25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਡਾ. ਪੁਨੀਤ ਬਾਂਸਲ ਦਾ ਨਾਂਅ ਸਿਖਰਲੇ 2 ਫ਼ੀਸਦੀ ਵਿਗਿਆਨੀਆਂ ਦੀ ਸੂਚੀ ਵਿਚ ਸ਼ਾਮਿਲ

ਮਹਿਲ ਕਲਾਂ, 24 ਅਕਤੂਬਰ (ਤਰਸੇਮ ਸਿੰਘ ਗਹਿਲ)-ਜ਼ਿਲ੍ਹਾ ਬਰਨਾਲਾ ਦੇ ਕਸਬਾ ਮਹਿਲ ਕਲਾਂ ਨਾਲ ਸੰਬੰਧਿਤ ਡਾ: ਪੁਨੀਤ ਕੁਮਾਰ ਬਾਂਸਲ ਨੇ ਵਿਗਿਆਨ ਅਤੇ ਖੋਜ ਦੇ ਖੇਤਰ ਵਿਚ ਅਹਿਮ ਪ੍ਰਾਪਤੀ ਕਰਦਿਆਂ ਆਪਣਾ ਅਤੇ ਆਪਣੇ ਇਲਾਕੇ ਦਾ ਮਾਣ ਵਧਾਇਆ ਹੈ। ਡਾ: ਪੁਨੀਤ ਬਾਂਸਲ ਦਾ ਸਟੈਨਫੋਰਡ ਯੂਨੀਵਰਸਿਟੀ ਨਾਲ ਸਬੰਧਿਤ ਦੁਨੀਆ ਦੇ ਸਿਖਰਲੇ 2 ਫ਼ੀਸਦੀ ਵਿਗਿਆਨੀਆਂ ਦੀ ਸੂਚੀ ਵਿਚ ਨਾਮ ਆਇਆ ਹੈ।

ਡਾ. ਪੁਨੀਤ ਬਾਂਸਲ 25-10-2026
ਮਹਿਲ ਕਲਾਂ, 24 ਅਕਤੂਬਰ (ਤਰਸੇਮ ਸਿੰਘ ਗਹਿਲ)-ਜ਼ਿਲ੍ਹਾ ਬਰਨਾਲਾ ਦੇ ਕਸਬਾ ਮਹਿਲ ਕਲਾਂ ਨਾਲ ਸੰਬੰਧਿਤ ਡਾ: ਪੁਨੀਤ ਕੁਮਾਰ ਬਾਂਸਲ ਨੇ ਵਿਗਿਆਨ ਅਤੇ ਖੋਜ ਦੇ ਖੇਤਰ ਵਿਚ ਅਹਿਮ ਪ੍ਰਾਪਤੀ ਕਰਦਿਆਂ ਆਪਣਾ ਅਤੇ ਆਪਣੇ ਇਲਾਕੇ ਦਾ ਮਾਣ ਵਧਾਇਆ ਹੈ। ਡਾ: ਪੁਨੀਤ ਬਾਂਸਲ ਦਾ ਸਟੈਨਫੋਰਡ ਯੂਨੀਵਰਸਿਟੀ ਨਾਲ ਸਬੰਧਿਤ ਦੁਨੀਆ ਦੇ ਸਿਖਰਲੇ 2 ਫ਼ੀਸਦੀ ਵਿਗਿਆਨੀਆਂ ਦੀ ਸੂਚੀ ਵਿਚ ਨਾਮ ਆਇਆ ਹੈ। ਡਾ: ਪੁਨੀਤ ਬਾਂਸਲ ਇਸ ਸਮੇਂ ਕੇਂਦਰੀ ਪੰਜਾਬ ਯੂਨੀਵਰਸਿਟੀ ਵਿਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਦੀ ਇਹ ਪ੍ਰਾਪਤੀ ਉਨ੍ਹਾਂ ਦੀ ਵਿਗਿਆਨਕ ਖੋਜ, ਅਕਾਦਮਿਕ ਯੋਗਦਾਨ ਅਤੇ ਲਗਾਤਾਰ ਮਿਹਨਤ ਦੀ ਮਹੱਤਤਾ ਨੂੰ ਦਰਸਾਉਂਦੀ ਹੈ। ਵਿਗਿਆਨ ਅਤੇ ਖੋਜ ਦੇ ਖੇਤਰ ਵਿਚ ਅੰਤਰਰਾਸ਼ਟਰੀ ਪੱਧਰ ’ਤੇ ਮਿਲਣ ਵਾਲੀ ਅਜਿਹੀ ਪਛਾਣ ਨੌਜਵਾਨ ਖੋਜਾਰਥੀਆਂ ਨੂੰ ਵੀ ਉੱਚੇ ਟੀਚੇ ਹਾਸਲ ਕਰਨ ਲਈ ਪ੍ਰੇਰਿਤ ਕਰਦੀ ਹੈ। ਡਾ: ਪੁਨੀਤ ਕੁਮਾਰ ਬਾਂਸਲ ਦੀ ਇਹ ਉਪਲਬਧੀ ਸਿੱਖਿਆ, ਵਿਗਿਆਨ ਅਤੇ ਖੋਜ ਦੇ ਖੇਤਰ ਵਿਚ ਪੰਜਾਬ ਦੀ ਭੂਮਿਕਾ ਨੂੰ ਉਜਾਗਰ ਕਰਦੀ ਹੈ। ਡਾ: ਬਾਂਸਲ ਦੀ ਇਸ ਪ੍ਰਾਪਤੀ ’ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਸਹਿਯੋਗੀਆਂ, ਤੋਂ ਇਲਾਵਾ ਪੰਜਾਬ ਸਟੇਟ ਫਾਰਮੇਸੀ ਕੌਂਸਲ ਦੇ ਪ੍ਰਧਾਨ ਸੁਸ਼ੀਲ ਕੁਮਾਰ ਬਾਂਸਲ, ਸਾਬਕਾ ਮੈਂਬਰ ਸੰਜੀਵ ਕੁਮਾਰ ਬਾਂਸਲ ਸੰਗਰੂਰ, ਦੀਪੂ ਜਿੰਦਲ ਬਰਨਾਲਾ, ਦੀਪੂ ਗੋਇਲ ਬਰਨਾਲਾ, ਪ੍ਰਧਾਨ ਕਮਲਪ੍ਰੀਤ ਸਿੰਘ ਧਾਲੀਵਾਲ ਮਹਿਲ ਕਲਾਂ, ਬਾਬੂ ਰੌਸ਼ਨ ਲਾਲ ਬਾਂਸਲ , ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਹਿਲ ਕਲਾਂ ਬਾਬੂ ਲਾਜਪਤ ਰਾਏ ਬਾਂਸਲ, ਸਾਬਕਾ ਸਰਪੰਚ ਹਰਭੁਪਿੰਦਰਜੀਤ ਸਿੰਘ ਲਾਡੀ ਮਹਿਲ ਕਲਾਂ ਤੋਂ ਇਲਾਵਾ ਵੱਡੀ ਗਿਣਤੀ ਲੋਕਾਂ ਵਲੋਂ ਵਧਾਈ ਦਿੱਤੀ ਜਾ ਰਹੀ ਹੈ।
ਪਿਛਲੀ ਖ਼ਬਰ ਗਲਤ ਕਾਰੋਬਾਰ ਕਰਨ ਵਾਲੇ ਕਿਸੇ ਵੀ ਕੈਮਿਸਟ ਦਾ ਸਾਥ ਨਹੀਂ ਦਿੱਤਾ ਜਾਵੇਗਾ - ਐਸੋਸੀਏਸ਼ਨ ਅਗਲੀ ਖ਼ਬਰ ਮਾਮਲਾ ਸ਼ੈਲਰ ਵਿਚ ਬਿਨਾਂ ਫੜ੍ਹ ਦੀ ਮਨਜ਼ੂਰੀ ਤੋਂ ਝੋਨੇ ਦੀ ਸਿੱਧੀ ਖ਼ਰੀਦ ਕਰਨ ਦਾ ਮਾਰਕੀਟ ਕਮੇਟੀ ਬਰਨਾਲਾ ਦੀ ਸ਼ੈਲਰ ਉੱਪਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।