26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

20 ਨੂੰ ਭਾਰਤ ਬੰਦ ਦੇ ਸੱਦੇ ਨੂੰ ਰਾਮਾਂ ਕੈਮਿਸਟ ਐਸੋਸੀਏਸ਼ਨ ਵਲੋਂ ਸਮਰਥਨ <br/>

ਅਜੀਤ ਡੈਸਕ 18-05-2026

ਰਾਮਾਂ ਮੰਡੀ, 17 ਮਈ (ਤਰਸੇਮ ਸਿੰਗਲਾ)- ਅੱਜ ਕੈਮਿਸਟ ਯੂਨੀਅਨ ਰਾਮਾਂ ਮੰਡੀ ਵਲੋਂ ਇਕ ਮੀਟਿੰਗ ਯੂਨੀਅਨ ਦੇ ਪ੍ਰਧਾਨ ਰਾਜੀਵ ਬਾਂਸਲ ਗੋਸ਼ਾ ਦੀ ਅਗਵਾਈ ਹੇਠ ਕੀਤੀ ਗਈ ¢ ਜਿਸ 'ਚ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਰੁਪਿੰਦਰ ਗੁਪਤਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ ¢ ਮੀਟਿੰਗ ਦੌਰਾਨ ਈ-ਫਾਰਮੇਸੀ ਦੇ ਵਿਰੋਧ 'ਚ ਏ.ਆਈ.ਓ.ਸੀ.ਡੀ. ਵਲੋਂ ਦਿੱਤੇ ਗਏ 20 ਮਈ ਨੂੰ ਭਾਰਤ ਬੰਦ ਦੇ ਸੱਦੇ 'ਤੇ ਸਮੂਹ ਮੈਂਬਰਾਂ ਦੀ ਸਹਿਮਤੀ ਨਾਲ ਬੰਦ ਦਾ ਸਮਰਥਨ ਕਰਦੇ ਹੋਏ ਦਵਾਈਆਂ ਦੀਆਂ ਸਮੂਹ ਦੁਕਾਨਾਂ 20 ਮਈ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਅਤੇ ਇਲਾਕੇ ਦੇ ਲੋਕਾਂ ਨੂੰ ਬੇਨਤੀ ਕੀਤੀ ਗਈ, ਉਹ ਜ਼ਰੂਰਤ ਅਨੁਸਾਰ ਦਵਾਈਆਂ ਪਹਿਲਾਂ ਖ਼ਰੀਦ ਕੇ ਰੱਖ ਲੈਣ ¢ ਯੂਨੀਅਨ ਦੇ ਆਗੂਆਂ ਰੁਪਿੰਦਰ ਗੁਪਤਾ ਅਤੇ ਰਾਜੀਵ ਬਾਂਸਲ ਨੇ ਸਮੂਹ ਮੈਂਬਰਾਂ ਨੂੰ ਦੱਸਿਆ ਕਿ ਇਸ ਤੋਂ ਹਲਕਾ ਬਠਿੰਡਾ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਯੂਨੀਅਨ ਦੇ ਨੁਮਾਇੰਦਿਆਂ ਵਲੋਂ ਮੁਸ਼ਕਿਲਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ ਸੀ ¢ ਮੀਟਿੰਗ 'ਚ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਰੁਪਿੰਦਰ ਗੁਪਤਾ, ਸ਼ਹਿਰੀ ਪ੍ਰਧਾਨ ਰਾਜੀਵ ਬਾਂਸਲ ਗੋਸ਼ਾ, ਡਾ.ਵਿਜੇ ਚਲਾਣਾ ਸੈਕਟਰੀ, ਆਸ਼ੂ ਲਹਿਰੀ ਕੈਸ਼ੀਅਰ, ਰਜਿੰਦਰ ਬਾਂਸਲ, ਬੱਬੂ ਸਿੰਗਲਾ, ਹਰਬੰਸ ਲਾਲ ਤੇਲੂ, ਸੰਜੀਵ ਮੌੜ, ਹੁਕਮ ਚੰਦ, ਅਸ਼ੋਕ ਰਾਜਿੰਦਰ ਬਾਂਸਲ, ਯਾਦਵਿੰਦਰ, ਪੱਪੂ ਸੇਠੀ, ਅੰਕੁਰ, ਮਨਦੀਪ, ਸ਼ਿਵ ਮਹੇਸ਼ਵਰੀ, ਵਿਸ਼ਾਲ, ਮੁਨੀਸ਼, ਓਮ ਮੈਡੀਕਲ ਆਦਿ ਹਾਜ਼ਰ ਸਨ

ਪਿਛਲੀ ਖ਼ਬਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਬਠਿੰਡਾ ਵਲੋਂ ਹਲਕਾ ਵਿਧਾਇਕ ਦੀ ਰਿਹਾਇਸ਼ ਅੱਗੇ ਧਰਨਾ 21 ਨੂੰ ਅਗਲੀ ਖ਼ਬਰ 'ਮਾਮਲਾ ਨਾਜਾਇਜ਼ ਰੇਹੜੀਆਂ ਹਟਾਉਣ ਨੂੰ ਲੈ ਕੇ ਦਰਜ ਹੋਏ ਮਾਮਲਾ ਦਾ' ਵਪਾਰ ਮੰਡਲ, ਜਥੇਬੰਦੀਆਂ ਅਤੇ ਸਮਾਜਸੇਵੀਆਂ ਵਲੋਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।