27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਪੱਤਰਕਾਰ ਕੰਵਲਜੀਤ ਸਿੰਘ ਸਿੱਧੂ ਦੀ ਮਾਤਾ ਗੁਰਮੀਤ ਕੌਰ ਦਾ ਦਿਹਾਂਤ <br/>

ਅਜੀਤ ਡੈਸਕ 23-01-2026
ਬਠਿੰਡਾ, 22 ਜਨਵਰੀ (ਸੱਤਪਾਲ ਸਿੰਘ ਸਿਵੀਆਂ)-ਰੋਜ਼ਾਨਾ 'ਅਜੀਤ' ਉੱਪ-ਦਫਤਰ ਬਠਿੰਡਾ ਦੇ ਜ਼ਿਲ੍ਹਾ ਇੰਚਾਰਜ ਰਹੇ ਮਰਹੂਮ ਕੰਵਲਜੀਤ ਸਿੰਘ ਸਿੱਧੂ ਦੀ ਮਾਤਾ ਗੁਰਮੀਤ ਕੌਰ (76) ਧਰਮ ਪਤਨੀ ਰਾਮ ਕਿਸ਼ਨ ਸਿੰਘ ਸਿੱਧੂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ | ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ | ਉਨਾਂ ਦਾ ਅੰਤਿਮ ਸੰਸਕਾਰ ਬਠਿੰਡਾ ਦੀ ਦਾਣਾ ਮੰਡੀ ਨਜ਼ਦੀਕ ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ, ਜਿਥੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੋਤਰੇ ਉੱਦੈਬੀਰ ਸਿੰਘ ਸਿੱਧੂ ਤੇ ਜਵਾਈ ਗੁਰਸ਼ਰਨ ਸਿੰਘ ਪੁਰੇਵਾਲ ਨੇ ਦਿੱਤੀ | ਉਹ ਆਪਣੇ ਪਿੱਛੇ ਪਤੀ ਰਾਮ ਕਿਸ਼ਨ ਸਿੰਘ ਸਿੱਧੂ ਤੋਂ ਇਲਾਵਾ ਦੋ ਧੀਆਂ ਪਿ੍ਤਪਾਲ ਕੌਰ ਤੇ ਜਸਵੀਰ ਕੌਰ ਕੈਨੇਡਾ, ਪੋਤਰਾ ਉੱਦੈਬੀਰ ਸਿੰਘ ਸਿੱਧੂ ਅਤੇ ਨੂੰ ਹ ਰਾਜਦੀਪ ਕੌਰ ਸਿੱਧੂ ਨੂੰ ਰੋਂਦਿਆਂ ਛੱਡ ਗਏ ਹਨ | ਮਾਤਾ ਗੁਰਮੀਤ ਕੌਰ ਦੇ ਦਿਹਾਂਤ ਮੌਕੇ ਵੱਖ-ਵੱਖ ਸਮਾਜਿਕ, ਧਾਰਮਿਕ, ਰਾਜਨੀਤਿਕ ਆਗੂਆਂ ਵਲੋਂ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਸਕੇ-ਸੰਬੰਧੀਆਂ ਤੇ ਰਿਸ਼ਤੇਦਾਰਾਂ ਤੋਂ ਇਲਾਵਾ 'ਅਜੀਤ' ਉੱਪ-ਦਫਤਰ ਬਠਿੰਡਾ ਦੇ ਜ਼ਿਲ੍ਹਾ ਇੰਚਾਰਜ ਅੰਮਿ੍ਤਪਾਲ ਸਿੰਘ ਵਲ੍ਹਾਣ ਅਤੇ ਸਮੂਹ ਸਟਾਫ਼, ਬਠਿੰਡਾ ਦਿਹਾਤੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ, ਸੇਵਾਮੁਕਤ ਐਸ.ਡੀ.ਐੱਮ. ਗੋਪਾਲ ਸਿੰਘ ਕੋਟਫੱਤਾ, ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਜ਼ਿਲ੍ਹਾ ਪ੍ਰਧਾਨ ਭੋਲਾ ਸਿੰਘ ਗਿੱਲਪੱਤੀ, ਪੰਜਾਬੀ ਲੋਕ ਗਾਇਕ ਬੂਟਾ ਭਾਈਰੂਪਾ, ਭਾਜਪਾ ਦੇ ਮੀਡੀਆ ਕੋਆਰਡੀਨੇਟਰ ਰਤਨ ਸ਼ਰਮਾ ਮਲੂਕਾ, ਗੁਰਜੀਤ ਸਿੰਘ ਗੋਰਾ ਦਿਉਣ, ਜਵਾਹਰ ਸਿੰਘ ਨੰਦਗੜ੍ਹ, ਮਹਿਕਦੀਪ ਸਿੰਘ ਗਰੇਵਾਲ, ਬਰਜਿੰਦਰ ਸਿੰਘ ਹੈਪੀ ਮਾਨ, ਦਵਿੰਦਰ ਸਿੰਘ ਪਿੰਟੂ, ਗੁਰਦਾਸ ਸਿੰਘ ਸ਼ੇਰਗਿੱਲ, ਐਡਵੋਕੇਟ ਕੰਵਲਜੀਤ ਸਿੰਘ ਕੁਟੀ, ਬਠਿੰਡਾ ਰਿਫਾਇਨਰੀ ਤੋਂ ਨਰਿੰਦਰ ਸ਼ਰਮਾ, ਐਡਵੋਕੇਟ ਗੁਰਸੇਵਕ ਸਿੰਘ ਸਿੱਧੂ, ਐਡਵੋਕੇਟ ਹਰਰਾਜ ਸਿੰਘ, ਐਡਵੋਕੇਟ ਗੁਰਿੰਦਰ ਸਿੰਘ, ਐਡਵੋਕੇਟ ਸੁਨੀਲ ਖੁਰਾਣਾ, ਐਡਵੋਕੇਟ ਜਗਮੀਤ ਸਿੰਘ, ਨੰਬਰਦਾਰ ਅਮਰਜੀਤ ਸਿੰਘ, ਪੱਤਰਕਾਰ ਕਿਰਨਜੀਤ ਸਿੰਘ ਰੋਮਾਣਾ ਅਤੇ ਵੱਖ-ਵੱਖ ਅਦਾਰਿਆਂ ਦੇ ਪੱਤਰਕਾਰ ਮੌਜੂਦ ਸਨ |

ਪਿਛਲੀ ਖ਼ਬਰ ਰਾਮ ਮੰਦਰ ਦੇ ਦੋ ਸਾਲ ਪੂਰੇ ਹੋਣ ਦੀ ਖ਼ੁਸ਼ੀ 'ਚ ਸ਼ਹਿਰ ਵਿਖੇ ਤੀਜਾ ਵਿਸ਼ਾਲ ਭੰਡਾਰਾ ਅਗਲੀ ਖ਼ਬਰ ਖ਼ਾਲਸਾ ਕਾਲਜ ਵਿਖੇ ਸਰਕਾਰੀ ਸਕੂਲ ਸਹਿਣਾ ਦੇ ਵਿਦਿਆਰਥੀਆਂ ਵਲੋਂ ਵਿੱਦਿਅਕ ਫੇਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।