27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਖ਼ਾਲਸਾ ਕਾਲਜ ਵਿਖੇ ਸਰਕਾਰੀ ਸਕੂਲ ਸਹਿਣਾ ਦੇ ਵਿਦਿਆਰਥੀਆਂ ਵਲੋਂ ਵਿੱਦਿਅਕ ਫੇਰੀ

ਅਜੀਤ ਡੈਸਕ 23-01-2026
ਭਗਤਾ ਭਾਈਕਾ, 22 ਜਨਵਰੀ (ਸੁਖਪਾਲ ਸਿੰਘ ਸੋਨੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈਕਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹਿਣਾ ਦੇ ਗਿਆਰ੍ਹਵੀਂ ਤੇ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆ ਵਲੋਂ ਇਕ ਵਿਸ਼ਾਲ ਵਿੱਦਿਅਕ ਫੇਰੀ ਦਾ ਆਯੋਜਨ ਕੀਤਾ | ਇਸ ਦÏਰਾਨ ਫ਼ੈਸ਼ਨ ਟੈਕਨੌਲੋਜੀ ਵਿਭਾਗ ਦੇ ਮੁਖੀ ਪ੍ਰੋ. ਜਿੰਕਪ੍ਰੀਤ ਕÏਰ ਵਲੋਂ ਵਿਦਿਆਰਥੀਆਂ ਨੇ ਸੰਬੋਧਨ ਕਰਦਿਆਂ ਲੈਕਚਰ ਦਿੱਤਾ, ਜਿਸ 'ਚ ਉਨ੍ਹਾਂ ਨੇ ਚੱਲ ਰਹੇ ਕੋਰਸ ਫੈਂਸ਼ਨ ਟੈਕਨੌਲੋਜੀ ਤੇ ਵੱਖ-ਵੱਖ ਕੋਰਸਾਂ ਬਾਰੇ ਜਾਣਕਾਰੀ ਦਿੱਤੀ | ਫੇਰੀ ਦਾ ਮਕਸਦ ਵਿਦਿਆਰਥੀਆਂ ਨੂੰ ਵਿਹਾਰਕ ਗਿਆਨ ਤੇ ਰਚਨਾਤਮਿਕ ਸੋਚ ਨਾਲ ਜੋੜਨਾ ਸੀ | ਵਿਦਿਆਰਥੀਆਂ ਵਲੋਂ ਕਾਲਜ ਕੈਂਪਸ ਦੀ ਫੇਰੀ ਦੌਰਾਨ ਕਲਾਸ-ਰੂਮ, ਲਾਇਬ੍ਰੇਰੀ, ਲੈਬਜ਼, ਖੇਡ ਮੈਦਾਨ, ਕੰਟੀਨ ਤੇ ਸਮਾਰਟ ਰੂਮ ਆਦਿ ਦੇਖੇ ਗਏ | ਇਸ ਦੌਰਾਨ ਉਨ੍ਹਾਂ ਨੂੰ ਕਾਲਜ ਦੀਆਂ ਸੁਵਿਧਾਵਾਂ ਤੇ ਸਿਖਿਆਤਮਕ ਮਾਹÏਲ ਤੇ ਜਾਣੂ ਹੋਣ ਦਾ ਮÏਕਾ ਮਿਲਿਆ ਜਿਸ ਨਾਲ ਵਿਦਿਆਰਥੀਆਂ ਵਿਚ ਕਾਲਜ ਪ੍ਰਤੀ ਉਤਸ਼ਾਹ ਤੇ ਜੁੜਾਵ ਵਧਿਆ | ਕਾਲਜ ਪਿ੍ੰਸੀਪਲ ਡਾ. ਸਤਿੰਦਰ ਕÏਰ ਮਾਨ ਆਏ ਹੋਏ ਅਧਿਆਪਕ ਸਾਹਿਬਾਨ ਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਲਜ ਕੈਂਪਸ ਦੀ ਫੇਰੀ ਕਰਵਾਉਣਾ ਬਹੁਤ ਹੀ ਲਾਭਦਾਇਕ ਕਦਮ ਹੈ | ਇਸ ਤਰ੍ਹਾਂ ਦੀਆਂ ਫੇਰੀਆਂ ਨਾਲ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਬਾਰੇ ਜਾਣਕਾਰੀ ਮਿਲਦੀ ਹੈ ਅਤੇ ਉਹ ਆਪਣੇ ਭਵਿੱਖੀ ਲਕਸ਼ਾਂ ਪ੍ਰਤੀ ਸੁਚੇਤ ਹੰਦੇ ਹਨ | ਇਸ ਤੋਂ ਇਲਾਵਾ ਪ੍ਰੋ. ਜਗਦੀਪ ਕÏਰ, ਪ੍ਰੋ. ਸੁਸ਼ਮਾ ਰਾਣੀ, ਪ੍ਰੋ. ਰਮਨਦੀਪ ਕÏਰ, ਪ੍ਰੋ. ਗੁਰਪ੍ਰੀਤ ਕÏਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੱਤਰਕਾਰ ਕੰਵਲਜੀਤ ਸਿੰਘ ਸਿੱਧੂ ਦੀ ਮਾਤਾ ਗੁਰਮੀਤ ਕੌਰ ਦਾ ਦਿਹਾਂਤ <br/> ਅਗਲੀ ਖ਼ਬਰ ਬਠਿੰਡਾ 'ਚ 'ਨਵੀਂ ਉਡਾਣ' ਤਹਿਤ ਅਖ਼ਬਾਰ ਵੰਡਣ ਵਾਲੇ ਵਿਅਕਤੀਆਂ ਨੂੰ ਸਾਈਕਲਾਂ ਤੇ ਜੈਕਟਾਂ ਵੰਡ ਕੇ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।