04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਹਵਨ ਯੱਗ ’ਚ ਸ਼ਰਧਾਲੂਆਂ ਨੇ ਆਹੂਤੀਆਂ ਪਾ ਕੇ ਸੁੱਖ-ਸ਼ਾਂਤੀ ਦੀ ਕੀਤੀ ਕਾਮਨਾ

ਭੁੱਚੋ ਮੰਡੀ, 3 ਅਕਤੂਬਰ (ਬਿੱਕਰ ਸਿੰਘ ਸਿੱਧੂ)-ਪੰਚਾਇਤੀ ਸ਼ਿਵ ਮੰਦਰ ਕਮੇਟੀ ਭੁੱਚੋ ਮੰਡੀ ਅਤੇ ਮਹਿਲਾ ਗੀਤਾ ਭਵਨ ਕਮੇਟੀ ਵਲੋਂ ਸ਼ਰਾਧਾਂ ਮੌਕੇ ਭਾਗਵਤ ਕਥਾ ਅਤੇ ਗਿਆਨ ਯੱਗ ਹਫ਼ਤੇ ਦਾ ਸ਼ਰਧਾਪੂਰਵਕ ਸਮਾਪਨ ਹੋਇਆ। ਮੰਦਰ ਕਮੇਟੀ ਦੇ ਪ੍ਰਧਾਨ ਨਰਦੀਪ ਗਰਗ, ਲਾਜਪਤ ਰਾਏ ਲੱਕੀ, ਮਨੋਜ ਟੈਨੀ ਅਤੇ ਸੰਦੀਪ ਬੰਸਲ ਰਾਜੂ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਦੇ ਅੰਤਿਮ ਦਿਨ ਵਿਸ਼ਾਲ ਹਵਨ ਯੱਗ ਕਰਵਾਇਆ ਗਿਆ।

ਅਜੀਤ ਡੈਸਕ 04-10-2026
ਭੁੱਚੋ ਮੰਡੀ, 3 ਅਕਤੂਬਰ (ਬਿੱਕਰ ਸਿੰਘ ਸਿੱਧੂ)-ਪੰਚਾਇਤੀ ਸ਼ਿਵ ਮੰਦਰ ਕਮੇਟੀ ਭੁੱਚੋ ਮੰਡੀ ਅਤੇ ਮਹਿਲਾ ਗੀਤਾ ਭਵਨ ਕਮੇਟੀ ਵਲੋਂ ਸ਼ਰਾਧਾਂ ਮੌਕੇ ਭਾਗਵਤ ਕਥਾ ਅਤੇ ਗਿਆਨ ਯੱਗ ਹਫ਼ਤੇ ਦਾ ਸ਼ਰਧਾਪੂਰਵਕ ਸਮਾਪਨ ਹੋਇਆ। ਮੰਦਰ ਕਮੇਟੀ ਦੇ ਪ੍ਰਧਾਨ ਨਰਦੀਪ ਗਰਗ, ਲਾਜਪਤ ਰਾਏ ਲੱਕੀ, ਮਨੋਜ ਟੈਨੀ ਅਤੇ ਸੰਦੀਪ ਬੰਸਲ ਰਾਜੂ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਦੇ ਅੰਤਿਮ ਦਿਨ ਵਿਸ਼ਾਲ ਹਵਨ ਯੱਗ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਮੁੱਖ ਯਜਮਾਨ ਅਸੀਮ ਸਿੰਗਲਾ ਅਤੇ ਮਨੀ ਕੁਮਾਰ ਵਲੋਂ ਵਿਧੀਵਤ ਪੂਜਾ ਨਾਲ ਹੋਈ। ਐਨ ਐਸ ਸਕੂਲ ਦੇ ਐਮ ਡੀ ਅੰਗਰੇਜ਼ ਸਿੰਘ ਗਿੱਲ, ਪ੍ਰਿੰਸੀਪਲ ਕੁਲਦੀਪ ਕੌਰ ਗਿੱਲ, ਸ਼ਿਵ ਸ਼ਕਤੀ ਕਾਂਵੜ ਸੰਘ ਦੇ ਮੈਂਬਰਾਂ ਵਕੁਲ ਕੁਮਾਰ ਅਤੇ ਲਾਜਪਤ ਰਾਏ ਲੱਕੀ ਨੇ ਜੋਤ ਪ੍ਰਚੰਡ ਕਰਨ ਦੀ ਰਸਮ ਨਿਭਾਈ, ਜਦੋਂਕਿ ਸ਼ਿਆਮ ਪ੍ਰਚਾਰ ਮੰਡਲ ਦੇ ਮੈਂਬਰਾਂ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਕਥਾ ਵਾਚਕ ਪੰਡਿਤ ਵਿਜੇ ਗੌੜ ਦੀ ਅਗਵਾਈ ਹੇਠ ਕਰਵਾਏ ਗਏ ਹਵਨ ਯੱਗ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਰਧਾਪੂਰਵਕ ਆਹੂਤੀਆਂ ਪਾਈਆਂ ਅਤੇ ਇਲਾਕੇ ਦੀ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਇਸ ਮੌਕੇ ਬ੍ਰਜੇਸ਼ ਮਹੇਸ਼ਵਰੀ, ਸੁਰਿੰਦਰ ਕਾਕੂ, ਸੰਜੀਵ ਬਿੰਟਾ, ਬਾਵਾ, ਵੀ.ਕੇ. ਭੱਪ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ।
ਪਿਛਲੀ ਖ਼ਬਰ ਜੀ. ਜੀ. ਐਸ. ਰਿਫ਼ਾਇਨਰੀ ਵਲੋਂ ਸਕੂਲ ਨੂੰ ਵਾਟਰ ਕੂਲਰ ਤੇ ਆਰ. ਓ. ਭੇਟ ਅਗਲੀ ਖ਼ਬਰ ਜ਼ੋਨ ਪੱਧਰੀ ਖੇਡਾਂ ’ਚ ਬੀ. ਜੀ. ਐਨ. ਸਕੂਲ ਦੇ ਵਿਦਿਆਰਥੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।