28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਤਿੰਨ ਮਹੀਨੇ ਬਾਅਦ ਦਰਜ ਹੋਇਆ ਮਾਮਲਾ <br/> ਸਵਾ ਦਰਜਨ ਵਿਅਕਤੀ ਧੱਕੇ ਨਾਲ ਇਕ ਏਕੜ ਜ਼ਮੀਨ 'ਚੋਂ ਸਰੋਂ੍ਹ ਵੱਢ ਕੇ ਲੈ ਗਏ <br/>

ਅਜੀਤ ਡੈਸਕ 18-05-2026
ਰਾਮਾਂ ਮੰਡੀ, 17 ਮਈ (ਤਰਸੇਮ ਸਿੰਗਲਾ)- ਨੇੜਲੇ ਪਿੰਡ ਗਿਆਨਾ ਵਿਖੇ ਕਰੀਬ ਤਿੰਨ ਮਹੀਨੇ ਪਹਿਲਾਂ ਇਕ ਕਿਸਾਨ ਦੀ ਜ਼ਮੀਨ 'ਚ ਬੀਜੀ ਸਰੋਂ੍ਹ ਦੀ ਫ਼ਸਲ ਪਿੰਡ ਦੇ ਹੀ ਕਰੀਬ ਸਵਾ ਦਰਜਨ ਵਿਅਕਤੀਆਂ ਵਲੋਂ ਧੱਕੇ ਨਾਲ ਇੱਕ ਏਕੜ ਜ਼ਮੀਨ ਵਿਚੋਂ ਵੱਢ ਕੇ ਲੈ ਜਾਣ ਦੇ ਦੋਸ਼ਾਂ ਹੇਠ ਰਾਮਾਂ ਪੁਲਿਸ ਵਲੋਂ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਹੈ¢ ਪੀੜਤ ਕਿਸਾਨ ਭੋਲਾ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਸਵੈਚ ਕਮਾਲੂ ਨੇ ਰਾਮਾਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਜਦੋਂ ਮੈਂ ਆਪਣੀ ਪਿੰਡ ਗਿਆਨਾ ਵਿਖੇ ਸਥਿਤ ਜ਼ਮੀਨ 'ਚ ਆਇਆ ਤਾਂ ਗੁਰਜੀਤ ਸਿੰਘ ਵਗ਼ੈਰਾ ਸਾਡੇ ਖੇਤ 'ਚੋਂ ਸਰੋਂ੍ਹ ਦੀ ਫ਼ਸਲ ਕੱਟ ਰਹੇ ਸਨ, ਜਦੋਂ ਮੈਂ ਉਨ੍ਹਾਂ ਨੂੰ ਰੋਕਿਆ ਤਾ ਮੇਰੇ ਨਾਲ ਧੱਕਾ ਮੁੱਕੀ ਕੀਤੀ ਅਤੇ ਮੈਨੂੰ ਜਾਨੋ ਮਾਰਨ ਦੀਆ ਧਮਕੀਆਂ ਦਿੱਤੀਆਂ¢ ਮੈਂ ਡਰਦਾ ਹੋਇਆ ਮÏਕੇ ਤੇ ਚਲਾ ਗਿਆ¢ ਜਦ ਅਸੀ ਅਗਲੇ ਦਿਨ ਆਪਣੀ ਜ਼ਮੀਨ ਵਿਚ ਆਏ ਤਾ ਗੁਰਜੀਤ ਸਿੰਘ ਵਗ਼ੈਰਾ ਕਰੀਬ ¢ ਏਕੜ ਸਰੋਂ੍ਹ ਵੱਢ ਕੇ ਲੈ ਗਏ ਤੇ ਸਾਡੇ ਖੇਤ ਵਿੱਚ ਪਏ 2 ਪਾਣੀ ਵਾਲੇ ਕੈਂਪਰ, 2 ਕਹੀਆ, 2 ਜੱਫੇ, 1 ਸਪਰੇਅ ਵਾਲੀ ਢੋਲੀ ਵੀ ਚੋਰੀ ਕਰਕੇ ਨਾਲ ਲੈ ਗਏ¢ ਪੁਲਿਸ ਵੱਲੋਂ ਗੁਰਜੀਤ ਸਿੰਘ, ਗੁਰਪਿਆਰ ਸਿੰਘ,.ਗੁਰਪ੍ਰੀਤ ਸਿੰਘ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ, ਰਾਮ ਸਿੰਘ, ਮਿਠੂ ਸਿੰਘ, ਰਣਜੀਤ ਸਿੰਘ, ਬੂਟਾ ਸਿੰਘ ਵਾਸੀਆਨ ਗਿਆਨਾ ਅਤੇ 5/6 ਨਾ ਮਾਲੂਮ ਵਿਅਕਤੀਆਂ ਵਿਰੁੱਧ ਸਰੋਂ੍ਹ ਦੀ ਫ਼ਸਲ ਅਤੇ ਹੋਰ ਸਮਾਨ ਚੋਰੀ ਕਰਨ ਦੇ ਦੋਸ਼ਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ¢

ਪਿਛਲੀ ਖ਼ਬਰ ਸਵਾ ਦਰਜਨ ਵਿਅਕਤੀ ਧੱਕੇ ਨਾਲ ਇਕ ਏਕੜ ਜ਼ਮੀਨ 'ਚੋਂ ਸਰੋਂ੍ਹ ਵੱਢ ਕੇ ਲੈ ਗਏ <br/> ਅਗਲੀ ਖ਼ਬਰ ਨਿਗਰਾਨ ਇੰਜੀਨੀਅਰ ਇੰਦਰ ਅਵਤਾਰ ਦਾ ਟੀ.ਐਸ.ਯੂ ਵਲੋਂ ਭਰਵਾਂ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।