ਬਠਿੰਡਾ, 17 ਮਈ (ਸੱਤਪਾਲ ਸਿੰਘ ਸਿਵੀਆਂ)- ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਵਲੋਂ ਕੀਤੀ ਗਈ ਟਿਕਟਾਂ ਦੀ ਵੰਡ ਨੂੰ ਲੈ ਕੇ ਬਠਿੰਡਾ ਸ਼ਹਿਰ ਵਿਚ ਪਾਰਟੀ ਵਲੰਟੀਅਰਾਂ ਅੰਦਰ ਰੋਸ ਖੁੱਲ੍ਹ ਕੇ ਸਾਹਮਣੇ ਆਉਣ ਲੱਗ ਪਿਆ ਹੈ¢ ਟਿਕਟਾਂ ਤੋਂ ਵਾਂਝੇ ਰਹੇ ਅਤੇ ਪਾਰਟੀ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਕਈ ਆਗੂ ਅਤੇ ਵਰਕਰ ਇਕੱਠੇ ਹੋਣ ਲੱਗੇ ਹੋਏ ਹਨ, ਜਿਨ੍ਹਾਂ ਵਲੋਂ ਅੱਜ ਹੰਗਾਮੀ ਮੀਟਿੰਗ ਸੱਦ ਕੇ ਮੌਜੂਦਾ ਸਿਆਸੀ ਹਾਲਾਤ ਅਤੇ ਭਵਿੱਖੀ ਰਣਨੀਤੀ ਸਬੰਧੀ ਵਿਸਥਾਰ ਨਾਲ ਵਿਚਾਰ-ਚਰਚਾ ਕੀਤੀ ਗਈ¢ ਜਦਕਿ ਆਪਣੇ ਸਿਫ਼ਾਰਿਸ਼ ਕੀਤੇ ਕਿਸੇ ਵਿਅਕਤੀ ਜਾਂ ਵਲੰਟੀਅਰ ਨੂੰ ਪਾਰਟੀ ਵਲੋਂ ਟਿਕਟ ਨਾ ਦਿੱਤੇ ਜਾਣ ਕਰਕੇ ਬਠਿੰਡਾ ਸ਼ਹਿਰੀ 'ਆਪ' ਵਿਧਾਇਕ ਜਗਰੂਪ ਸਿੰਘ ਗਿੱਲ ਪਹਿਲਾਂ ਹੀ ਖੁੱਲ੍ਹ ਕੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਘਰ ਬੈਠ ਗਏ ਹਨ | ਅੱਜ ਦੀ ਮੀਟਿੰਗ ਦੌਰਾਨ ਆਗੂਆਂ ਨੇ ਦੋਸ਼ ਲਗਾਇਆ ਕਿ ਪਾਰਟੀ ਹਾਈਕਮਾਂਡ ਨੇ ਜ਼ਮੀਨੀ ਵਰਕਰਾਂ ਦੀ ਅਣਦੇਖੀ ਕਰਦਿਆਂ ਟਿਕਟਾਂ ਦੀ ਵੰਡ ਵਿਚ ਪਾਰਦਰਸ਼ਤਾ ਨਹੀਂ ਰੱਖੀ, ਜਿਨ੍ਹਾਂ ਵਰਕਰਾਂ ਨੇ ਲੰਬੇ ਸਮੇਂ ਤੱਕ ਪਾਰਟੀ ਲਈ ਮਿਹਨਤ ਕੀਤੀ, ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਕੇ ਬਾਹਰੀ ਜਾਂ ਪ੍ਰਭਾਵਸ਼ਾਲੀ ਲੋਕਾਂ ਨੂੰ ਤਰਜੀਹ ਦਿੱਤੀ ਗਈ ਹੈ ਤੇ ਪਾਰਟੀ ਅੰਦਰ ਹੁਣ ਆਮ ਆਦਮੀ ਦੀ ਬਜਾਏ ਧਨਾਢਾਂ ਅਤੇ ਦਲ ਬਦਲੂਆਂ ਦਾ ਬੋਲਬਾਲਾ ਭਾਰੀ ਹੈ | ਨਾਰਾਜ਼ ਧੜੇ ਦੇ ਆਗੂਆਂ ਨੇ ਕਿਹਾ ਕਿ ਪਾਰਟੀ ਦੀ 'ਬਦਲਾਅ ਦੀ ਰਾਜਨੀਤੀ' ਵਾਲੀ ਗੱਲ ਹੁਣ ਸਿਰਫ਼ ਨਾਰਿਆਂ ਤੱਕ ਸੀਮਿਤ ਰਹਿ ਗਈ ਹੈ, ਜਦਕਿ ਅਸਲ ਵਿਚ ਕਹਿਣੀ ਅਤੇ ਕਰਨੀ ਵਿਚ ਵੱਡਾ ਫ਼ਰਕ ਨਜ਼ਰ ਆ ਰਿਹਾ ਹੈ, ਜਿਸ ਨੇ ਸੱਚੇ ਅਤੇ ਸਮਰਪਿਤ ਵਰਕਰਾਂ ਨੂੰ ਨਿਰਾਸ਼ ਕੀਤਾ ਹੈ ¢ ਮੀਟਿੰਗ ਵਿਚ ਇਹ ਵੀ ਸੰਕੇਤ ਦਿੱਤੇ ਗਏ ਕਿ ਜੇਕਰ ਪਾਰਟੀ ਹਾਈਕਮਾਂਡ ਨੇ ਨਾਰਾਜ਼ ਵਰਕਰਾਂ ਨਾਲ ਸੰਵਾਦ ਕਰਕੇ ਮਸਲੇ ਦਾ ਹੱਲ ਨਾ ਕੀਤਾ ਤਾਂ ਭਵਿੱਖ ਵਿਚ ਸਖ਼ਤ ਸਿਆਸੀ ਫ਼ੈਸਲੇ ਲਏ ਜਾ ਸਕਦੇ ਹਨ¢ ਹਾਲਾਂਕਿ ਆਗੂਆਂ ਨੇ ਅਜੇ ਆਪਣੇ ਅਗਲੇ ਕਦਮਾਂ ਦਾ ਖ਼ੁਲਾਸਾ ਨਹੀਂ ਕੀਤਾ, ਪਰ ਮੰਨਿਆ ਜਾ ਰਿਹਾ ਹੈ ਕਿ ਇਹ ਗੁੱਸਾ ਨਿਗਮ ਚੋਣਾਂ ਦÏਰਾਨ ਪਾਰਟੀ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦਾ ਹੈ¢ ਸਿਆਸੀ ਮਾਹਿਰਾਂ ਦੇ ਅਨੁਸਾਰ ਬਠਿੰਡਾ ਵਿਚ ਉੱਭਰ ਰਹੀ ਇਹ ਅੰਦਰੂਨੀ ਨਾਰਾਜ਼ਗੀ ਨਗਰ ਨਿਗਮ ਚੋਣਾਂ ਵਿਚ 'ਆਪ' ਦੀ ਇਕਜੁਟਤਾ ਅਤੇ ਚੋਣੀ ਰਣਨੀਤੀ 'ਤੇ ਅਸਰ ਪਾ ਸਕਦੀ ਹੈ¢ ਜਦਕਿ ਟਿਕਟ ਵੰਡ ਮਾਮਲੇ ਤੋਂ ਬਾਅਦ ਕਈ ਪਾਰਟੀ ਆਗੂ ਅਸਤੀਫ਼ਾ ਦੇ ਗਏ ਹਨ ਅਤੇ ਲਗਾਤਾਰ ਵਰਕਰ ਪਾਰਟੀ ਤੋਂ ਦੂਰ ਹੋ ਰਹੇ ਹਨ ਤੇ ਇਹ ਰੁਝਾਨ ਨਗਰ ਨਿਗਮ ਵੋਟਾਂ ਪੈਣ ਤੱਕ ਜਾਰੀ ਰਹਿ ਸਕਦਾ | ਇਸ ਮਾਮਲੇ ਨੇ ਬਠਿੰਡਾ ਸ਼ਹਿਰ ਦੀ ਆਪ ਦੀ ਸਿਆਸਤ ਵਿਚ ਨਵਾਂ ਬਖੇੜਾ ਖੜਾ ਦਿੱਤਾ ਹੈ, ਜਿਸ ਦਾ ਆਪ ਨੂੰ ਨਿਗਮ ਚੋਣਾਂ ਹੀ ਨਹੀਂ ਭਵਿੱਖ ਵਿਚ ਵੀ ਵੱਡਾ ਸਿਆਸੀ ਨੁਕਸਾਨ ਝੱਲਣਾ ਪੈ ਸਕਦਾ |