ਯਾਦਗਾਰੀ ਹੋ ਨਿੱਬੜਿਆ ਪੰਜਾਬੀ ਲਿਖਾਰੀ ਸਭਾ ਦਾ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ
ਭਾਈਰੂਪਾ, 3 ਅਕਤੂਬਰ (ਵਰਿੰਦਰ ਲੱਕੀ)-ਪੰਜਾਬੀ ਲਿਖਾਰੀ ਸਭਾ ਨਿਹਾਲ ਸਿੰਘ ਵਾਲਾ ਵਲੋਂ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਫ਼ੌਜੀ ਦੀਨਾ ਸਾਹਿਬ ਦੀ ਪ੍ਰਧਾਨਗੀ ਹੇਠ ਅਤੇ ਸਭਾ ਦੇ ਸਰਪ੍ਰਸਤ, ਸਰਵਨ ਸਿੰਘ ਪਤੰਗ ਦੀ ਨਿਗਰਾਨੀ ਹੇਠ ਸਨਮਾਨ ਸਮਾਰੋਹ ’ਤੇ ਵਿਸ਼ਾਲ ਕਵੀ ਦਰਬਾਰ ਪਿੰਡ ਦੀਨਾ ਸਾਹਿਬ ਦੇ ਪੰਚਾਇਤ ਘਰ ਵਿਖੇ ਕਰਵਾਇਆ ਗਿਆ, ਜਿਸ ਵਿਚ ਪੰਜਾਬੀ ਮਾਂ ਬੋਲੀ ਦੀ ਸੇਵਾ ਵਿਚ ਪਾਏ ਵਡਮੁੱਲੇ ਯੋਗਦਾਨ ਲਈ ਉਘੇ ਵਿਅੰਗਕਾਰ ਫ਼ਿਲਮੀ ਕਲਾਕਾਰ ਸ਼ਮਸ਼ੇਰ ਸਿੰਘ ਮੱਲ੍ਹੀ ਫੂਲ, ਗੁਰਦੀਪ ਸਿੰਘ ਕੈੜਾ ਤੇ ਕੁਲਵੰਤ ਸਿੰਘ ਮਾਨ ਭਦੌੜ ਨੂੰ ਸਨਮਾਨਿਤ ਕੀਤਾ। ਸਮਾਗਮ ਦੀ ਸ਼ੁਰੂਆਤ ਮੌਕੇ ਉੱਘੇ ਵਿਅੰਗਕਾਰ ਕੇ ਐਲ ਗਰਗ ਦੇ ਬੇਵਕਤੀ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ ਕਰਦਿਆਂ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ, ਉਪਰੰਤ ਲੋਕ ਗਾਇਕ ਤੇ ਉੱਘੇ ਲਿਖਾਰੀ ਡੀ.
ਵ
ਵਿਅੰਗਕਾਰ ਸਮਸ਼ੇਰ ਸਿੰਘ ਮੱਲ੍ਹੀ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ । ਅਜੀਤ ਤਸਵੀਰ
04-10-2026
ਭਾਈਰੂਪਾ, 3 ਅਕਤੂਬਰ (ਵਰਿੰਦਰ ਲੱਕੀ)-ਪੰਜਾਬੀ ਲਿਖਾਰੀ ਸਭਾ ਨਿਹਾਲ ਸਿੰਘ ਵਾਲਾ ਵਲੋਂ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਫ਼ੌਜੀ ਦੀਨਾ ਸਾਹਿਬ ਦੀ ਪ੍ਰਧਾਨਗੀ ਹੇਠ ਅਤੇ ਸਭਾ ਦੇ ਸਰਪ੍ਰਸਤ, ਸਰਵਨ ਸਿੰਘ ਪਤੰਗ ਦੀ ਨਿਗਰਾਨੀ ਹੇਠ ਸਨਮਾਨ ਸਮਾਰੋਹ ’ਤੇ ਵਿਸ਼ਾਲ ਕਵੀ ਦਰਬਾਰ ਪਿੰਡ ਦੀਨਾ ਸਾਹਿਬ ਦੇ ਪੰਚਾਇਤ ਘਰ ਵਿਖੇ ਕਰਵਾਇਆ ਗਿਆ, ਜਿਸ ਵਿਚ ਪੰਜਾਬੀ ਮਾਂ ਬੋਲੀ ਦੀ ਸੇਵਾ ਵਿਚ ਪਾਏ ਵਡਮੁੱਲੇ ਯੋਗਦਾਨ ਲਈ ਉਘੇ ਵਿਅੰਗਕਾਰ ਫ਼ਿਲਮੀ ਕਲਾਕਾਰ ਸ਼ਮਸ਼ੇਰ ਸਿੰਘ ਮੱਲ੍ਹੀ ਫੂਲ, ਗੁਰਦੀਪ ਸਿੰਘ ਕੈੜਾ ਤੇ ਕੁਲਵੰਤ ਸਿੰਘ ਮਾਨ ਭਦੌੜ ਨੂੰ ਸਨਮਾਨਿਤ ਕੀਤਾ। ਸਮਾਗਮ ਦੀ ਸ਼ੁਰੂਆਤ ਮੌਕੇ ਉੱਘੇ ਵਿਅੰਗਕਾਰ ਕੇ ਐਲ ਗਰਗ ਦੇ ਬੇਵਕਤੀ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ ਕਰਦਿਆਂ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ, ਉਪਰੰਤ ਲੋਕ ਗਾਇਕ ਤੇ ਉੱਘੇ ਲਿਖਾਰੀ ਡੀ. ਸੀ. ਜੰਗੀਆਣਾ ਨੇ ਧਾਰਮਿਕ ਗੀਤ ਗਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ। ਮਹਾਨ ਕਵੀ ਜਸਵੀਰ ਸ਼ਰਮਾ ਦੱਦਾਹੂਰ ਨੇ ਵੀ ਧਾਰਮਿਕ ਗੀਤ ਰਾਹੀਂ ਹਾਜ਼ਰੀ ਲਵਾਈ। ਹਾਜ਼ਰ ਕਵੀਆਂ ਗੀਤਕਾਰਾਂ, ਗਾਇਕਾਂ, ਲੇਖਕਾਂ ਨੇ ਆਪਣੀਆਂ ਖੂਬਸੂਰਤ ਰਚਨਾਵਾਂ ਗੀਤਾਂ, ਅਤੇ ਹਾਸ ਵਿਅੰਗ ਰਾਹੀਂ ਖੂਬ ਰੰਗ ਬੰਨ੍ਹਿਆ। ਇਸ ਮੌਕੇ ਲੋਕ ਗਾਇਕ ਬੱਬੂ ਜਲਾਲ ਦੇ ਨਵੇਂ ਆਏ ਗੀਤ ਲੋਕ ਤੱਥ (ਜੋਗੀ) ਜਿਸ ਨੂੰ ਲਿਖਿਆ ਹੈ ਉੱਘੇ ਗੀਤਕਾਰ ਗੀਤਾ ਦਿਆਲਪੁਰਾ ਅਤੇ ਹੋਰਨਾਂ ਵਲੋਂ ਪੋਸਟਰ ਰਿਲੀਜ਼ ਕੀਤਾ ਗਿਆ। ਮੰਚ ਦੀ ਭੂਮਿਕਾ ਸਾਂਝੇ ਤੌਰ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਫ਼ੌਜੀ, ਜਸਵੰਤ ਸਿੰਘ ਬੋਪਾਰਾਏ ਭਦੌੜ ਵਲੋਂ ਨਿਭਾਈ ਗਈ। ਸਭਾ ਦੀ ਸਕੱਤਰ ਅਮਨਦੀਪ ਕੌਰ ਹਾਕਮ ਸਿੰਘ ਵਾਲਾ ਵਲੋਂ ਪ੍ਰੋਗਰਾਮ ਦੀ ਸਫਲਤਾ ਤੇ ਸਭਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਈਸ਼ਰ ਸਿੰਘ ਲੰਭਵਾਲੀ, ਮਾ: ਲਾਭ ਸਿੰਘ ਡੋਡ, ਗੁਰਜੀਤ ਸਿੰਘ ਸਾਬਕਾ ਸਰਪੰਚ ਰਾਜਗੜ੍ਹ, ਬਲਵਿੰਦਰ ਸਿੰਘ ਮਾਨ, ਹਰਵਿੰਦਰ ਸਿੰਘ, ਵਰਿੰਦਰਜੀਤ ਸਿੰਘ, ਰਾਜਿੰਦਰ ਅਤੇ ਜਸਮਨ ਸਿੰਘ ਭਾਦੌੜ, ਯਸ਼ ਪੱਤੋ, ਜਗਪਾਲ ਜੀਤ ਸਿੰਘ ਗਾਜੀਆਣਾ, ਗੁਰਜੰਟ ਸਿੰਘ ਰਾਜਗੜ੍ਹ, ਬਲਤੇਜ ਸਿੰਘ ਸੰਧੂ, ਪ੍ਰਗਟ ਸਿੰਘ ਢਿੱਲੋਂ, ਸਮਾਧ ਭਾਈ, ਪ੍ਰੀਤਮ ਸਿੰਘ ਲਹਿਰੀ ਪੱਤੋ, ਬੂਟਾ ਸਿੰਘ ਅਲਕੜਾ, ਪਰਮਿੰਦਰ ਕੌਰ, ਸੁਰਜੀਤ ਸਿੰਘ ਅਲਬੇਲਾ, ਹਰਪ੍ਰੀਤ ਸਿੰਘ ਖਾਈ, ਅੰਮ੍ਰਿਤਪਾਲ ਸਿੰਘ ਆਦਮਪੁਰਾ, ਰੁਪਿੰਦਰ ਸਿੰਘ, ਰਾਜਵਿੰਦਰ ਸਿੰਘ, ਰਮਨਾ ਦੀਨਾਂ, ਰਾਵਿੰਦਰ ਕਾਂਗੜ੍ਹ, ਦੀਪ ਧਾਲੀਵਾਲ ਬਰਨਾਲਾ, ਲਛਮਣ ਸਿੰਘ, ਬਲਪ੍ਰੀਤ ਸਿੰਘ, ਭਾਦੌੜ, ਜਗਨੰਦਨ ਸਿੰਘ, ਲੱਖੀ ਬਰਾੜ ਗਾਜੀਆਣਾ, ਵਜ਼ੀਰ ਸਿੰਘ, ਅਵਤਾਰ ਸਿੰਘ ਰਾਜਾ, ਹੈਵਨਪ੍ਰੀਤ ਸਿੰਘ, ਲਾਜਵਿੰਦਰ ਸਿੰਘ ਦੀਨਾ ਸਾਹਿਬ ਆਦਿ ਹਾਜ਼ਰ ਸਨ ।