ਲਹਿਰਾ ਮੁਹੱਬਤ, 17 ਮਈ (ਸੁਖਪਾਲ ਸਿੰਘ ਸੁੱਖੀ)- ਗੁਰੂ ਹਰਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਦੀ ਟੈਕਨੀਕਲ ਸਰਵਿਸਜ ਯੂਨੀਅਨ ਨੇ ਪਦ ਉੱਨਤ ਹੋ ਕੇ ਜੋਆਇੰਨ ਕੀਤੇ ਨਿਗਰਾਨ ਇੰਜੀਨੀਅਰ ਇੰਦਰ ਅਵਤਾਰ ਨੂੰ ਵਧਾਈ ਦਿੱਤੀ ਤੇ ਭਰਵਾਂ ਸਵਾਗਤ ਕਰਦਿਆਂ ਵਿਸ਼ੇਸ਼ ਸਨਮਾਨ ਕੀਤਾ | ਇਸ ਸਮੇਂ ਪ੍ਰਧਾਨ ਅਮਰਜੀਤ ਸਿੰਘ ਮੰਗਲੀ, ਮੀਤ ਪ੍ਰਧਾਨ ਜਗਦੀਪ ਸਿੰਘ ਹੰਸ, ਸਕੱਤਰ ਪਿਆਰਾ ਸਿੰਘ, ਤਲਵਿੰਦਰ ਸਿੰਘ ਲਹਿਰਾ ਮੁਹੱਬਤ, ਗਗਨਦੀਪ ਸਿੰਘ ਸੁਪਰਵਾਈਜ਼ਰ, ਜ਼ੋਰਾਵਰ ਸਿੰਘ ਚੌਹਾਨ ਵਲੋਂ ਨਵੇ ਆਏ ਨਿਗਰਾਨ ਇੰਜੀਨੀਅਰ ਸਿਵਲ ਸੰਭਾਲ ਹਲਕਾ ਨੂੰ ਪਾਵਰ ਕਾਲੋਨੀ ਦੇ ਕੁਆਟਰਾਂ ਦੀ ਰਿਪੇਅਰ ਕਰਵਾਉਣ ਤੇ ਨਵੇਂ ਆਏ ਮੁਲਾਜ਼ਮਾਂ ਨੂੰ ਕੁਆਟਰ ਅਲਾਟ ਕਰਨ ਸੰਬੰਧੀ ਪੱਤਰ ਦਿੱਤਾ ਤੇ ਉਨ੍ਹਾਂ ਅਲਾਟਮੈਂਟ ਤੇ ਸਿਵਲ ਮੈਂਟੀਨੈਸ ਨਾਲ ਸੰਬੰਧਿਤ ਕੰਮ ਵੀ ਜਲਦ ਕਰਾਉਣ ਦਾ ਭਰੋਸਾ ਦਿੱਤਾ | ਇਸ ਸਮੇਂ ਉਨ੍ਹਾਂ ਦੇ ਪੀ.ਏ ਬਲਜਿੰਦਰ ਸਿੰਘ ਵੀ ਵਿਸ਼ੇਸ਼ ਤੌਰ 'ਤੇ ਪੁੱਜੇ | ਟੀ.ਐਸ.ਯੂ ਪੰਜਾਬ ਦੇ ਸਾਬਕਾ ਸੂਬਾ ਪ੍ਰ੍ਰਧਾਨ ਰਤਨ ਮਜਾਰੀ ਨੇ ਵੀਡੀਉ ਕਾਲ ਰਾਹੀਂ ਇੰਜੀਨੀਅਰ ਇੰਦਰ ਅਵਤਾਰ ਨੂੰ ਵਧਾਈਆਂ ਦਿੱਤੀਆਂ |