ਸੰਗਤ ਮੰਡੀ, 17 ਮਈ (ਅੰਮਿ੍ਤਪਾਲ ਸ਼ਰਮਾ)- ਸੰਗਤ ਮੰਡੀ ਵਿਖੇ ਕੇ ਕੇ ਸੀ ਵਿਭਾਗ ਕਾਂਗਰਸ ਦੀ ਅਹਿਮ ਮੀਟਿੰਗ 23 ਮਈ ਨੂੰ ਸਥਾਨਕ ਦਾਣਾ ਮੰਡੀ ਵਿਖੇ ਰੱਖੀ ਗਈ ਹੈ | ਕੇ ਕੇ ਸੀ ਵਿਭਾਗ ਕਾਂਗਰਸ ਪੰਜਾਬ ਪ੍ਰਦੇਸ਼ ਅਤੇ ਨੈਸ਼ਨਲ ਦਲਿਤ ਮਹਾਂਪੰਚਾਇਤ ਪੰਜਾਬ ਦੇ ਚੇਅਰਮੈਨ ਕਿਰਨਜੀਤ ਸਿੰਘ ਗਹਿਰੀ ਨੇ ਕੋਠੇ ਸੰਗਤ ਕਲਾਂ ਦੀ ਸਰਪੰਚ ਦੇ ਪਤੀ ਗੇਜਾ ਸਿੰਘ ਜ਼ਿਲ੍ਹਾ ਮੀਤ ਚੇਅਰਮੈਨ ਕੇ.ਕੇ.ਸੀ. ਵਿਭਾਗ ਕਾਂਗਰਸ, ਮਿੱਠੂ ਸਿੰਘ ਸਰਪੰਚ ਹਲਕਾ ਪ੍ਰਧਾਨ, ਜਸਪ੍ਰੀਤ ਸਿੰਘ, ਜਸਵੀਰ ਸਿੰਘ ਪ੍ਰਧਾਨ ਡੋਮਾ ਪਰੀਸੰਗ ਬਠਿੰਡਾ ਨਾਲ ਸੰਗਤ ਬਲਾਕ ਵਿਖੇ 23 ਮਈ ਨੂੰ ਰਖੀ ਮੀਟਿੰਗ ਸਬੰਧੀ ਵਿਚਾਰ ਚਰਚਾ ਕੀਤੀ ਅਤੇ ਚਲ ਰਹੇ ਪੰਚਾਇਤੀ ਕੰਮਾਂ ਨੂੰ ਦੇਖਿਆ | ਉਨ੍ਹਾਂ ਕੋਠੇ ਸੰਗਤ ਕਲਾਂ ਦੀ ਸਰਪੰਚ ਅਤੇ ਉਨ੍ਹਾਂ ਦੇ ਪਤੀ ਗੇਜਾ ਸਿੰਘ ਜ਼ਿਲ੍ਹਾ ਮੀਤ ਚੇਅਰਮੈਨ ਕੇ ਕੇ ਸੀ ਵਿਭਾਗ ਕਾਂਗਰਸ ਬਠਿੰਡਾ ਵਲੋਂ ਕਰਵਾਏ ਜਾ ਰਹੇ ਪੰਚਾਇਤੀ ਕੰਮਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਹਲਕਾ ਬਠਿੰਡਾ ਦਿਹਾਤੀ ਵਿਖੇ ਗ਼ਰੀਬਾਂ ਦੇ ਮਕਾਨਾਂ ਅਤੇ ਸੜਕਾਂ ਗਲੀਆਂ-ਨਾਲੀਆਂ ਆਦਿ ਦਾ ਬਹੁਤ ਮੰਦਾ ਹਾਲ ਹੈ | ਉਨ੍ਹਾਂ ਕਿਹਾ ਕਿ ਮਹਿੰਗਾਈ, ਬੇਰੁਜ਼ਗਾਰੀ ਅਤੇ ਨਸ਼ਾਖੋਰੀ ਨੇ ਲੋਕਾਂ ਦਾ ਜੀਣਾ ਹਰਾਮ ਕੀਤਾ ਹੋਇਆ ਹੈ, ਮਨਰੇਗਾ ਰੋਜ਼ਗਾਰ ਬੰਦ ਹੋਣ ਨਾਲ ਗਰੀਬ ਦਾ ਚੁੱਲ੍ਹਾ ਠੰਡਾ ਹੋ ਗਿਆ, ਪਰ ਸਰਕਾਰ ਗਰੀਬ ਦੇ ਰੋਟੀ ਰੋਜ਼ਗਾਰ ਦਾ ਫ਼ਿਕਰ ਕਰਨ ਦੀ ਬਜਾਏ ਇਕ ਦੂਜੇ ਨੂੰ ਨੀਵਾ ਦਿਖਾਉਣ ਵਿਚ ਲਗੇ ਹੋਏ ਹਨ | ਉਨ੍ਹਾਂ 23 ਮਈ ਨੂੰ ਹਲਕਾ ਦਿਹਾਤੀ ਦੇ ਬਲਾਕ ਸੰਗਤ ਦੀ ਮੀਟਿੰਗ ਵਿਚ ਪਹੁੰਚਣ ਦੀ ਅਪੀਲ ਕਰਦਿਆਂ ਕਿਹਾ ਕਿ ਹਲਕੇ ਦੇ ਵਿਕਾਸ ਲਈ ਰਣਨੀਤੀ ਤੈਅ ਕੀਤੀ ਜਾਵੇਗੀ ਅਤੇ ਕਾਮਗਰ ਕਰਮਚਾਰੀ ਕਾਂਗਰਸ ਪੰਜਾਬ ਪ੍ਰਦੇਸ਼ ਵਲੋਂ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਨਵੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ |