ਰਾਮਾਂ ਮੰਡੀ, 17 ਮਈ (ਤਰਸੇਮ ਸਿੰਗਲਾ)- ਸਮਾਜ ਸੇਵਾ ਅਤੇ ਜੀਵ ਹਮਦਰਦੀ ਦੇ ਸੁਨੇਹੇ ਤਹਿਤ ਹਰੇ ਕ੍ਰਿਸ਼ਨਾ ਵੈੱਲਫੇਅਰ ਕਲੱਬ ਰਾਮਾਂ ਮੰਡੀ ਵਲੋਂ ਸਥਾਨਕ ਜੈਨ ਗਰਲਜ਼ ਕਾਲਜ ਅਤੇ ਸਮਾਧ ਬਾਬਾ ਸਰਬੰਗੀ ਪਿੰਡ ਰਾਮਾਂ ਵਿਖੇ ਜਾਨਵਰਾਂ ਅਤੇ ਪੰਛੀਆਂ ਲਈ ਮਿੱਟੀ ਦੇ ਪਾਣੀ ਵਾਲੇ ਕਟੋਰੇ ਰੱਖੇ ਗਏ¢ ਗਰਮੀ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਕਲੱਬ ਮੈਂਬਰਾਂ ਨੇ ਵੱਖ-ਵੱਖ ਥਾਵਾਂ 'ਤੇ ਕਟੋਰੇ ਰੱਖ ਕੇ ਉਨ੍ਹਾਂ ਵਿਚ ਪਾਣੀ ਭਰਿਆ, ਤਾਂ ਜੋ ਤਰਸਦੇ ਜੀਵਾਂ ਨੂੰ ਰਾਹਤ ਮਿਲ ਸਕੇ¢ ਇਸ ਮੌਕੇ ਕਲੱਬ ਦੇ ਸਰਪ੍ਰਸਤ ਡਾ.ਸੋਹਨ ਲਾਲ ਕਲਿਆਣੀ ਨੇ ਕਿਹਾ ਕਿ ਹਰ ਮਨੁੱਖ ਦਾ ਫ਼ਰਜ਼ ਹੈ ਕਿ ਉਹ ਬੇਜ਼ੁਬਾਨ ਜੀਵਾਂ ਪ੍ਰਤੀ ਦਇਆ ਅਤੇ ਸੇਵਾ ਦੀ ਭਾਵਨਾ ਰੱਖੇ¢ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਗਰਮੀ ਦੇ ਦਿਨਾਂ ਵਿਚ ਆਪਣੇ ਘਰਾਂ, ਦੁਕਾਨਾਂ ਅਤੇ ਸੰਸਥਾਵਾਂ ਦੇ ਬਾਹਰ ਪਾਣੀ ਦੇ ਬਰਤਨ ਜ਼ਰੂਰ ਰੱਖਣ ¢ ਕਾਲਜ ਪ੍ਰਬੰਧਕ ਉਪ ਪ੍ਰਵਰਤਨੀ ਜੈਨ ਮਹਾਂ ਸਾਧਵੀ ਡਾ.ਰਵਿ ਰਸ਼ਿਮ ਮਹਾਰਾਜ ਨੇ ਕਿਹਾ ਕਿ ਜਾਨਵਰ ਮਨੁੱਖਾਂ ਦੇ ਸੱਚੇ ਸਾਥੀ ਅਤੇ ਘਰਾਂ ਦੇ ਰਖਵਾਲੇ ਹੁੰਦੇ ਹਨ¢ ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਨÏਜਵਾਨਾਂ ਵਿਚ ਜੀਵ ਹਮਦਰਦੀ ਅਤੇ ਸਮਾਜ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ¢ ਇਸ ਦੌਰਾਨ ਸਮਾਧ ਬਾਬਾ ਸਰਬੰਗੀ ਦੇ ਮੁੱਖ ਸੇਵਾਦਾਰ ਜਗਸੀਰ ਸਿੰਘ ਗਿੱਲ ਅਤੇ ਦਰਸ਼ਨ ਸਿੰਘ ਸਿੱਧੂ ਵਲੋਂ ਕਲੱਬ ਮੈਂਬਰਾਂ ਨੂੰ ਸਿਰੋਪਾਉ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ¢