25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਸੰਤ ਬਾਬਾ ਪਾਲ ਦਾਸ ਦੀ ਸਾਲਾਨਾ ਬਰਸੀ ਮਨਾਈ

ਅਜੀਤ ਡੈਸਕ 23-01-2026
ਰਾਮਾਂ ਮੰਡੀ, 22 ਜਨਵਰੀ (ਤਰਸੇਮ ਸਿੰਗਲਾ)-ਨੇੜਲੇ ਪਿੰਡ ਬਾਘਾ ਵਿਖੇ ਸਥਿਤ ਡੇਰਾ ਬਾਬਾ ਪਾਲ ਦਾਸ ਜੀ ਵਿਖੇ ਗੱਦੀਨਸ਼ੀਨ ਸੰਤ ਕ੍ਰਿਪਾਲ ਦਾਸ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਬ੍ਰਹਮਲੀਨ ਸੰਤ ਬਾਬਾ ਪਾਲ ਦਾਸ ਦੀ ਸਾਲਾਨਾ ਬਰਸੀ ਮਨਾਈ ਗਈ, ਜਿਸ 'ਚ ਪਿੰਡ ਦੀਆਂ ਸੰਗਤਾਂ ਤੋਂ ਇਲਾਵਾ ਵੱਖ ਵੱਖ ਦੂਰੋਂ ਨੇੜਿਓਾ ਡੇਰਿਆਂ ਦੇ ਸੰਤ ਮਹੰਤਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ | ਬਰਸੀ ਸਮਾਗਮ ਦੇ ਸੰਬੰਧ 'ਚ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾਇਆ ਗਿਆ | ਇਸ ਦÏਰਾਨ ਬਾਬਾ ਜਗਤਾਰ ਸਿੰਘ ਮਲਕਾਣੇ ਵਾਲਿਆਂ ਨੇ ਰਸਭਿੰਨਾ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਪ੍ਰਾਚੀਨ ਉਦਾਸੀਨ ਮਹਾਂ ਮੰਡਲ ਪੰਜਾਬ ਦੇ ਮੀਡੀਆ ਸਲਾਹਕਾਰ ਸੰਤ ਗਿਆਨ ਦਾਸ ਜੱਜ਼ਲ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਯੁਵਾ ਵਰਗ ਵਿਚ ਸੰਸਕਾਰਾਂ ਦੀ ਘਾਟ ਕਾਰਨ ਦਿਨੋਂ-ਦਿਨ ਸੂਬੇ ਦਾ ਮਾਹੌਲ ਵਿਗੜਦਾ ਜਾ ਰਿਹਾ ਹੈ | ਉਨ੍ਹਾਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇਣ ਲਈ ਉਨ੍ਹਾਂ ਨੂੰ ਹਰ ਸਤਸੰਗ ਵਿਚ ਨਾਲ ਲੈ ਕੇ ਜਾਣ | ਭੋਗ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ | ਇਸ ਮੌਕੇ ਆਮ ਸੰਗਤਾਂ, ਸੰਤਾਂ, ਮਹੰਤਾਂ ਤੋਂ ਇਲਾਵਾ ਪਿੰਡ ਦੇ ਸੁਖਦੀਪ ਸਿੰਘ ਸੀਪਾ, ਬਲਕÏਰ ਸਿੰਘ ਐਡਵੋਕੇਟ, ਭਾਜਪਾ ਦੇ ਜ਼ਿਲ੍ਹਾ ਸਕੱਤਰ ਦੇਹਾਤੀ ਅਮਨ ਚੱਠਾ, ਨਿਰਮਲ ਸ਼ਰਮਾ, ਪ੍ਰਸ਼ੋਤਮ ਅਤੇ ਰਾਹੁਲ ਭੰਡਾਰੀ ਸਾਬਕਾ ਰਾਮਾਂ ਮੰਡਲ ਪ੍ਰਧਾਨ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ¢ ਡੇਰੇ ਦੇ ਗੱਦੀਨਸ਼ੀਨ ਮਹੰਤ ਕਿਰਪਾਲ ਦਾਸ ਨੇ ਹਾਜ਼ਰ ਸੰਗਤਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਲੋਕਾਂ ਵਲੋਂ ਅੱਜ ਧੂਮਧਾਮ ਨਾਲ ਮਨਾਇਆ ਜਾਵੇਗਾ ਬਸੰਤ ਪੰਚਮੀ ਦਾ ਤਿਉਹਾਰ ਅਗਲੀ ਖ਼ਬਰ ਡੀ. ਸੀ. ਨੇ 26 ਜਨਵਰੀ ਮੌਕੇ ਹੋਣ ਵਾਲੇ ਸੱਭਿਆਚਾਰਕ ਸਮਾਗਮ ਦੀ ਰਿਹਰਸਲ ਦਾ ਕੀਤਾ ਨਿਰੀਖਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।