03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਪਿੰਡ ਤਰਖਾਣਵਾਲਾ ਅਤੇ ਟਾਊਨਸ਼ਿਪ ਮਿਲੇਨੀਅਮ ਸਕੂਲ 'ਚ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਵਿਸ਼ੇਸ਼ ਫ਼ਾਇਰ ਸੇਫ਼ਟੀ ਜਾਗਰੂਕਤਾ

ਅਜੀਤ ਡੈਸਕ 15-04-2026
ਰਾਮਾ ਮੰਡੀ, 14 ਅਪ੍ਰੈਲ (ਗੁਰਪ੍ਰੀਤ ਸਿੰਘ ਅਰੋੜਾ)-ਐਚਪੀਸੀਐਲ-ਮਿੱਤਲ ਐਨਰਜੀ ਲਿਮਿਟੇਡ ਨੇ ਆਪਣੇ ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਕੰਪਲੈਕਸ ਵਿਚ ਰਾਸ਼ਟਰੀ ਅੱਗ ਬੁਝਾਉ ਸੇਵਾ ਦਿਵਸ ਨੂੰ ਬੜੀ ਸ਼ਰਧਾ ਅਤੇ ਗੰਭੀਰਤਾ ਨਾਲ ਮਨਾਇਆ | ਇਸ ਮੌਕੇ ਸਾਲ 1944 ਵਿਚ ਹੋਏ ਮੁੰਬਈ ਡਾਕਯਾਰਡ ਧਮਾਕੇ ਵਿਚ ਸ਼ਹੀਦ ਹੋਏ ਅੱਗ ਬੁਝਾਊ ਕਰਮਚਾਰੀਆਂ ਨੂੰ ਭਾਵਭਿੰਨੀ ਸ਼ਰਧਾਂਜ਼ਲੀ ਅਰਪਿਤ ਕੀਤੀ ਗਈ ਅਤੇ ਦੇਸ਼ ਭਰ ਦੇ ਬਹਾਦਰ ਫ਼ਾਇਰ ਫਾਈਟਰਜ਼ ਦੇ ਸਾਹਸ, ਸਮਰਪਣ ਅਤੇ ਸੇਵਾ ਭਾਵ ਨੂੰ ਨਮਨ ਕੀਤਾ ਗਿਆ | ਕਾਰਜਕ੍ਰਮ ਦੀ ਸ਼ੁਰੂਆਤ ਐਮ. ਬੀ. ਗੋਹਿਲ, ਸੀ ਓ ਓ, ਐਚਐਮਈਐਲ ਦੀ ਅਗਵਾਈ ਹੇਠ ਆਯੋਜਿਤ ਸ਼ਰਧਾਂਜਲੀ ਸਮਾਰੋਹ ਨਾਲ ਹੋਈ | ਇਸ ਦੌਰਾਨ ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਅੱਗ ਸੁਰੱਖਿਆ ਅਤੇ ਐਮਰਜੈਂਸੀ ਤਿਆਰੀ ਕਿਸੇ ਵੀ ਉਦਯੋਗਿਕ ਇਕਾਈ ਲਈ ਬਹੁਤ ਮਹੱਤਵਪੂਰਨ ਹੈ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੁਰੱਖਿਆ ਐਚਐਮਈਐਲ ਦੀ ਕਾਰਜ ਸੰਸਕਿ੍ਤੀ ਦਾ ਮੂਲ ਅਧਾਰ ਹੈ ਅਤੇ ਕੰਪਨੀ ਸੁਰੱਖਿਅਤ ਅਤੇ ਸਚੇਤ ਕਾਰਜਸਥਲ ਯਕੀਨੀ ਬਣਾਉਣ ਲਈ ਨਿਰੰਤਰ ਵਚਨਬੱਧ ਹੈ | ਸਮਾਰੋਹ ਤੋਂ ਬਾਅਦ ਸਾਰੇ ਮੌਜੂਦ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੁਰੱਖਿਆ ਸੰਕਲਪ ਦਿਵਾਇਆ ਗਿਆ, ਜਿਸ ਵਿਚ ਉੱਚਤਮ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਨ ਦੀ ਵਚਨਬੱਧਤਾ ਦੁਹਰਾਈ ਗਈ | ਇਸ ਮੌਕੇ ਸ਼੍ਰੀ ਐਮ. ਬੀ. ਗੋਹਿਲ, ਸੀਓਓ, ਸ਼੍ਰੀ ਅੰਸ਼ੂ ਸ਼ਰਮਾ, ਵੀਪੀ ਪੈਟਕੈਮ ਓਪਰੇਸ਼ਨਜ਼ ਐਂਡ ਮੇਨਟੇਨੈਂਸ, ਦਵਿੰਦਰ ਮਿੱਤਲ, ਵੀ ਪੀ ਰਿਫਾਈਨਰੀ ਓਪਰੇਸ਼ਨਜ਼ ਐਂਡ ਮੇਨਟੇਨੈਂਸ, ਅਤੁਲ ਸਕਸੇਨਾ, ਵੀਪੀ ਪ੍ਰੋਸੈਸ ਐਕਸੀਲੈਂਸ ਐਂਡ ਟੈਕਨੀਕਲ ਸਰਵਿਸਿਜ਼ ਅਤੇ ਰਾਜੀਵ ਪਰਮਾਰ, ਵੀਪੀ ਪ੍ਰੋਜੈਕਟਸ ਖ਼ਾਸ ਤੌਰ 'ਤੇ ਮੌਜੂਦ ਰਹੇ | ਰਿਫ਼ਾਇਨਰੀ ਕੰਪਲੈਕਸ ਤੋਂ ਇਲਾਵਾ, ਐਚਐਮਈਐਲ ਨੇ ਆਪਣੇ ਆਸ-ਪਾਸ ਦੇ ਖੇਤਰਾਂ ਵਿਚ ਵੀ ਅੱਗ ਸੁਰੱਖਿਆ ਜਾਗਰੂਕਤਾ ਮੁਹਿੰਮ ਨੂੰ ਵਿਆਪਕ ਪੱਧਰ 'ਤੇ ਚਲਾਇਆ | ਕੰਪਨੀ ਵਲੋਂ ਨੇੜਲੇ ਸਰਕਾਰੀ ਸਕੂਲਾਂ ਵਿਚ ਵਿਸ਼ੇਸ਼ ਫ਼ਾਇਰ ਸੇਫ਼ਟੀ ਜਾਗਰੂਕਤਾ ਕੈਂਪ ਲਗਾਏ ਗਏ | ਇਸੇ ਕੜੀ ਵਿਚ ਪਿੰਡ ਤਰਖਾਣਵਾਲਾ ਵਿਚ ਇਕ ਵਿਸ਼ੇਸ਼ ਜਾਗਰੂਕਤਾ ਸੈਸ਼ਨ ਕੀਤਾ, ਜਿਸ ਵਿਚ ਅੱਗ ਲੱਗਣ ਦੀ ਸਥਿਤੀ ਵਿੱਚ ਬਚਾਅ ਦੇ ਉਪਾਵਾਂ ਬਾਰੇ ਜਾਣਕਾਰੀ ਦਿੱਤੀ ਗਈ | ਇਸਦੇ ਨਾਲ ਹੀ ਆਨ-ਦ-ਸਪਾਟ ਕਵਿਜ਼ ਮੁਕਾਬਲਾ ਵੀ ਕਰਵਾਇਆ ਗਿਆ | ਐਚਐਮਈਐਲ ਟਾਊਨਸ਼ਿਪ ਵਿਚ ਵੀ ਬੱਚਿਆਂ ਅਤੇ ਪਰਿਵਾਰਾਂ ਲਈ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕੀਤੇ ਗਏ |
ਪਿਛਲੀ ਖ਼ਬਰ ਫੂਲਕਾ ਦੀ ਅਗਵਾਈ ਹੇਠ ਭਾਜਪਾ ਲੀਡਰਸ਼ਿਪ ਵਿਸਾਖੀ ਜੋੜ ਮੇਲੇ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਹੋਈ ਨਤਮਸਤਕ <br/> ਅਗਲੀ ਖ਼ਬਰ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।