25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਲੋਕਾਂ ਵਲੋਂ ਅੱਜ ਧੂਮਧਾਮ ਨਾਲ ਮਨਾਇਆ ਜਾਵੇਗਾ ਬਸੰਤ ਪੰਚਮੀ ਦਾ ਤਿਉਹਾਰ

ਅਜੀਤ ਡੈਸਕ 23-01-2026
ਬਠਿੰਡਾ, 22 ਜਨਵਰੀ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ 'ਚ ਬਸੰਤ ਪੰਚਮੀ ਦਾ ਤਿਉਹਾਰ ਅੱਜ ਲੋਕਾਂ ਵਲੋਂ ਧੂਮਧਾਮ ਨਾਲ ਮਨਾਇਆ ਜਾਵੇਗਾ | ਘਰਾਂ ਦੀਆਂ ਛੱਤਾਂ ਦੇ ਉਪਰ ਲੋਕਾਂ ਵਲੋਂ ਜਿਥੇ ਡੀ. ਜੇ. ਲਗਾ ਕੇ ਮੌਜ ਮਸਤੀ ਕੀਤੀ ਜਾਵੇਗੀ, ਉਥੇ ਹੀ ਛੋਟੇ ਬੱਚੇ ਗੁਬਾਰੇ ਤੇ ਪਤੰਗਬਾਜ਼ੀ ਨਾਲ ਪੂਰਾ ਅਨੰਦ ਲੈਣਗੇ | ਬਸੰਤ ਪੰਚਮੀ ਦੇ ਤਿਉਹਾਰ ਤੋਂ ਇਕ ਦਿਨ ਪਹਿਲਾਂ ਹੀ ਅੱਧੀ ਰਾਤ ਤੱਕ ਬਾਜ਼ਾਰਾਂ 'ਚ ਪਤੰਗ ਤੇ ਡੋਰਾਂ ਦੀ ਪੂਰੀ ਤਰ੍ਹਾਂ ਖ਼ਰੀਦ ਫ਼ਰੋਖ਼ਤ ਕੀਤੀ ਗਈ, ਇਸ ਦੌਰਾਨ ਬਾਜ਼ਾਰਾਂ 'ਚ ਲੋਕਾਂ ਦੀ ਭੀੜ ਲੱਗੀ ਹੋਈ ਹੈ | ਇਸ ਤਿਉਹਾਰ ਮੌਕੇ ਬੱਚਿਆਂ ਤੇ ਨੌਜਵਾਨਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਬਸੰਤ ਪੰਚਮੀ ਦੇ ਤਿਉਹਾਰ ਮੌਕੇ ਭਾਵੇਂ ਕਿ ਵੱਡੀ ਗਿਣਤੀ ਕਈ ਲੋਕ ਚਾਈਨਾ ਡੋਰ ਦੀ ਖ਼ਰੀਦ ਕਰ ਰਹੇ ਹਨ, ਪਰ ਚਾਈਨਾ ਡੋਰ 'ਤੇ ਨੱਥ ਪਾਉਣ ਲਈ ਪੁਲਿਸ ਵਲੋਂ ਬਸੰਤ ਪੰਚਮੀ ਦੇ ਤਿਉਹਾਰ ਤੋਂ ਇਕ ਦਿਨ ਪਹਿਲਾਂ ਚੈਕਿੰਗ ਕਰਕੇ ਖਾਨਾਪੂਰਤੀ ਕੀਤੀ ਜਾ ਰਹੀ ਹੈ |
ਮੌਤ ਦੀ ਡੋਰ 'ਤੇ ਪੁਲਿਸ ਨੇ ਖਾਨਾਪੂਰਤੀ ਕਰਕੇ ਚਲਾਇਆ ਅਭਿਆਨ
ਬਠਿੰਡਾ ਸ਼ਹਿਰ 'ਚ ਹਰ ਸਾਲ ਜਾਨਲੇਵਾ ਸਾਬਤ ਹੋ ਰਹੀ ਪਾਬੰਦੀਸ਼ੁਦਾ ਚਾਈਨਾ ਡੋਰ ਦੇ ਖ਼ਿਲਾਫ਼ ਬਸੰਤ ਪੰਚਮੀ ਦੇ ਤਿਉਹਾਰ ਤੋਂ ਇਕ ਦਿਨ ਪਹਿਲਾਂ ਪੁਲਿਸ ਨੇ ਸਰਚ ਅਭਿਆਨ ਚਲਾ ਕੇ ਦੁਕਾਨਾਂ ਦੀ ਚੈਕਿੰਗ ਕੀਤੀ ਗਈ | ਇਸ ਦੌਰਾਨ ਪੁਲਿਸ ਦੇ ਹੱਥ ਖਾਲੀ ਰਹੇ | ਭਾਵੇਂ ਕਿ ਬਸੰਤ ਪੰਚਮੀ ਦੇ ਤਿਉਹਾਰ ਮੌਕੇ ਅੱਜ ਵੱਡੀ ਗਿਣਤੀ ਲੋਕ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਦੇ ਨਜ਼ਰ ਆਉਣਗੇ ਪਰ ਪੁਲਿਸ ਵਲੋਂ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਨੂੰ ਢਿੱਲਾ ਕੀਤਾ ਗਿਆ ਹੈ | ਜਿਸ ਦੇ ਨਤੀਜੇ ਵਜੋਂ ਅੱਜ ਵੱਡੀ ਗਿਣਤੀ ਚਾਈਨਾ ਡੋਰ ਦੀ ਵਰਤੋ ਹੋਵੇਗੀ |
ਚਾਈਨਾ ਡੋਰ ਬਣ ਰਹੀ ਇਨਸਾਨ ਤੇ ਪੰਛੀਆਂ ਲਈ ਮੌਤ ਦਾ ਕਾਰਨ-ਸਿਕੰਦਰ ਖਾਨ
ਬਠਿੰਡਾ ਦੇ ਸਿਕੰਦਰ ਖਾਨ ਨੇ ਕਿਹਾ ਕਿ ਚਾਈਨਾ ਡੋਰ ਪੰਛੀਆਂ ਤੇ ਇਨਸਾਨਾਂ ਲਈ ਮੌਤ ਦਾ ਕਾਰਨ ਬਣ ਰਹੀ ਹੈ | ਇਸ ਨਾਲ ਹੁਣ ਤੱਕ ਕਈ ਲੋਕ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ ਤੇ ਪੰਛੀ ਉੱਡਦੇ ਅਸਮਾਨ 'ਚ ਗੰਭੀਰ ਜ਼ਖ਼ਮੀ ਹੋ ਰਹੇ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਨ ਤੋਂ ਗੁਰੇਜ਼ ਕਰਨ ਤੇ ਕੇਵਲ ਧਾਗੇ ਦੀ ਡੋਰ ਨਾਲ ਪਤੰਗਬਾਜ਼ੀ ਕਰਕੇ ਆਪਣੇ ਪਰਿਵਾਰ ਨਾਲ ਪਤੰਗਬਾਜ਼ੀ ਨਾਲ ਅਨੰਦ ਲੈਣ |
ਪਿਛਲੀ ਖ਼ਬਰ ਸੱਜਣ ਕੁਮਾਰ ਦਾ ਬਰੀ ਹੋ ਜਾਣਾ ਸਰਕਾਰ ਤੇ ਏਜੰਸੀਆਂ ਦੀ ਨਾਲਾਇਕੀ-ਜਥੇਦਾਰ ਬਾਬਾ ਟੇਕ ਸਿੰਘ <br/> ਅਗਲੀ ਖ਼ਬਰ ਸੰਤ ਬਾਬਾ ਪਾਲ ਦਾਸ ਦੀ ਸਾਲਾਨਾ ਬਰਸੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।