ਮੌੜ ਮੰਡੀ, 17 ਮਈ (ਗੁਰਜੀਤ ਸਿੰਘ ਕਮਾਲੂ)- 26 ਮਈ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਮੌੜ ਦੀਆਂ ਚੋਣਾਂ ਲਈ ਬੀਤੇ ਦਿਨ ਨਾਮਜ਼ਦਗੀਆਂ ਦਾ ਦੌਰ ਮੁਕੰਮਲ ਹੋ ਜਾਣ ਉਪਰੰਤ ਹੁਣ ਵੱਖ-ਵੱਖ ਸਿਆਸੀ ਧਿਰਾਂ ਦੇ ਆਗੂਆਂ ਨੇ ਆਪੋ ਆਪਣੇ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਦੀ ਕਮਾਨ ਸੰਭਾਲ ਲਈ ਹੈ ¢ ਇਸੇ ਲੜੀ 'ਚ ਕਾਂਗਰਸ ਦੇ ਸੀਨੀਅਰ ਆਗੂ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਵੀ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਅੱਜ ਤੋਂ ਜ਼ੋਰਦਾਰ ਚੋਣ ਪ੍ਰਚਾਰ ਆਰੰਭ ਦਿੱਤਾ ਹੈ ¢ ਜੀਤਮਹਿੰਦਰ ਸਿੰਘ ਸਿੱਧੂ ਨੇ ਅੱਜ ਨਗਰ ਕੌਂਸਲ ਮੌੜ ਦੇ ਵਾਰਡ ਨੰ: 11 ਤੋਂ ਕਾਂਗਰਸੀ ਉਮੀਦਵਾਰ ਸਨੇਹ ਲਤਾ ਦੇ ਹੱਕ 'ਚ ਵਾਰਡ 'ਚ ਜਿੱਥੇ ਜਨ ਸਭਾ ਨੂੰ ਸੰਬੋਧਨ ਕੀਤਾ, ਉੱਥੇ ਵਾਰਡ ਨੰ:15 'ਚ ਉਮੀਦਵਾਰ ਰਾਜਵੀਰ ਸਿੰਘ ਦੇ ਹੱਕ 'ਚ ਘਰ-ਘਰ ਜਾ ਕੇ ਵੋਟਾਂ ਮੰਗੀਆਂ ¢ ਜਨਤਕ ਇਕੱਠ ਨੂੰ ਸੰਬੋਧਨ ਦੌਰਾਨ ਸਾਬਕਾ ਵਿਧਾਇਕ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਰਹੀ ਹੋਵੇ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਕਿਸੇ ਨੇ ਵੀ ਮੌੜ ਮੰਡੀ ਦੇ ਵਿਕਾਸ ਵੱਲ ਕੋਈ ਤਵੱਜ਼ੋਂ ਨਹੀ ਦਿੱਤੀ ¢ ਅੱਜ ਵੀ ਕਈ ਵਾਰਡ ਵਿਕਾਸ ਦੀ ਅਣਹੋਂਦ ਦੀ ਕਹਾਣੀ ਖ਼ੁਦ ਬਿਆਨ ਕਰ ਰਹੇ ਹਨ ¢ ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਤਾਂ ਆਪਣੇ ਸਵਾ ਚਾਰ ਸਾਲ ਦੇ ਕਾਰਜਕਾਲ 'ਚ ਸਿਵਾਏ ਬਹਾਨੇਬਾਜ਼ੀ ਅਤੇ ਚੁਟਕਲੇ ਸੁਣਾਉਣ ਤੋਂ ਹੋਰ ਕੋਈ ਕੰਮ ਕੀਤਾ ਹੀ ਨਹੀਂ ¢ ਇੱਥੋਂ ਤੱਕ ਕਿ ਬੀਬੀਆਂ ਨੂੰ ਇਕ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦੇਣ ਦੇ ਐਲਾਨ ਨੂੰ ਅੱਜ ਤੱਕ ਵੀ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ | ਸਿਰਫ਼ ਰਜਿਸਟ੍ਰੇਸ਼ਨਾਂ ਦੇ ਨਾਂ 'ਤੇ ਸਮਾਂ ਲੰਘਾਇਆ ਜਾ ਰਿਹਾ ਹੈ ¢ ਉਨ੍ਹਾਂ ਯਕੀਨ ਦਿਵਾਇਆ ਕਿ ਕਾਂਗਰਸ ਸਰਕਾਰ ਬਣਨ 'ਤੇ ਮੌੜ ਮੰਡੀ ਨੂੰ ਵਿਕਾਸ ਪੱਖੋਂ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ ¢ ਇਸ ਮੌਕੇ ਰਾਜੇਸ਼ ਜੈਨ ਸਾਬਕਾ ਪ੍ਰਧਾਨ ਨਗਰ ਕੌਂਸਲ ਮੌੜ, ਸ਼ਹਿਰੀ ਕਾਂਗਰਸ ਪ੍ਰਧਾਨ ਕੁਲਵੰਤ ਸਿੰਘ, ਨਿੱਜੀ ਸਹਾਇਕ ਅਮਰਜੀਤ ਸਿੰਘ ਚੀਮਾ, ਤੀਰਥ ਸਿੰਗਲਾ, ਵਿਜੈ ਕੁਮਾਰ ਸਾਬਕਾ ਉੱਪ ਚੇਅਰਮੈਨ ਮਾਰਕੀਟ ਕਮੇਟੀ ਮੌੜ, ਸੁਖਮੰਦਰ ਸਿੰਘ ਜੋਧਪੁਰ ਪਾਖਰ, ਸਿਮਰ ਮੌੜ ਕਲਾਂ ਸਮੇਤ ਵੱਡੀ ਗਿਣਤੀ ਕਾਂਗਰਸੀ ਆਗੂ ਮੌਜੂਦ ਸਨ¢