ਭਗਤਾ ਭਾਈਕਾ, 22 ਜਨਵਰੀ (ਸੁਖਪਾਲ ਸਿੰਘ ਸੋਨੀ)-ਸੂਬੇ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸੂਬੇ ਅੰਦਰ ਸਰਗਰਮੀਆਂ ਤੇਜ਼ ਕਰਨ ਲਈ ਆਮ ਆਦਮੀ ਪਾਰਟੀ ਪੰਜਾਬ ਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੱਖ-ਵੱਖ ਵਿਭਾਗਾਂ ਦੇ ਐਲਾਨੇ ਗਏ ਹਨ, ਜਿਨ੍ਹਾਂ 'ਚ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅੰਦਰ ਲੋਕ ਮਨਾਂ ਵਿਚ ਅਗਿਮ ਸਥਾਨ ਹਾਸਿਲ ਕਰਨ ਵਾਲੇ ਸਰਗਰਮ ਨੌਜਵਾਨ ਆਗੂ ਇੰਦਰਜੀਤ ਸਿੰਘ ਮਾਨ ਨੂੰ ਮਾਰਕਫੈੱਡ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਹੈ | ਸ: ਮਾਨ ਦੀ ਨਿਯੁਕਤੀ ਨੂੰ ਲੈ ਕੇ ਉਨ੍ਹਾਂ ਦੇ ਸਮੱਰਥਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਇਸ ਨਿਯੁਕਤੀ ਤੋਂ ਪਹਿਲਾ ਇੰਦਰਜੀਤ ਸਿੰਘ ਮਾਨ ਪੰਜਾਬ ਖਾਦੀ ਐਂਡ ਗ੍ਰਾਮ ਉਦਯੋਗ ਬੋਰਡ ਦੇ ਚੇਅਰਮੈਨ ਸਨ | ਉਹ ਆਮ ਆਦਮੀ ਪਾਰਟੀ ਵਿਚ ਮਾਲਵਾ ਵੈਸਟ ਜ਼ੋਨ ਦੇ ਸਟੇਟ ਸੈਕਟਰੀ ਵਜੋਂ ਸੇਵਾਵਾਂ ਨਿਭਾ ਰਹੇ ਹਨ | ਚੇਅਰਮੈਨ ਮਾਨ ਵਲੋਂ ਪਿਛਲੇ ਸਮੇਂ ਦੌਰਾਨ 'ਆਪ' ਦੀ ਮਜ਼ਬੂਤੀ ਲਈ ਵੱਖ-ਵੱਖ ਸੂਬਿਆਂ ਅੰਦਰ ਅਹਿਮ ਜ਼ਿੰਮੇਵਾਰੀ ਨਿਭਾ ਚੁੱਕੇ ਹਨ | ਹਲਕਾ ਰਾਮਪੁਰਾ ਫੂਲ ਅੰਦਰ ਚੇਅਰਮੈਨ ਮਾਨ ਨੌਜਵਾਨ ਪੀੜ੍ਹੀ ਉਪਰ ਵੀ ਵਿਸ਼ੇਸ਼ ਪਕੜ ਬਣਾਉਣ 'ਚ ਲਗਾਤਾਰ ਸਫ਼ਲ ਹੋ ਰਹੇ ਹਨ | ਮਾਨ ਨੂੰ ਨਵੀਂ ਜ਼ਿੰਮੇਵਾਰੀ ਮਿਲਣ ਤੇ ਉਨ੍ਹਾਂ ਦੇ ਸਮੱਰਥਕ ਵਲੋਂ ਸ਼ੁੱਭਕਾਮਨਾਵਾਂ ਦੇਣ ਸੰਬੰਧੀ ਉਨ੍ਹਾਂ ਦੇ ਦਫ਼ਤਰ ਵਿਖੇ ਵੱਡੀ ਤਦਾਦ ਵਿਚ ਪਹੁੰਚ ਰਹੇ ਹਨ | ਮਾਰਕਫੈੱਡ ਪੰਜਾਬ ਦੇ ਨਵ ਨਿਯੁੱਕਤ ਚੇਅਰਮੈਨ ਇੰਦਰਜੀਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਦਾ ਧੰਨਵਾਦ ਕੀਤਾ |
ਯੂਥ ਆਗੂ ਇੰਦਰਜੀਤ ਮਾਨ ਮਾਰਕਫੈੱਡ ਪੰਜਾਬ ਦੇ ਚੇਅਰਮੈਨ ਨਿਯੁਕਤ
ਅਜੀਤ ਡੈਸਕ
23-01-2026