ਮੌੜ ਮੰਡੀ, 17 ਮਈ (ਗੁਰਜੀਤ ਸਿੰਘ ਕਮਾਲੂ)- ਨਗਰ ਕੌਂਸਲ ਮੌੜ ਲਈ ਹੋ ਰਹੀਆਂ ਚੋਣਾਂ ਵਿਚ ਮੌੜ ਮੰਡੀ ਦੇ ਸਾਰੇ 17 ਵਾਰਡਾਂ ਲਈ ਆਪਣੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ | ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਾਰਡ ਨੰ; 1 ਐਸ.ਸੀ. ਔਰਤ ਲਈ ਕੁਲਵੰਤ ਕੌਰ, ਵਾਰਡ 2 ਜਨਰਲ ਲਈ ਬਲਕਰਨ ਸਿੰਘ, ਵਾਰਡ 3 ਐਸ.ਸੀ. ਔਰਤ ਲਈ ਸੁਖਜੀਤ ਕੌਰ, ਵਾਰਡ 4 ਐਸ.ਸੀ. ਮਰਦ ਲਈ ਕੇਵਲ ਸਿੰਘ, ਵਾਰਡ 5 ਰਿਜ਼ਰਵ ਔਰਤ ਲਈ ਸੁਰਜੀਤ ਕੌਰ ਵਾਰਡ 6 ਜਨਰਲ ਲਈ ਸੰਦੀਪ ਕੁਮਾਰ, ਵਾਰਡ 7 ਜਨਰਲ ਔਰਤ ਲਈ ਸੋਨੀਆ ਰਾਣੀ, ਵਾਰਡ 8 ਜਨਰਲ ਲਈ ਕਰਮਜੀਤ ਸਿੰਘ ਰਾਣਾ, ਵਾਰਡ 9 ਜਰਨਲ ਔਰਤ ਲਈ ਹਰਜਿੰਦਰ ਕੌਰ, ਵਾਰਡ 10 ਜਨਰਲ ਆਦਮੀ ਲਈ ਉੱਗਰ ਸਿੰਘ, ਵਾਰਡ 11 ਐਸ.ਸੀ. ਔਰਤ ਰਿਜ਼ਰਵ ਲਈ ਸਨੇਹ ਲਤਾ, ਵਾਰਡ 12 ਐਸ.ਸੀ. ਮਰਦ ਲਈ ਸਤਪਾਲ , ਵਾਰਡ 13 ਜਨਰਲ ਲਈ ਪਰਮਜੀਤ ਸਿੰਘ, ਵਾਰਡ 14 ਐਸ ਸੀ ਆਦਮੀ ਲਈ ਲਖਵੀਰ ਸਿੰਘ ਨਾਜ਼ੀ, ਵਾਰਡ 15 ਐਸ.ਸੀ. ਲਈ ਰਾਜਵੀਰ ਸਿੰਘ ਮੱਟੂ, ਵਾਰਡ 16 ਜਨਰਲ ਲਈ ਗਿਆਨ ਸਿੰਘ ਪ੍ਰਧਾਨ, ਵਾਰਡ 17 ਜਨਰਲ ਔਰਤ ਲਈ ਸੁਨੀਤਾ ਕੁਮਾਰੀ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ | ਜੀਤਮਹਿੰਦਰ ਸਿੱਧੂ ਨੇ ਕਿਹਾ ਕਿ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾ ਦਿੱਤੇ ਗਏ ਹਨ ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਕਾਂਗਰਸੀ ਉਮੀਦਵਾਰ ਵੱਡੀ ਜਿੱਤ ਪ੍ਰਾਪਤ ਕਰਨਗੇ |