27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸ਼੍ਰੋਮਣੀ ਅਕਾਲੀ ਦਲ ਵਲੋਂ ਨਗਰ ਕੌਂਸਲ ਚੋਣਾਂ ਸੰਬੰਧੀ ਰਾਮਾ ਮੰਡੀ ਵਿਖੇ ਖੋਲਿ੍ਹਆ ਦਫਤਰ <br/>

ਅਜੀਤ ਡੈਸਕ 18-05-2026
ਰਾਮਾ ਮੰਡੀ, 17 ਮਈ (ਗੁਰਪ੍ਰੀਤ ਸਿੰਘ ਅਰੋੜਾ/ਤਰਸੇਮ ਸਿੰਗਲਾ)- ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਇੰਚਾਰਜ ਸਰਦਾਰ ਰਵੀਪ੍ਰੀਤ ਸਿੰਘ ਸਿੱਧੂ ਨੇ ਅੱਜ ਰਾਮਾਂ ਮੰਡੀ ਵਿਖੇ ਸ਼੍ਰੋਮਣੀ ਅਕਾਲੀ ਦਲ ਦਾ ਦਫਤਰ ਦਾ ਉਦਘਾਟਨ ਕੀਤਾ¢ ਸੰਬੋਧਨ ਕਰਦਿਆਂ ਰਵੀ ਸਿੰਘ ਸਿੱਧੂ ਨੇ ਕਿਹਾ ਕਿ ਹਲਕੇ ਦੇ ਲੋਕ ਆਮ ਆਦਮੀ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਤੰਗ ਆ ਚੁੱਕੇ ਹਨ¢ ਉਨ੍ਹਾਂ ਅੱਗੇ ਕਿਹਾ ਕਿ ਜੋ ਬੀਤੇ ਸਰਕਾਰ ਵਲੋਂ ਕੀਤੀ ਧੱਕੇਸ਼ਾਹੀ ਦਾ ਜਵਾਬ ਲੋਕ ਨਗਰ ਕੌਂਸਲ ਚੋਣਾਂ 'ਚ ਅਕਾਲੀ ਉਮੀਦਵਾਰਾਂ ਨੂੰ ਜਿਤਾ ਕੇ ਦੇਣਗੇ ¢ ਇਸ ਮੌਕੇ ਰਵੀਪ੍ਰੀਤ ਸਿੰਘ ਸਿੱਧੂ ਨੇ ਅੱਜ ਬੀਤੇ ਦਿਨੀਂ ਹੋਈ ਉਮੀਦਵਾਰਾਂ ਨਾਲ ਧੱਕੇਸ਼ਾਹੀ ਖਿਲਾਫ ਰਾਮਾਂ ਥਾਣਾ ਵਿਖੇ ਦਰਖਾਸਤ ਦਿੱਤੀ ¢ ਇਸ ਮੌਕੇ ਪੀ.ਏ. ਹਰਤਾਵਲ ਸਿੰਘ ਸੁੱਖੀ ਸਿੱਧੂ, ਗੋਲਡੀ ਮਹੇਸ਼ਵਰੀ, ਅਮਰਜੀਤ ਸਿੰਘ ਪੱਪੂ ਧਾਲੀਵਾਲ, ਦਵਿੰਦਰ ਜੈਨ, ਯੂਥ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਕੋਟਬਖਤੂ, ਰਸ਼ਵਿੰਦਰ ਸਿੰਘ ਮਾਨ ਬਲਾਕ ਸੰਮਤੀ ਮੈਂਬਰ, ਸਰਕਲ ਪ੍ਰਧਾਨ ਅਮਨਦੀਪ ਸਿੰਘ ਸੇਖੂ, ਯੂਥ ਪ੍ਰਧਾਨ ਸੁਰਿੰਦਰਪਾਲ ਸਿੰਘ ਸਰਾਂ ਚੱਕ ਹੀਰਾ ਸਿੰਘ ਵਾਲਾ, ਸੰਦੀਪ ਸਿੰਘ ਸਰਾਂ ਸੇਖੂ, ਜਗਦੇਵ ਸਿੰਘ ਕੰਗ ਮਾਨਵਾਲਾ, ਤਰਸੇਮ ਸਿੰਘ ਸਿੱਧੂ ਮਾਨਵਾਲਾ, ਪਿ੍ਤਪਾਲ ਸਿੰਘ ਸਿੱਧੂ ਰੱਘੂ ਬੰਗੀ, ਵੀਰਪਾਲ ਕੌਰ, ਬਲਵਿੰਦਰ ਕÏਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ¢

ਪਿਛਲੀ ਖ਼ਬਰ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਕਾਂਗਰਸੀ ਉਮੀਦਵਾਰਾਂ ਲਈ ਕੀਤਾ ਚੋਣ ਪ੍ਰਚਾਰ ਅਗਲੀ ਖ਼ਬਰ 'ਆਪ' ਨੂੰ ਕੌਂਸਲਰ ਉਮੀਦਵਾਰ ਨਾ ਮਿਲਣਾ ਸੋਸ਼ਲ ਮੀਡੀਆ 'ਚ ਬਣਿਆ ਚਰਚਾ ਦਾ ਵਿਸ਼ਾ- ਭਾਜਪਾ ਆਗੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।