ਭਗਤਾ ਭਾਈਕਾ, 22 ਜਨਵਰੀ (ਸੁਖਪਾਲ ਸਿੰਘ ਸੋਨੀ)-ਭਗਵਾਨ ਸ੍ਰੀ ਰਾਮ ਚੰਦਰ ਦੇ ਅਯੋਧਿਆ ਨਗਰੀ ਵਿਖੇ ਬਣਾਏ ਗਏ ਮੰਦਰ ਦੇ ਦੋ ਸਾਲ ਪੂਰੇ ਹੋਣ ਦੀ ਖ਼ੁਸ਼ੀ 'ਚ ਦੁਕਾਨਦਾਰਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਸਥਾਨਿਕ ਸ਼ਹਿਰ ਵਿਖੇ ਤੀਜਾ ਵਿਸ਼ਾਲ ਭੰਡਾਰਾ ਲਗਾਇਆ | ਭੰਡਾਰੇ ਦਾ ਅਗਾਜ਼ ਸਵਾਮੀ ਗੰਗਾ ਰਾਮ ਅਚਾਰੀਆ (ਪ੍ਰਬੰਧਕ ਵਿਵੇਕ ਆਸ਼ਰਮ ਜਲਾਲ) ਵਲੋਂ ਕੀਤਾ ਗਿਆ | ਇਸ ਸਮੇਂ ਬੂਟਾ ਸਿੰਘ ਸਿੱਧੂ ਪ੍ਰਧਾਨ ਨਗਰ ਪੰਚਾਇਤ ਭਗਤਾ, ਰਾਕੇਸ਼ ਕੁਮਾਰ ਗੋਇਲ ਪ੍ਰਧਾਨ, ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ, ਜਗਮੋਹਣ ਲਾਲ ਗਰਗ ਕੌਂਸਲਰ, ਬਵਲੇਸ ਬÏਬੀ ਸਿੰਗਲਾ ਭਾਜਪਾ ਆਗੂ, ਗੁਰਵਿੰਦਰ ਸਿੰਘ ਭਗਤਾ ਭਾਜਪਾ ਆਗੂ, ਕਾਲਾ ਸੇਤੀਆ ਆਪ ਆਗੂ, ਸਵਰਨ ਸਿੰਘ ਬੁਰਜ ਭਾਜਪਾ ਆਗੂ ਵਲੋਂ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਗਈ | ਭੰਡਾਰੇ ਦੌਰਾਨ ਪੂਜਾ ਦੀ ਰਸਮ ਸਥਾਨਿਕ ਗੀਤਾ ਭਵਨ ਤੋਂ ਕੀਤੀ ਗਈ | ਇਸ ਭੰਡਾਰੇ ਸੰਬੰਧੀ ਪ੍ਰਦੀਪ ਕੁਮਾਰ ਫੁੰਨੀ, ਪਰਮਾ ਨੰਦ ਮਲੂਕਾ, ਪ੍ਰਵੀਨ ਕੁਮਾਰ ਮਹੇਸ਼ਵਰੀ ਨੇ ਸਥਾਨਿਕ ਖੂਹ ਕਮੇਟੀ, ਸ਼ਿਵ ਸ਼ਕਤੀ ਕਮੇਟੀ ਤੇ ਸ੍ਰੀ ਬਾਲਾ ਜੀ ਮੰਦਿਰ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਭਵਿੱਖ ਵਿਚ ਵੀ ਉਨ੍ਹਾਂ ਵਲੋਂ ਅੱਜ ਦੇ ਦਿਹਾੜੇ ਮÏਕੇ ਲੰਗਰ ਜਾਰੀ ਰੱਖੇ ਜਾਣਗੇ | ਉਨ੍ਹਾਂ ਭੰਡਾਰੇ ਸੰਬੰਧੀ ਸਹਿਯੋਗ ਦੇਣ ਵਾਲੀਆਂ ਸੰਗਤਾਂ ਦਾ ਵੀ ਧੰਨਵਾਦ ਕੀਤਾ | ਭੰਡਾਰੇ ਦੌਰਾਨ ਰਾਮਪਾਲ ਗਰਗ ਪ੍ਰਧਾਨ, ਵਿੱਕੀ ਗੋਇਲ, ਪ੍ਰਵੀਨ ਕੁਮਾਰ ਨਲਵਾ ਪ੍ਰੈੱਸ ਵਾਲੇ, ਰਾਜਿੰਦਰ ਕੁਮਾਰ ਰੀਠਾ, ਤਰਸੇਮ ਸਰਮਾ, ਮੁਕੇਸ਼ ਸਿੰਗਲਾ, ਸਤੀਸ਼ ਕੁਮਾਰ, ਪ੍ਰਵੀਨ ਕੁਮਾਰ, ਜੀਤ ਰਾਮ ਗੋਇਲ, ਗਗਨ ਰੈਡੀਮੇਡ ਵਾਲਾ, ਸੁਰਿੰਦਰ, ਅਰਵਿੰਦ ਨਾਨੂੰ, ਰਾਕੇਸ਼ ਤਾਇਲ, ਵਿਕਾਸ ਗੋਇਲ, ਅਸ਼ੋਕ ਕੁਮਾਰ ਗਰਗ, ਗੋਰੀ ਭਦੌੜੀਆ, ਬੰਟੂ ਭਾਗਵਤੀ, ਕਾਲੀ ਗਰਗ, ਹਰੀਸ਼ ਨੋਨਾ, ਜੈਪਾਲ ਗਰਗ, ਰਾਹੁਲ ਗਰਗ, ਗਗਨ ਪੁਰੀ, ਗੁਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਭਗਤਾ ਵਲੋਂ ਸੇਵਾ ਨਿਭਾਈ ਗਈ |