ਗਿਆ। ਜਦਕਿ ਜੀਟੀ ਰੋਡ ਤੋਂ ਮੋਟਰ ਸਾਈਕਲ ਤੇ ਸਿਰਕੀ ਬਾਜ਼ਾਰ ’ਚੋਂ ਇਕ ਔਰਤ ਕੋਲੋ ਸੋਨੇ ਦਾ ਕੜਾ ਝਪਟ ਲਿਆ। ਇਹੀ ਨਹੀਂ, ਦੋ ਥਾਵਾਂ ਤੋਂ ਚੋਰ ਸਾਈਕਲ ਚੋਰੀ ਕਰਕੇ ਲੈ ਗਏ ਹਨ।ਚੋਰੀ ਦੀਆਂ ਲਗਾਤਾਰ ਵਾਰਦਾਤਾਂ ਮਗਰੋਂ ਲੋਕਾਂ ਅੰਦਰ ਡਰ ਤੇ ਚਿੰਤਾ ਦਾ ਮਾਹੌਲ ਪੈਦਾ ਹੋ ਗਿਆ। ਪਰ ਖ਼ਬਰ ਲਿਖੇ ਜਾਣ ਤੱਕ ਕਥਿਤ ਦੋਸ਼ੀਆਂ ਬਾਰੇ ਕੋਈ ਸੁਰਾਗ ਨਹੀਂ ਸੀ ਮਿਲਿਆ। ਜਾਣਕਾਰੀ ਅਨੁਸਾਰ ਪਰਸਰਾਮ ਨਗਰ ਮੇਨ ਰੋਡ ਦੀ ਗਲੀ ਨੰਬਰ-ਇਕ ਸਥਿਤ ਕੈਫੇ ਨੂੰ ਅੱਜ ਸਵੇਰੇ ਕਰੀਬ 9 ਵਜੇ ਨਿਸ਼ਾਨਾ ਬਣਾਇਆ ਗਿਆ। ਕੈਫੇ ਸੰਚਾਲਕ ਸਾਹਿਲ ਕੁਮਾਰ ਨੇ ਦੱਸਿਆ ਕਿ ਉਸ ਨੇ ਸਵੇਰੇ ਕੈਫੇ ਖੋਲ੍ਹਣ ਤੋਂ ਬਾਅਦ ਸ਼ੀਸ਼ੇ ਵਾਲੇ ਦਰਵਾਜ਼ੇ ਨੂੰ ਜਿੰਦਰਾ ਲਗਾਇਆ ਅਤੇ ਖਾਣਾ ਖਾਣ ਲਈ ਘਰ ਚਲਾ ਗਿਆ। ਇਸ ਦੌਰਾਨ ਇਕ ਨੌਜਵਾਨ ਨੇ ਕੈਫੇ ਦਾ ਜਿੰਦਰਾ ਤੋੜ ਕੇ ਅੰਦਰ ਦਾਖ਼ਲ ਹੋ ਕੇ ਗੱਲੇ ਵਿਚ ਪਈ ਕਰੀਬ 20 ਤੋਂ 30 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਸੀਸੀਟੀਵੀ ਫੁਟੇਜ ਵਿਚ ਨੌਜਵਾਨ ਪਹਿਲਾਂ ਦਰਵਾਜ਼ੇ ਦਾ ਜਿੰਦਰਾ ਤੋੜਦਾ ਅਤੇ ਫਿਰ ਕੈਫੇ ਅੰਦਰ ਦਾਖ਼ਲ ਹੁੰਦਾ ਦਿਖਾਈ ਦੇ ਰਿਹਾ ਹੈ। ਇਸੇ ਤਰ੍ਹਾਂ ਪਰਸਰਾਮ ਨਗਰ ਦੀ ਵਾਰਦਾਤ ਤੋਂ ਕਰੀਬ ਇੱਕ ਘੰਟੇ ਬਾਅਦ ਪ੍ਰਤਾਪ ਨਗਰ ਦੀ ਗਲੀ ਨੰਬਰ 17 ਵਿਚ ਸਥਿਤ ਮੋਹਿਤ ਟੈਲੀਕਾਮ ਨੂੰ ਵੀ ਚੋਰ ਨੇ ਨਿਸ਼ਾਨਾ ਬਣਾ ਲਿਆ। ਇੱਥੇ ਪੇਸ਼ਕਸ਼ ਨਾਲ ਦੁਕਾਨ ਦਾ ਜਿੰਦਰਾ ਤੋੜ ਕੇ ਅੰਦਰ ਦਾਖ਼ਲ ਹੋਏ ਕਥਿਤ ਦੋਸ਼ੀ ਨੇ ਕਰੀਬ 15 ਹਜ਼ਾਰ ਰੁਪਏ ਦੀ ਨਕਦੀ, ਤਿੰਨ ਮੋਬਾਈਲ ਫ਼ੋਨ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਇਸੇ ਤਰ੍ਹਾਂ ਸਥਾਨਕ ਸਰਾਭਾ ਨਗਰ ਸਥਿਤ ਗਲੀ ਨੰ. 1/3 ਵਿਚ ਕਾਲੇ ਰੰਗ ਦੀ ਸਕੂਟਰੀ ਸਵਾਰ ਦੋ ਜਣੇ ਪੈਦਲ ਜਾਂਦੀ ਇਕ ਔਰਤ ਦਾ ਪਰਸ ਝਪਟ ਕੇ ਫਰਾਰ ਹੋ ਗਏ ਹਨ। ਜਦਕਿ ਸਿਰਕੀ ਬਾਜ਼ਾਰ ਵਿਚ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਇੱਕ ਵਿਅਕਤੀ ਦੇ ਹੱਥੋਂ ਦਿਨ-ਦਿਹਾੜੇ ਸੋਨੇ ਦਾ ਕੜਾ ਝਪਟਿਆ ਤੇ ਫਰਾਰ ਹੋ ਗਏ। ਇਸ ਤੋਂ ਇਲਾਵਾ ਬਠਿੰਡਾ ਦੇ ਜੀਟੀ ਰੋਡ ’ਤੇ ਸੁਖਮਨੀ ਡਾਇਗਨੋਜ਼ ਦੇ ਨੇੜਿਓਂ ਪੀਬੀ-03ਬੀਐੱਸ-5797 ਨੰਬਰ ਦਾ ਮੋਟਰਸਾਈਕਲ ਵੀ ਚੋਰੀ ਹੋ ਗਿਆ। ਸੀਸੀਟੀਵੀ ਕੈਮਰੇ ਵਿਚ ਦੋ ਨੌਜਵਾਨ ਮੋਟਰਸਾਈਕਲ ਲੈ ਕੇ ਜਾਂਦੇ ਹੋਏ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਦਿਨ ਦਿਹਾੜੇ ਗਰੀਨ ਸਿਟੀ ਦੀ ਕੋਠੀ ਨੰਬਰ 1072 ਦੇ ਬਾਹਰੋਂ ਇਕ ਨੌਜਵਾਨ ਨੇ ਇਕ ਸਾਈਕਲ ਚੋਰੀ ਕਰਕੇ ਫਰਾਰ ਹੋ ਗਿਆ। ਸਥਾਨਕ ਲਾਲ ਸਿੰਘ ਨਗਰ ਸਥਿਤ ਸ੍ਰੀ ਬਾਲਾ ਜੀ ਮੰਦਿਰ ਦੇ ਬਾਹਰੋਂ ਕਰੀਬ 10 ਵਜੇ ਇਕ ਨੌਜਵਾਨ ਸਾਈਕਲ ਚੋਰੀ ਕਰਕੇ ਲੈ ਗਿਆ। ਇਨ੍ਹਾਂ ਸਾਰੀਆਂ ਘਟਨਾਵਾਂ ਦੀ ਫੁਟੇਜ ਉਥੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ, ਪਰ ਅਜੇ ਤੱਕ ਇਨ੍ਹਾਂ ਵਿਚੋਂ ਕੋਈ ਵੀ ਪੁਲਿਸ ਦੇ ਹੱਥ ਨਹੀਂ ਆਇਆ।
ਪਿਛਲੀ ਖ਼ਬਰ ਸਕੂਲਾਂ ’ਚ ਖ਼ਾਲੀ ਪਈਆਂ ਅਸਾਮੀਆਂ ਨੂੰ ਪੂਰਾ ਕਰਵਾਉਣ ਲਈ ਇਕੱਤਰਤਾ ਅਗਲੀ ਖ਼ਬਰ ਸਾਬਕਾ ਸਰਪੰਚ ਬਖਤੌਰ ਸਿੰਘ ਬੁੱਗਰਾਂ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।