ਲਹਿਰਾ ਮੁਹੱਬਤ, 17 ਮਈ (ਸੁਖਪਾਲ ਸਿੰਘ ਸੁੱਖੀ)- ਵਿਧਾਨ ਸਭਾ ਭੁੱਚੋ ਹਲਕੇ ਦੇ ਨਗਰ ਲਹਿਰਾ ਮੁਹੱਬਤ 'ਚ 26 ਮਈ ਨੂੰ ਹੋਣ ਜਾ ਰਹੀ ਨਵੀਂ ਪੰਚਾਇਤ ਦੀ ਚੋਣ ਲੜਨ ਲਈ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੇ ਨਿਸ਼ਾਨ 'ਤੇ ਕੌਂਸਲਰ ਉਮੀਦਵਾਰਾਂ ਦੀ ਭਾਲ ਵਾਸਤੇ ਗੁਰੂਘਰਾਂ ਦੇ ਸਪੀਕਰਾਂ ਵਿਚ ਮੁਨਿਆਦੀ ਕਰਾਉਣ ਦੀ ਖ਼ਬਰ ਸੋਸ਼ਲ ਮੀਡੀਆ ਦੇ ਵੱਖ-ਵੱਖ ਪੇਜ਼ਾਂ ਵਿਚ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਜੋ ਸੱਤਾਧਾਰੀ ਧਿਰ ਦਾ ਆਮ ਲੋਕਾਂ ਵਿਚ ਵਿਸ਼ਵਾਸ ਨਾ ਜਿੱਤ ਸਕਣਾ ਤੇ ਚੋਣ ਤੋਂ ਪਹਿਲਾਂ ਹਾਰਨ ਵਰਗੀ ਸਥਿਤੀ ਬਣੀ ਹੋਈ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਅੱਜ ਵਿਧਾਨ ਸਭਾ ਹਲਕਾ ਭੁੱਚੋ ਦੇ ਭਾਜਪਾ ਤੋਂ ਇੰਚਾਰਜ ਪਿ੍ੰਸੀਪਲ ਬਲਦੇਵ ਸਿੰਘ ਆਕਲੀਆ ਜ਼ਿਲ੍ਹਾ ਪ੍ਰਧਾਨ ਐਸ.ਸੀ. ਮੋਰਚਾ ਨੇ ਕਿਹਾ ਕਿ ਭਾਜਪਾ ਪਹਿਲੀ ਵਾਰ ਨਗਰ ਪੰਚਾਇਤ ਚੋਣਾਂ ਲੜਨ ਲਈ ਮੈਦਾਨ ਵਿਚ ਹੈ ਤੇ ਜਿੱਥੇ 5 ਵਾਰਡਾਂ 'ਚੋਂ ਉਮੀਦਵਾਰ ਚੋਣ ਲੜ ਰਹੇ ਹਨ | ਜਦੋਂ ਕਿ ਸੱਤਾਧਾਰੀ ਧਿਰ ਆਪਣੀ ਸਰਕਾਰ ਹੁੰਦਿਆਂ ਹੋਇਆ ਅਨਾੳਾੂਸਮੈਂਟ ਕਰਾਉਣ ਦੇ ਬਾਵਜੂਦ ਸਿਰਫ਼ 4 ਵਾਰਡਾਂ ਲਈ ਉਮੀਦਵਾਰ ਮਿਲੇ ਹਨ | ਉਨ੍ਹਾਂ ਕਿਹਾ ਆਮ ਆਦਮੀ ਹੋਣ ਦੇ ਡਰਾਮੇ ਜ਼ਿਆਦਾ ਹੋਏ ਹਨ, ਜਦੋਂ ਕਿ ਅੱਜ-ਕੱਲ੍ਹ ਆਮ ਆਦਮੀ ਪਾਰਟੀ ਦੇ ਉਚ ਆਹੁਦੇ ਸੰਭਾਲੀ ਬੈਠੇ ਸਿਆਸੀ ਲੋਕ ਖ਼ਾਸ ਬਣ ਕੇ ਆਮ ਲੋਕਾਂ ਦੀਆਂ ਸਮੱਸਿਆਵਾਂ ਤੋਂ ਕੋਹਾਂ ਦੂਰ ਹਨ | ਪਾਰਟੀ ਦਾ ਜ਼ਮੀਨੀ ਪੱਧਰ 'ਤੇ ਗਰਾਫ਼ ਡਿੱਗ ਚੁੱਕਾ ਹੈ | ਉਨ੍ਹਾਂ ਕਿਹਾ ਕਿ ਭਾਜਪਾ ਹਰ ਵਰਗ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਨੀਤੀਆਂ ਬਣਾ ਰਹੀ ਹੈ |