28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸਾਬਕਾ ਸਪੀਕਰ ਰਵੀਇੰਦਰ ਸਿੰਘ ਵਲੋਂ ਤੇਜਾ ਸਿੰਘ ਆਕਲੀਆ ਦੇ ਘਰ ਸ਼ਿਰਕਤ <br/>

ਅਜੀਤ ਡੈਸਕ 18-05-2026
ਗੋਨਿਆਣਾ, 17 ਮਈ (ਲਛਮਣ ਦਾਸ ਗਰਗ)-ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸਰਪ੍ਰਸਤ ਰਵੀਇੰਦਰ ਸਿੰਘ ਵਲੋਂ ਆਪਣੇ ਪੁਰਾਣੇ ਸਾਥੀ ਤੇਜਾ ਸਿੰਘ ਖ਼ਾਲਸਾ ਦੇ ਘਰ ਪਿੰਡ ਆਕਲੀਆ ਕਲਾਂ ਵਿਖੇ ਰੱਖੇ ਧਾਰਮਿਕ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ | ਉਪਰੰਤ ਉਨ੍ਹਾਂ ਨੇ ਹਲਕਾ ਭੁੱਚੋ ਦੇ ਪਾਰਟੀ ਆਗੂਆਂ ਨਾਲ ਮੀਟਿੰਗ ਕੀਤੀ | ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਉੱਪ-ਪ੍ਰਧਾਨ ਦੀਵਾਨ ਸਿੰਘ ਡਿੱਖ ਦੀ ਅਗਵਾਈ 'ਚ ਉਨ੍ਹਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਰਵੀਇੰਦਰ ਸਿੰਘ ਨੇ ਕਿਹਾ ਕਿ ਤੇਜਾ ਸਿੰਘ ਉਨ੍ਹਾਂ ਨਾਲ ਪਿਛਲੇ ਲੰਬੇ ਸਮੇਂ ਤੋਂ ਰਾਜਨੀਤਿਕ ਤੌਰ 'ਤੇ ਜੁੜੇ ਹੋਏ ਹਨ, ਜਿਨ੍ਹ੍ਹਾਂ ਦੀ ਸਮਰਪਿਤ ਭਾਵਨਾ ਦੀ ਪਾਰਟੀ ਅਤੇ ਉਹ ਸ਼ਲਾਘਾ ਕਰਦੇ ਹਨ | ਦੀਵਾਨ ਸਿੰਘ ਡਿੱਖ ਨੇ ਰਵੀਇੰਦਰ ਸਿੰਘ ਦੇ ਅਨੇਕਾਂ ਵਿੱਦਿਅਕ ਅਦਾਰਿਆਂ ਵਿਚ ਗਰੀਬ ਬੱਚਿਆਂ ਨੂੰ ਮੁਫ਼ਤ ਸਿੱਖਿਆ ਪ੍ਰਦਾਨ ਕਰਨ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਗ਼ਰੀਬਾਂ ਦਾ ਮਸੀਹਾ ਦੱਸਿਆ | ਇਸ ਮੌਕੇ ਮੀਡੀਆ ਇੰਚਾਰਜ ਤੇਜਿੰਦਰ ਸਿੰਘ ਪੰਨੂ, ਭਰਪੂਰ ਸਿੰਘ ਧਾਂਦਰਾ ਜਨਰਲ ਸਕੱਤਰ, ਚਰਨਜੀਤ ਸਿੰਘ ਖਿਆਲੀਵਾਲਾ ਵਰਕਿੰਗ ਕਮੇਟੀ ਮੈਂਬਰ, ਮਾਸਟਰ ਇਕਬਾਲ ਸਿੰਘ ਭੈਣੀ ਸਰਕਲ ਪ੍ਰਧਾਨ ਨਥਾਣਾ, ਡਾ. ਭੁਪਿੰਦਰ ਸਿੰਘ ਸਰਕਲ ਪ੍ਰਧਾਨ ਬਠਿੰਡਾ, ਐਡਵੋਕੇਟ ਉਪਿੰਦਰ ਸਿੰਘ ਚਹਿਲ ਯੂਥ ਆਗੂ, ਕਰਮ ਸਿੰਘ ਖ਼ਾਲਸਾ, ਮਿੱਠੂ ਸਿੰਘ ਨਰੂਆਣਾ, ਧਨਵੰਤ ਸਿੰਘ ਖ਼ਾਲਸਾ, ਗੁਰਨਾਮ ਸਿੰਘ ਪੱਲੇਦਾਰ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਸੰਗਤ ਮੰਡੀ ਵਿਖੇ ਕੇ.ਕੇ.ਸੀ. ਵਿਭਾਗ ਕਾਂਗਰਸ ਦੀ ਅਹਿਮ ਮੀਟਿੰਗ 23 ਨੂੰ <br/> ਅਗਲੀ ਖ਼ਬਰ ਹਰੇ ਕ੍ਰਿਸ਼ਨਾ ਵੈੱਲਫੇਅਰ ਕਲੱਬ ਵਲੋਂ ਜਾਨਵਰਾਂ ਤੇ ਪੰਛੀਆਂ ਲਈ ਮਿੱਟੀ ਦੇ ਕਟੋਰੇ ਰੱਖੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।