28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸੁਦੇਸ਼ ਵਾਟਿਕਾ ਕਾਨਵੈਂਟ ਸਕੂਲ ਭਾਗੀਵਾਂਦਰ ਵਿਖੇ ਵਿਦਿਆਰਥੀ ਕੈਬਨਿਟ ਦੀ ਚੋਣ <br/>

ਅਜੀਤ ਡੈਸਕ 18-05-2026
ਤਲਵੰਡੀ ਸਾਬੋ, 17 ਮਈ (ਰਵਜੋਤ ਸਿੰਘ ਰਾਹੀ)- ਸੁਦੇਸ਼ ਵਾਟਿਕਾ ਕਾਨਵੈਂਟ ਸਕੂਲ ਭਾਗੀਵਾਂਦਰ ਵਿਖੇ ਵਿਦਿਆਰਥੀਆਂ ਦੀ ਕੈਬਨਿਟ ਮੈਂਬਰਾਂ ਵਜੋਂ ਚੋਣ ਕੀਤੀ ਗਈ¢ ਪ੍ਰਬੰਧਕਾਂ ਦੱਸਿਆ ਕਿ ਚੋਣ ਪ੍ਰਕਿਰਿਆ ਦੌਰਾਨ ਵਿਦਿਆਰਥੀਆਂ ਦੀ ਯੋਗਤਾ, ਅਨੁਸ਼ਾਸਨ, ਪੜ੍ਹਾਈ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਵਿਚ ਭਾਗੀਦਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਕੀਤੀ ਗਈ¢ ਜਿਸ ਅਨੁਸਾਰ ਹਰਮਨਜੋਤ ਸਿੰਘ ਕਲਾਸ ਦਸਵੀਂ ਨੂੰ ਸਕੂਲ ਹੈੱਡ ਬੁਆਏ ਅਤੇ ਅਰਾਧਨਾ ਕਲਾਸ ਦਸਵੀਂ ਨੂੰ ਹੈੱਡ ਗਰਲ ਚੁਣਿਆ ਗਿਆ¢ ਇਸ ਦੇ ਨਾਲ ਹੀ ਹਾਊਸ ਵਾਈਜ਼ ਕੈਪਟਨ ਗੁਰਮਨ ਕੌਰ, ਨਵਨੀਤ ਕੌਰ, ਲਵਪ੍ਰੀਤ ਕੌਰ ਤੇ ਏਕਮਦੀਪ ਕੌਰ, ਵਾਈਸ ਹੈੱਡ ਬੁਆਏ ਤਰਨਵੀਰ ਸਿੰਘ, ਵਾਈਸ ਹੈੱਡ ਗਰਲ ਖੁਸ਼ਮਨ ਕੌਰ ਜਦੋਂਕਿ ਜਗਦੀਪ ਸਿੰਘ, ਏਕਮਨੂਰ ਕੌਰ, ਖੁਸ਼ਵੀਰ ਕੌਰ, ਨਰਿੰਦਰਪ੍ਰੀਤ ਕੌਰ ਕਲਾਸ ਨੌਵੀਂ ਦੇ ਵਿਦਿਆਰਥੀ ਨੂੰ ਵਾਈਸ ਹਾਊਸ ਕੈਪਟਨ ਚੁਣਿਆ ਗਿਆ¢ ਚੁਣੇ ਗਏ ਵਿਦਿਆਰਥੀਆਂ ਨੂੰ ਪ੍ਰਬੰਧਕਾਂ ਵਲੋਂ ਬੈਚ ਲਗਾ ਕੇ ਸਨਮਾਨਿਤ ਕੀਤਾ ਗਿਆ¢ ਉਪਰੰਤ ਵਿਦਿਆਰਥੀਆਂ ਨੇ ਸਕੂਲ ਦੇ ਨਿਯਮਾਂ ਦੀ ਪਾਲਣਾ ਕਰਨ ਤੇ ਹੋਰ ਵਿਦਿਆਰਥੀਆਂ ਲਈ ਪ੍ਰੇ੍ਰਰਨਾ ਸ੍ਰੋਤ ਬਣਨ ਦੀ ਸਹੁੰ ਚੁੱਕੀ¢ਸਕੂਲ ਦੇ ਪ੍ਰਧਾਨ ਲਗਨ ਖੁਰਾਣਾ ਅਤੇ ਪਿੰ੍ਰਸੀਪਲ ਮੀਨੂੰ ਗਰਗ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਬਨਿਟ ਮੈਂਬਰ ਸਕੂਲ ਦੀ ਸ਼ਾਨ ਹੁੰਦੇ ਹਨ | ਇਸ ਮੌਕੇ ਸਕੂਲ ਦੇ ਚੇਅਰਮੈਨ ਵਿਨੋਦ ਖੁਰਾਣਾ, ਸਕੂਲ ਪ੍ਰਧਾਨ ਲਗਨ ਖੁਰਾਣਾ, ਪਿੰ੍ਰਸੀਪਲ ਮੀਨੂੰ ਗਰਗ, ਸੀਨੀਅਰ ਸਕੂਲ ਕੋਆਰਡੀਨੇਟਰ ਬੇਅੰਤ ਕੌਰ, ਜੂਨੀਅਰ ਕੋਆਰਡੀਨੇਟਰ ਕਿਰਨਦੀਪ ਕੌਰ, ਪਰਮਿੰਦਰ ਕੌਰ ਅਤੇ ਮੈਡਮ ਸ਼ਾਲੂ ਤੋਂ ਇਲਾਵਾ ਸਕੂਲ ਦਾ ਸਟਾਫ਼ ਹਾਜ਼ਰ ਸੀ¢

ਪਿਛਲੀ ਖ਼ਬਰ ਨਿਗਰਾਨ ਇੰਜੀਨੀਅਰ ਇੰਦਰ ਅਵਤਾਰ ਦਾ ਟੀ.ਐਸ.ਯੂ ਵਲੋਂ ਭਰਵਾਂ ਸਵਾਗਤ <br/> ਅਗਲੀ ਖ਼ਬਰ ਕੇਂਦਰ ਸਰਕਾਰ ਲੋਕਾਂ ਦੀਆਂ ਜੇਬਾਂ ਖਾਲੀ ਕਰਨ ਵਿਚ ਲੱਗੀ- ਕੌਂਸਲਰ ਗੁਰਪ੍ਰੀਤ ਸਿੰਘ ਨੰਬਰਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।