ਬਰਨਾਲਾ, 22 ਜਨਵਰੀ (ਰਾਜ ਪਨੇਸਰ)-ਸਥਾਨਕ ਕੇ.ਸੀ. ਰੋਡ 'ਤੇ ਇਕ ਘਰ 'ਚੋਂ ਪਤਨੀ ਵਲੋਂ ਆਪਣੇ ਹੀ ਪਤੀ ਦੇ ਘਰੋਂ 10 ਤੋਲੇ ਸੋਨੇ ਦਾ ਬਿਸਕੁਟ ਤੇ 2 ਲੱਖ ਰੁਪਏ ਦੀ ਨਕਦੀ ਚੋਰੀ ਕਰਨ 'ਤੇ ਥਾਣਾ ਸਿਟੀ-1 ਵਲੋਂ 2 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਹੌਲਦਾਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਮੱੁਦਈ ਮੁਕੇਸ਼ ਕੁਮਾਰ ਪੱੁਤਰ ਸਤੀਸ਼ ਕੁਮਾਰ ਵਾਸੀ ਗਲੀ ਨੰ: 3 ਕੇ.ਸੀ. ਰੋਡ ਬਰਨਾਲਾ ਨੇ ਪੁਲਿਸ ਕੋਲ ਬਿਆਨ ਲਿਖਵਾਏ ਕਿ ਉਸ ਦੀ ਸ਼ਾਦੀ ਸੀਰਲ ਨਾਂਅ ਦੀ ਔਰਤ ਨਾਲ ਹੋਈ ਸੀ | ਬੀਤੇ ਦਿਨੀਂ ਜਦੋਂ ਉਹ ਕੰਮ ਤੋਂ ਘਰੇ ਵਾਪਸ ਆ ਰਿਹਾ ਸੀ ਤਾਂ ਉਸ ਦੇ ਘਰ ਅੱਗੇ ਇਕ ਕਾਰ ਜਿਸ ਵਿਚ ਹਰਪ੍ਰੀਤ ਸਿੰਘ ਹੈਰੀ ਬੈਠਾ ਸੀ ਤੇ ਉਸ ਦੀ ਪਤਨੀ ਦੇ ਹੱਥ ਵਿਚ ਇਕ ਬੈਗ ਫੜਿਆ ਹੋਇਆ ਸੀ | ਜਦੋਂ ਮੈ ਪੱੁਛਿਆਂ ਕਿ ਬਾਹਰ ਜਾ ਰਹੇ ਹੋ ਤਾਂ ਹਰਪ੍ਰੀਤ ਸਿੰਘ ਨੇ ਮੈਨੂੰ ਪਿੱਛੇ ਤੋਂ ਧੱਕਾ ਮਾਰਿਆ ਤੇ ਮੇਰੀ ਪਤਨੀ ਨੂੰ ਹਰਪ੍ਰੀਤ ਸਿੰਘ ਹੈਰੀ ਨੇ ਕਿਹਾ ਕਿ ਪੈਸੇ/ਸਮਾਨ ਚੱੁਕ ਕੇ ਲਿਆ | ਮੇਰੀ ਪਤਨੀ ਉਕਤ ਵਿਅਕਤੀ ਨਾਲ ਕਾਰ 'ਚ ਬੈਠ ਕੇ ਚਲੀ ਗਈ | ਜਦੋਂ ਮੈਂ ਘਰ ਵਿਚ ਪਈ ਅਲਮਾਰੀ ਚੈੱਕ ਕੀਤੀ ਤਾਂ ਅਲਮਾਰੀ 'ਚੋਂ 10 ਤੋਲੇ ਸੋਨੇ ਦਾ ਬਿਸਕੁਟ, 2 ਲੱਖ ਰੁਪਏ ਦੀ ਨਕਦੀ ਚੋਰੀ ਕਰ ਕੇ ਲਿਜਾ ਚੱੁਕੀ ਸੀ | ਉੱਧਰ ਪੁਲਿਸ ਕਾਰਵਾਈ ਅਨੁਸਾਰ ਮੱੁਦਈ ਦੇ ਬਿਆਨਾਂ ਦੇ ਆਧਾਰ 'ਤੇ ਉਸ ਦੀ ਪਤਨੀ ਤੇ ਹਰਪ੍ਰੀਤ ਸਿੰਘ ਹੈਰੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |