27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਜਦੋਂ ਭਾਜਪਾ ਦੇ ਕੁਝ ਉਮੀਦਵਾਰਾਂ ਨੂੰ ਪੁਲਿਸ ਨੇ ਕਾਗਜ਼ ਹੀ ਦਾਖਲ ਨਹੀਂ ਕਰਨ ਦਿੱਤੇ

ਅਜੀਤ ਡੈਸਕ 18-05-2026
ਰਾਮਾਂ ਮੰਡੀ, 17 ਮਈ (ਤਰਸੇਮ ਸਿੰਗਲਾ)- ਆਪਣੇ ਆਪ ਨੰੂ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਅਤੇ ਮਜ਼ਬੂਤ ਕੇਂਦਰ ਸਰਕਾਰ ਦੱਸਣ ਵਾਲੇ ਭਾਜਪਾ ਦੇ ਕੁਝ ਉਮੀਦਵਾਰਾਂ ਨੂੰ ਨਗਰ ਕੌਂਸਲ ਚੋਣਾਂ ਦੇ ਨਾਮਜ਼ਦਗੀ ਫਾਰਮ ਦਾਖਲ ਕਰਨ ਦੇ ਆਖ਼ਰੀ ਦਿਨ ਸ਼ਨੀਵਾਰ ਨੂੰ ਰਾਮਾਂ ਨਗਰ ਕੌਂਸਲ ਵਿਚ ਪੁਲਿਸ ਦੇ ਜ਼ੋਰ 'ਤੇ ਕਾਗਜ਼ ਹੀ ਦਾਖਲ ਨਹੀਂ ਕਰਨ ਦਿੱਤੇ ਗਏ¢ ਜਦੋਂਕਿ ਇਸ ਤੋਂ ਪਹਿਲੇ ਦਿਨ ਸ਼ੁੱਕਰਵਾਰ ਨੂੰ ਵੀ ਪੁਲਿਸ ਨੇ ਭਾਜਪਾ ਦੇ ਉਮੀਦਵਾਰਾਂ ਇਥੋਂ ਤੱਕ ਕਿ ਲੋਕ-ਸਭਾ ਹਲਕਾ ਬਠਿੰਡਾ ਦੀ ਕਨਵੀਨਰ ਮੈਡਮ ਪਰਮਪਾਲ ਕੌਰ ਨੂੰ ਵੀ ਕਾਗਜ਼ ਦਾਖਲ ਕਰਨ ਲਈ ਉਮੀਦਵਾਰਾਂ ਦੇ ਨਾਲ ਬੈਰੀਗੇਟਿੰਗ ਤੋਂ ਹੀ ਲੰਘਣ ਨਹੀਂ ਦਿੱਤਾ ਗਿਆ¢ ਸ਼ਹਿਰ ਵਾਸੀਆਂ ਨੇ ਕਿਹਾ ਕਿ ਭਾਜਪਾ ਨੂੰ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਅਤੇ ਕੇਂਦਰ ਦੀ ਸਭ ਤੋਂ ਮਜ਼ਬੂਤ ਸਰਕਾਰ ਦੱਸਣ ਵਾਲਾ ਇਕ ਵੀ ਭਾਜਪਾ ਦਾ ਕੇਂਦਰ ਦਾ ਨੇਤਾ ਉਮੀਦਵਾਰਾਂ ਦੇ ਕਾਗਜ਼ ਦਾਖਲ ਕਰਾਉਣ ਲਈ ਅੱਗੇ ਨਹੀਂ ਆਇਆ, ਵਰਕਰ ਹੀ ਪੁਲਿਸ ਬੈਰੀਕੇਡਿੰਗ ਤੇ ਧੱਕਾਮੁੱਕੀ ਹੁੰਦੇ ਰਹੇ ¢ ਜਦੋਂ ਭਾਜਪਾ ਦੇ ਪੂਰੇ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਆਸਾਨੀ ਨਾਲ ਦਾਖਲ ਨਹੀਂ ਕਰਵਾ ਸਕੇ ਤਾਂ ਭਾਜਪਾ ਨੂੰ ਦੇਸ਼ ਦੀ ਸਭ ਤੋਂ ਮਜ਼ਬੂਤ ਅਤੇ ਵੱਡੀ ਪਾਰਟੀ ਕਿਵੇਂ ਮੰਨਿਆ ਜਾ ਸਕਦਾ ਹੈ¢
ਪਿਛਲੀ ਖ਼ਬਰ 'ਆਪ' ਨੂੰ ਕੌਂਸਲਰ ਉਮੀਦਵਾਰ ਨਾ ਮਿਲਣਾ ਸੋਸ਼ਲ ਮੀਡੀਆ 'ਚ ਬਣਿਆ ਚਰਚਾ ਦਾ ਵਿਸ਼ਾ- ਭਾਜਪਾ ਆਗੂ <br/> ਅਗਲੀ ਖ਼ਬਰ ਕਾਂਗਰਸ ਵਲੋਂ ਨਗਰ ਕੌਂਸਲ ਚੋਣਾਂ ਵਿਚ ਸਾਰੇ ਵਾਰਡਾਂ ਲਈ ਉਮੀਦਵਾਰ ਖੜ੍ਹੇ ਕੀਤੇ ਗਏ- ਜੀਤਮਹਿੰਦਰ ਸਿੱਧੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।