28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਮਰਦਮਸ਼ੁਮਾਰੀ: ਗਿਣਤੀਕਾਰਾਂ ਵਲੋਂ ਘਰਾਂ ਦਾ ਸੂਚੀਕਰਨ ਸ਼ੁਰੂ <br/>

ਅਜੀਤ ਡੈਸਕ 18-05-2026
ਬਠਿੰਡਾ, 17 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਮਰਦਮਸ਼ੁਮਾਰੀ-2027 ਦੇ ਪਹਿਲੇ ਪੜਾਅ ਤਹਿਤ 13 ਜੂਨ 2026 ਤੱਕ ਘਰ-ਘਰ ਜਾ ਕੇ ਘਰਾਂ ਦਾ ਸੂਚੀਕਰਨ ਕੀਤਾ ਜਾਣਾ ਹੈ¢ ਇਸ ਤਹਿਤ ਜ਼ਿਲ੍ਹਾ ਬਠਿੰਡਾ ਵਿਚ ਤਾਇਨਾਤ ਵੱਖ-ਵੱਖ ਗਿਣਤੀਕਾਰਾਂ ਵਲੋਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ¢ ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਸਹਿਤ-ਪ੍ਰਮੁੱਖ-ਜਨਗਣਨਾ ਅਫ਼ਸਰ ਰਾਜੇਸ਼ ਧੀਮਾਨ ਆਈ.ਏ.ਐਸ. ਨੇ ਕਿਹਾ ਕਿ ਜ਼ਿਲ੍ਹੇ ਵਿਚ ਗਿਣਤੀਕਾਰਾਂ ਵਲੋਂ ਆਪਣੇ-ਆਪਣੇ ਨਿਰਧਾਰਿਤ ਖੇਤਰਾਂ ਵਿਚ ਘਰਾਂ ਦਾ ਸੂਚੀਕਰਨ ਸ਼ੁਰੂ ਕੀਤਾ ਗਿਆ¢ ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਦਰਾਂ 'ਤੇ ਆਏ ਗਿਣਤੀਕਾਰਾਂ ਨੂੰ ਸਹੀ ਸੂਚਨਾ ਮੁਹੱਈਆ ਕਰਵਾਉਣ ਅਤੇ ਆਪਣਾ ਬਣਦਾ ਅਹਿਮ ਯੋਗਦਾਨ ਜਨਗਣਨਾ ਵਿਚ ਪਾਉਣ¢ ਇਸ ਕਾਰਜ ਲਈ 1900 ਤੋਂ ਵੱਧ ਗਿਣਤੀਕਾਰ ਸਮੇਤ ਰਾਖਵਾਂ ਸਟਾਫ਼ ਤਾਇਨਾਤ ਕੀਤੇ ਗਏ ਹਨ ਅਤੇ 317 ਸੁਪਰਵਾਈਜ਼ਰ ਲਗਾਏ ਗਏ ਹਨ¢ ਗਿਣਤੀਕਾਰਾਂ ਨੂੰ ਮੁਕੰਮਲ ਕਿੱਟਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ¢ ਮਕਾਨ ਸੂਚੀਕਰਨ ਅਤੇ ਰਿਹਾਇਸ਼ੀ ਜਨਗਣਨਾ (ਐਚਐਲਓ) ਲਈ 33 ਪ੍ਰਸ਼ਨ ਪੁੱਛੇ ਜਾਣਗੇ, ਜਿਨ੍ਹਾਂ ਵਿਚ ਇਮਾਰਤ ਨੰਬਰ (ਨਗਰਪਾਲਿਕਾ ਜਾਂ ਸਥਾਨਕ ਅਥਾਰਟੀ ਜਾਂ ਜਨਗਣਨਾ ਨੰਬਰ), ਮਕਾਨ ਨੰਬਰ, ਮਕਾਨ ਦੇ ਫ਼ਰਸ਼ ਦੀ ਮੁੱਖ ਸਮੱਗਰੀ, ਪਰਿਵਾਰ ਵਿਚ ਆਮ ਤੌਰ 'ਤੇ ਰਹਿਣ ਵਾਲੇ ਵਿਅਕਤੀਆਂ ਦੀ ਕੁੱਲ ਗਿਣਤੀ, ਮੋਬਾਈਲ ਨੰਬਰ ਆਦਿ ਸ਼ਾਮਲ ਹਨ¢

ਪਿਛਲੀ ਖ਼ਬਰ ਜੇ.ਈ. ਮੇਨਜ਼ ਅਤੇ ਬੋਰਡ ਪ੍ਰੀਖਿਆਵਾਂ 'ਚ ਗਲੋਬਲ ਡਿਸਕਵਰੀ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਸੰਗਤ ਮੰਡੀ ਵਿਖੇ ਕੇ.ਕੇ.ਸੀ. ਵਿਭਾਗ ਕਾਂਗਰਸ ਦੀ ਅਹਿਮ ਮੀਟਿੰਗ 23 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।