03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਮਨਾਇਆ

ਅਜੀਤ ਡੈਸਕ 15-04-2026
ਮੌੜ ਮੰਡੀ, 14 ਅਪ੍ਰੈਲ (ਗੁਰਜੀਤ ਸਿੰਘ ਕਮਾਲੂ)-ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਡਾ: ਭੀਮ ਰਾਓ ਅੰਬੇਡਕਰ ਵੈਲਫ਼ੇਅਰ ਸੁਸਾਇਟੀ ਅਤੇ ਜਨ ਕਲਿਆਣ ਸੇਵਾ ਫਾਊਾਡੇਸ਼ਨ ਮੌੜ ਕਲਾਂ ਵਲੋਂ ਡਾ. ਭੀਮ ਰਾਓ ਅੰਬੇਡਕਰ ਯਾਦਗਾਰੀ ਭਵਨ, ਮੌੜ ਕਲਾਂ ਵਿਖੇ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਮੇਂ ਆਤਮਾ ਸਿੰਘ ਰਿਟਾ: ਹੈੱਡਮਾਸਟਰ, ਗੁਰ ਪ੍ਰਕਾਸ਼ ਸਿੰਘ, ਜਗਸੀਰ ਸਿੰਘ ਸਾਬਕਾ ਪ੍ਰਧਾਨ, ਪੂਰਨ ਲਾਲ ਪ੍ਰਧਾਨ ਡਾ: ਭੀਮ ਰਾਓ ਅੰਬੇਡਕਰ ਕਲੱਬ, ਮੌੜ ਮੰਡੀ ਅਤੇ ਕਾਲਾ ਸਿੰਘ ਸੰਘਾਣੀਆਂ ਨੇ ਬਾਬਾ ਸਾਹਿਬ ਅੰਬੇਡਕਰ ਅਤੇ 'ਖਾਲਸੇ ਦੇ ਸਾਜਨਾ ਦਿਵਸ' ਅਤੇ ਵਿਸਾਖੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਗੁਰੂ ਸਾਹਿਬਾਨਾਂ ਨੇ ਭਾਰਤ ਦੇ ਲੋਕਾਂ ਲਈ ਬੜੇ ਪਰਉਪਕਾਰ ਕੀਤੇ ਅਤੇ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਨੇ ਭਾਰਤ ਦੇ ਲੋਕਾਂ ਨੂੰ ਸੰਵਿਧਾਨਿਕ ਤੌਰ ਤੇ ਸਾਂਝੀ ਵਿੱਦਿਆ ਪ੍ਰਾਪਤ ਕਰਨ ਦਾ ਹੱਕ ਦੇ ਕੇ ਬਰਾਬਰਤਾ ਦਾ ਅਧਿਕਾਰ ਦਿੱਤਾ ਤਾਂ ਕਿ ਦੱਬੇ ਕੁੱਚਲੇ ਸਮਾਜ ਦੇ ਬੱਚੇ ਵੀ ਪੜ੍ਹ ਲਿਖਕੇ ਭਾਰਤ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾ ਸਕਣ ਅਤੇ ਆਪਣਾ ਵਧੀਆ ਜੀਵਨ ਬਤੀਤ ਕਰ ਸਕਣ | ਬੱਚਿਆਂ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਵਿੱਦਿਆ ਪ੍ਰਾਪਤ ਕਰਨ ਦਾ ਸੰਦੇਸ਼ ਦਿੱਤਾ | ਅਖੀਰ ਵਿਚ ਗੁਰਮੇਲ ਸਿੰਘ ਪ੍ਰਧਾਨ ਨੇ ਆਏ ਪਤਵੰਤੇ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੱਬੇ ਕੁਚਲੇ ਲੋਕਾਂ ਨੂੰ ਛਾਤੀ ਨਾਲ ਲਾਇਆ ਅਤੇ ਇਕ ਬਾਟੇ ਵਿਚ ਖੰਡੇ ਬਾਟੇ ਦਾ ਅੰਮਿ੍ਤ ਛਕਾਕੇ ਭਾਰਤ ਵਿਚੋਂ ਜਾਤ-ਪਾਤ ਛੂਆ ਛਾਤ ਦੀ ਬਿਮਾਰੀ ਨੂੰ ਜੜੋਂ ਪੱਟਕੇ ਵਗਾਹ ਮਾਰਿਆ ਅਤੇ ਕਿਹਾ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਅਤੇ ਡਾਕਟਰ ਅੰਬੇਡਕਰ ਸਾਹਿਬ ਨੇ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਕਰਕੇ ਸਮੂਹ ਨਾਗਰਿਕਾਂ ਨੂੰ ਮੌਲਿਕ ਅਧਿਕਾਰ ਦੇ ਕੇ ਆਜ਼ਾਦੀ ਦਿੰਦੇ ਹੋਏ ਆਪਣੇ ਫ਼ਰਜ਼ਾਂ ਦੀ ਪੂਰਤੀ ਕਰਨ ਦਾ ਸੰਦੇਸ਼ ਦਿੱਤਾ | ਇਸ ਸਮੇਂ ਗੁਲਾਬ ਸਿੰਘ ਮੀਤ ਪ੍ਰਧਾਨ ਜਗਤਾਰ ਸਿੰਘ ਫੌਜੀ, ਗੁਰਲਾਲ ਸਿੰਘ, ਗੁਰਜੰਟ ਸਿੰਘ ਦੀਪ ਸਿੰਘ, ਦੀਪਾ ਸੰਜੇ ਕੁਮਾਰ, ਕਿ੍ਸ਼ਨ ਕੁਮਾਰ, ਕਿਸ਼ੋਰ ਕੁਮਾਰ, ਰਵੀ ਕੁਮਾਰ, ਜੀਤ ਸਿੰਘ, ਜਨਕ ਸਿੰਘ, ਅਮਰੀਕ ਸਿੰਘ ਅਤੇ ਕਾਕਾ ਗੁਰਸ਼ਰਨਦੀਪ ਸਿੰਘ ਆਦਿ ਤੋਂ ਇਲਾਵਾ ਹੋਰ ਨਗਰ ਨਿਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਤਰਖਾਣਵਾਲਾ ਅਤੇ ਟਾਊਨਸ਼ਿਪ ਮਿਲੇਨੀਅਮ ਸਕੂਲ 'ਚ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਵਿਸ਼ੇਸ਼ ਫ਼ਾਇਰ ਸੇਫ਼ਟੀ ਜਾਗਰੂਕ... ਅਗਲੀ ਖ਼ਬਰ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਮਹਿਲਾ ਸਸ਼ਕਤੀਕਰਨ ਅਤੇ ਨਾਰੀ ਸ਼ਕਤੀ ਵੰਦਨ ਅਧਿਨਿਯਮ ਦੇ ਲਾਗੂ ਕਰਨ ਸਬੰਧੀ ਵਿਚਾਰ-ਵਟ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।