ਬਠਿੰਡਾ, 17 ਮਈ (ਅੰਮਿ੍ਤਪਾਲ ਸਿੰਘ ਵਲਾਣ)- ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ, ਨਵਿਆਉਣਯੋਗ ਊਰਜਾ, ਸਾਈਬਰ ਸੁਰੱਖਿਆ, ਡਰੋਨ ਤਕਨਾਲੋਜੀ ਅਤੇ ਪਲੇਸਮੈਂਟ ਵਰਗੇ ਨਵੇਂ ਖੇਤਰਾਂ ਵਿਚ ਨਵੀਆਂ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ¢ ਇਸ ਸੰਬੰਧੀ ਪ੍ਰੈੱਸ ਕਾਨਫ਼ਰੰਸ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਅਤੇ ਪ੍ਰੋ. ਵਾਈਸ ਚਾਂਸਲਰ ਡਾ. ਪੀਯੂਸ਼ ਵਰਮਾ ਨੇ ਦੱਸਿਆ ਕਿ ਯੂਨੀਵਰਸਿਟੀ ਵਲੋਂ ਵਿਦਿਆਰਥੀਆਂ ਦੀ ਪਲੇਸਮੈਂਟ, ਇੰਡਸਟਰੀਅਲ ਟ੍ਰੇਨਿੰਗ ਅਤੇ ਇੰਟਰਨਸ਼ਿਪ ਲਈ 'ਲਾਰਸਨ ਐਂਡ ਟਬਰੋ' ਕੰਪਨੀ ਨਾਲ ਸਮਝੌਤਾ ਕੀਤਾ ਗਿਆ ਹੈ¢ ਉਨਾਂ ਕਿਹਾ ਕਿ ਮਸ਼ੀਨ ਲਰਨਿੰਗ, ਡਾਟਾ ਸਾਇੰਸ, ਕਲਾਉਡ ਕੰਪਿਊਟਿੰਗ, ਰੋਬੋਟਿਕਸ ਅਤੇ ਸਾਈਬਰ ਸੁਰੱਖਿਆ ਵਰਗੇ ਨਵੀਨਤਮ ਖੇਤਰਾਂ ਨਾਲ ਸੰਬੰਧਿਤ ਕੋਰਸ ਵੀ ਸ਼ੁਰੂ ਕੀਤੇ ਗਏ ਹਨ¢ ਉਨਾਂ ਦੱਸਿਆ ਕਿ ਅਲਟਰਾਟੈਂਟ ਸੀਮੈਂਟ ਵਲੋਂ ਯੂਨੀਵਰਸਿਟੀ ਵਿਚ ਉਨੱਤਤਾ ਕੇਂਦਰ ਸਥਾਪਿਤ ਕੀਤਾ ਗਿਆ ਹੈ¢ ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ ਵਲੋਂ ਸਮਾਰਟ ਫਾਰਮਿੰਗ ਅਤੇ ਡਰੋਨ ਅਧਾਰਿਤ ਖੇਤੀ ਨਾਲ ਜੁੜੇ ਖੋਜ ਪ੍ਰੋਜੈਕਟਾਂ 'ਤੇ ਵੀ ਕੰਮ ਕੀਤਾ ਜਾ ਰਿਹਾ ਹੈ¢ ਖੇਡਾਂ ਵਿਚ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦਿਆਂ ਉਨਾਂ ਕਿਹਾ ਕਿ ਖੇਲੋ ਇੰਡੀਆ ਵਿਚ ਯੂਨੀਵਰਸਿਟੀ ਨੇ ਦੇਸ਼ ਭਰ ਵਿਚ ਪੰਜਵਾਂ ਸਥਾਨ ਹਾਸਲ ਕੀਤਾ ਹੈ¢ ਉਨਾਂ ਖਿਡਾਰੀਆਂ ਭਜਨ ਕੌਰ, ਰਿਸ਼ਭ ਯਾਦਵ, ਸਿਮਰਨ ਕੰਬੋਜ, ਕਦਮ ਯਸ਼ੇਸ਼ਰੀ ਲਕਸ਼ਮਣ ਅਤੇ ਹਿਮਾਸ਼ੀ ਟੋਕਸ ਦੀਆਂ ਅੰਤਰਰਾਸ਼ਟਰੀ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ¢ ਡਾਇਰੈਕਟਰ ਦਾਖ਼ਲੇ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਵਲੋਂ ਕਰੀਬ 10 ਕਰੋੜ ਰੁਪਏ ਦੇ ਵਜ਼ੀਫ਼ੇ ਵਿਦਿਆਰਥੀਆਂ ਨੂੰ ਦਿੱਤੇ ਜਾ ਰਹੇ ਹਨ¢ ਉਨਾਂ ਕਿਹਾ ਕਿ ਹੋਣਹਾਰ, ਆਰਥਿਕ ਤੌਰ 'ਤੇ ਕਮਜ਼ੋਰ ਅਤੇ ਅਨੁਸੂਚਿਤ ਜਾਤੀ ਤੇ ਜਨ-ਜਾਤੀ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਸਕਾਲਰਸ਼ਿਪ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ¢ ਇਕੱਲੀ ਲੜਕੀ ਲਈ 20 ਫ਼ੀਸਦੀ ਅਤੇ ਦੂਜੀ ਲੜਕੀ ਲਈ 25 ਫ਼ੀਸਦੀ ਸਕਾਲਰਸ਼ਿਪ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ¢ ਯੂਨੀਵਰਸਿਟੀ ਪ੍ਰਬੰਧਕਾਂ ਨੇ ਕਿਹਾ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਸਿੱਖਿਆ ਦੇ ਨਾਲ-ਨਾਲ ਅਨੁਸ਼ਾਸਨ, ਸੁਰੱਖਿਆ ਅਤੇ ਸੱਭਿਆਚਾਰਕ ਮੁੱਲਾਂ ਨੂੰ ਵੀ ਬਰਾਬਰ ਤਰਜੀਹ ਦੇ ਰਹੀ ਹੈ¢ ਇਸ ਦੌਰਾਨ ਡਾਇਰੈਕਟਰ ਕੈਂਪਸ ਡਾ. ਹਰਜਸਪਾਲ ਸਿੰਘ ਸਿੱਧੂ ਵੀ ਮੌਜੂਦ ਰਹੇ |