25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਜਾਗਰੂਕਤਾ ਸੈਮੀਨਾਰ ਲਗਾਇਆ

ਅਜੀਤ ਡੈਸਕ 23-01-2026
ਚਾਉਕੇ, 22 ਜਨਵਰੀ (ਮਨਜੀਤ ਸਿੰਘ ਘੜੈਲੀ)-ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋੋ ਕਲਾਂ ਵਿਖੇ ਅੱਜ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਸਕੂਲ ਦੇ ਡਰਾਈਵਰਾਂ ਤੇ ਕੰਡਕਟਰਾਂ ਲਈ ਵਿਸ਼ੇਸ਼ ਤÏਰ 'ਤੇ ਟ੍ਰੈਫ਼ਿਕ ਨਿਯਮਾਂ ਦੇ ਸੰਬੰਧ 'ਚ ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸ 'ਚ ਟ੍ਰੈਫ਼ਿਕ ਵਿਭਾਗ ਬਰਨਾਲਾ ਵਲੋਂ ਗੁਰਚਰਨ ਸਿੰਘ (ਏ. ਐੱਸ. ਆਈ.), ਜਸਵਿੰਦਰ ਸਿੰਘ (ਮੁਨਸ਼ੀ), ਰਮਨਦੀਪ ਸਿੰਘ (ਕਾਂਸਟੇਬਲ) ਤੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਬਰਨਾਲਾ ਵਲੋਂ ਰੁਪਿੰਦਰ ਸਿੰਘ (ਸੀ. ਪੀ. ਓ.), ਲੱਖਾ ਸਿੰਘ (ਸੋਸ਼ਲ ਵਰਕਰ) ਨਾਲ ਹੀ ਸਿੱਖਿਆ ਵਿਭਾਗ ਦੇ ਕੁਲਦੀਪ ਸਿੰਘ (ਲੈਕਚਰਾਰ) ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਕੇ ਟ੍ਰੈਫ਼ਿਕ, ਸੜਕ ਤੇ ਬਾਲ ਸੁਰੱਖਿਆ ਸਬੰਧੀ ਬਣੇ ਨਿਯਮਾਂ ਬਾਰੇ ਡਰਾਈਵਰ ਤੇ ਕੰਡਕਟਰ ਨੂੰ ਜਾਣਕਾਰੀ ਦਿੱਤੀ | ਸੇਫ਼ ਵਾਹਨ ਪਾਲਿਸੀ ਤਹਿਤ ਟ੍ਰੈਫ਼ਿਕ ਨਿਯਮਾਂ ਬਾਰੇ ਸੈਮੀਨਾਰ ਦੌਰਾਨ ਗੁਰਚਰਨ ਸਿੰਘ (ਏ. ਐੱਸ. ਆਈ.), ਜਸਵਿੰਦਰ ਸਿੰਘ (ਮੁਨਸ਼ੀ) ਨੇ ਡਰਾਈਵਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ, ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਨਾ ਕਰਨ, ਵਾਹਨ ਤੇ ਰਿਫ਼ਲੈਕਟਰ ਲਗਾਉਣ, ਬੱਚਿਆਂ ਨੂੰ ਸੇਫ਼ ਜਗਾ ਤੇ ਉਤਾਰਨ ਅਤੇ ਸੇਫ਼ ਜਗਾ ਤੋਂ ਹੀ ਚੜ੍ਹਾਉਣ, ਸਕੂਲ ਵੈਨ ਦੀ ਸਪੀਡ ਜ਼ਿਆਦਾ ਨਾ ਰੱਖਣ, ਵਾਹਨਾਂ ਦਾ ਪ੍ਰਦੂਸ਼ਣ, ਬੀਮਾ ਸਮੇਂ ਸਿਰ ਕਰਵਾਉਣ ਅਤੇ ਵਾਹਨਾਂ ਦੇ ਸਾਰੇ ਦਸਤਾਵੇਜ਼ ਅੱਪਡੇਟ ਕਰਕੇ ਰੱਖਣ ਲਈ ਕਿਹਾ | ਇਸ ਸਮੇਂ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਬਰਨਾਲਾ ਵਲੋਂ ਰੁਪਿੰਦਰ ਸਿੰਘ (ਸੀ. ਪੀ. ਓ.), ਲੱਖਾ ਸਿੰਘ (ਸੋਸ਼ਲ ਵਰਕਰ) ਨੇ ਡਰਾਈਵਰਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਸਮਾਜ 'ਚ ਜਾਗਰੂਕਤਾ ਫੈਲਾਉਣਾ ਸਾਡਾ ਫ਼ਰਜ਼ ਹੈ | ਉਨ੍ਹਾਂ ਡਰਾਈਵਰਾਂ ਨੂੰ ਆਰਥਿਕ ਸਹਾਇਤਾ ਦੀਆਂ ਸਰਕਾਰ ਵਲੋਂ ਚਲਾਈਆਂ ਜਾਂਦੀਆਂ ਸਕੀਮਾਂ ਬਾਰੇ ਵੀ ਦੱਸਿਆ | ਇਸ ਸਮੇਂ ਡਰਾਈਵਰਾਂ ਦੀਆਂ ਸਮੱਸਿਆਵਾਂ ਨੂੰ ਵੀ ਸੁਣਿਆ ਗਿਆ | ਸੰਸਥਾ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ (ਡਾਇਰੈਕਟਰ) ਨੇ ਸਾਰੇ ਹੀ ਬੁਲਾਰਿਆਂ ਦਾ ਟ੍ਰੈਫ਼ਿਕ ਨਿਯਮਾਂ ਤੇ ਬਾਲ ਸੁਰੱਖਿਆ ਲਈ ਜਾਗਰੂਕਤਾ ਸੈਮੀਨਾਰ ਲਗਾਉਣ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ¢
ਪਿਛਲੀ ਖ਼ਬਰ ਪਤਨੀ ਨੇ ਪਤੀ ਦੇ ਘਰ 10 ਤੋਲੇ ਦਾ ਸੋਨੇ ਦਾ ਬਿਸਕੁਟ, 2 ਲੱਖ ਦੀ ਨਕਦੀ ਕੀਤੀ ਚੋਰੀ <br/> ਅਗਲੀ ਖ਼ਬਰ ਸੱਜਣ ਕੁਮਾਰ ਦਾ ਬਰੀ ਹੋ ਜਾਣਾ ਸਰਕਾਰ ਤੇ ਏਜੰਸੀਆਂ ਦੀ ਨਾਲਾਇਕੀ-ਜਥੇਦਾਰ ਬਾਬਾ ਟੇਕ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।