27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਭਾਜਪਾ ਨੇ ਨਗਰ ਪੰਚਾਇਤ ਲਹਿਰਾ ਮੁਹੱਬਤ ਦੇ 5 ਵਾਰਡਾਂ ਲਈ ਨਾਮਜ਼ਦਗੀ ਪੇਪਰ ਦਾਖਲ ਕੀਤੇ <br/>

ਅਜੀਤ ਡੈਸਕ 18-05-2026
ਲਹਿਰਾ ਮੁਹੱਬਤ, 17 ਮਈ (ਸੁਖਪਾਲ ਸਿੰਘ ਸੁੱਖੀ)- ਨਗਰ ਪੰਚਾਇਤ ਲਹਿਰਾ ਮੁਹੱਬਤ ਵਿਖੇ ਭਾਰਤੀ ਜਨਤਾ ਪਾਰਟੀ ਨੇ 5 ਵਾਰਡਾਂ ਵਿਚ ਚੋਣ ਲੜਨ ਲਈ ਰਿਟਰਨਿੰਗ ਅਫ਼ਸਰ ਕੋਲ ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਦਾਖਲ ਕਰ ਦਿੱਤੇ ਹਨ | ਇਸ ਮੌਕੇ ਬਲਦੇਵ ਸਿੰਘ ਆਕਲੀਆ ਭਾਜਪਾ ਦੇ ਭੁੱਚੋ ਮੰਡੀ ਤੋਂ ਹਲਕਾ ਇੰਚਾਰਜ ਤੇ ਜ਼ਿਲ੍ਹਾ ਪ੍ਰਧਾਨ ਐਸ.ਸੀ ਵਿੰਗ ਨੇ ਕਿਹਾ ਪਾਰਟੀ ਲੋਕ ਭਲਾਈ ਲਈ ਤੇ ਸਮਾਜ ਦੇ ਵਿਕਾਸ ਲਈ ਅੱਗੇ ਆ ਰਹੀ ਹੈ | ਜਿਸ ਨਾਲ ਵੱਡੀ ਗਿਣਤੀ ਵਿਚ ਪੰਜਾਬ ਦੇ ਲੋਕਾਂ ਕੋਲੋਂ ਹੁੰਗਾਰਾ ਮਿਲ ਰਿਹਾ ਹੈ | ਅੱਜ ਵਾਰਡ ਨੰ. 6 'ਚੋਂ ਜਲੌਰ ਸਿੰਘ, 7 'ਚੋਂ ਅਮਨਦੀਪ ਕੌਰ, 8 'ਚੋਂ ਸੁਖਦੇਵ ਸਿੰਘ, 9 'ਚੋਂ ਕਿਰਨ ਬਾਲਾ ਪਤਨੀ ਜੁਗਿੰਦਰ ਕੁਮਾਰ, 11 'ਚੋਂ ਸ਼ਰਨਦੀਪ ਕੌਰ ਪਤਨੀ ਚਰਨਜੀਤ ਸਿੰਘ ਦੇ ਪੇਪਰ ਦਾਖਲ ਕਰ ਦਿੱਤੇ ਹਨ | ਇਸ ਮੌਕੇ ਜਲੌਰ ਸਿੰਘ, ਮਾਸਟਰ ਚਰਨਜੀਤ ਸਿੰਘ, ਮਲਕੀਤ ਸਿੰਘ ਮੀਤਾ, ਹਰਪਾਲ ਸਿੰਘ ਤੇ ਹੋਰ ਭਾਜਪਾ ਦੇ ਮੈਂਬਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਪਿੱਥੋ ਦਾ 12ਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ <br/> ਅਗਲੀ ਖ਼ਬਰ ਨਿਗਮ ਚੋਣਾਂ ਤੋਂ ਪਹਿਲਾਂ ਬਠਿੰਡਾ 'ਚ 'ਆਪ' ਅੰਦਰ ਬਗਾਵਤੀ ਸੁਰ ਹੋਈਆਂ ਤੇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।