ਗੁਰੂ ਕਾਸ਼ੀ ਯੂਨੀਵਰਸਿਟੀ ਨੇ ਵਿਸ਼ਵ ਵਿਗਿਆਨ ਦਿਵਸ ਮਨਾਇਆ
ਤਲਵੰਡੀ ਸਾਬੋ , 18 ਨਵੰਬਰ (ਰਵਜੋਤ ਸਿੰਘ ਰਾਹੀ)- ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖੇਤੀਬਾੜੀ ਵਿਭਾਗ ਵਲੋਂ ‘ਵਿਸ਼ਵ ਵਿਗਿਆਨ ਦਿਵਸ’ ਮਨਾਉਂਦੇ ਹੋਏ ਖੇਤੀਬਾੜੀ ਦੇ ਵਿਕਾਸ ਸੰਬੰਧੀ ਸੈਮੀਨਾਰ, ਵਾਤਾਵਰਨ ਸੰਬੰਧੀ ਤੇ ਆਧੁਨਿਕ ਖੇਤੀ ਨਾਲ ਜੁੜੇ ਤਕਨੀਕੀ ਮਾਡਲ ਮੁਕਾਬਲੇ ਅਤੇ ਭਾਰਤ ਵਿਚ ਆਜ਼ਾਦੀ ਤੋਂ ਹੁਣ ਤੱਕ ਹੋਏ ਖੇਤੀ ਵਿਕਾਸ ਨਾਲ ਜੁੜੇ ਸਵਾਲਾਂ ‘ਤੇ ਆਧਾਰਿਤ ਵਿਦਿਆਰਥੀ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ.
ਵ
ਵਿਦਿਆਰਥਣਾਂ ਵਲੋਂ ਵਿਗਿਆਨ ਦਿਵਸ ਸੰਬੰਧੀ ਬਣਾਏ ਗਏ ਮਾਡਲਾਂ ਬਾਰੇ ਜਾਣਕਾਰੀ ਹਾਸਲ ਕਰਦੇ ਹੋਏ ਪ੍ਰਬੰਧਕ।
19-11-2026
ਤਲਵੰਡੀ ਸਾਬੋ , 18 ਨਵੰਬਰ (ਰਵਜੋਤ ਸਿੰਘ ਰਾਹੀ)- ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖੇਤੀਬਾੜੀ ਵਿਭਾਗ ਵਲੋਂ ‘ਵਿਸ਼ਵ ਵਿਗਿਆਨ ਦਿਵਸ’ ਮਨਾਉਂਦੇ ਹੋਏ ਖੇਤੀਬਾੜੀ ਦੇ ਵਿਕਾਸ ਸੰਬੰਧੀ ਸੈਮੀਨਾਰ, ਵਾਤਾਵਰਨ ਸੰਬੰਧੀ ਤੇ ਆਧੁਨਿਕ ਖੇਤੀ ਨਾਲ ਜੁੜੇ ਤਕਨੀਕੀ ਮਾਡਲ ਮੁਕਾਬਲੇ ਅਤੇ ਭਾਰਤ ਵਿਚ ਆਜ਼ਾਦੀ ਤੋਂ ਹੁਣ ਤੱਕ ਹੋਏ ਖੇਤੀ ਵਿਕਾਸ ਨਾਲ ਜੁੜੇ ਸਵਾਲਾਂ ‘ਤੇ ਆਧਾਰਿਤ ਵਿਦਿਆਰਥੀ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਵਲੋਂ ਕੀਤੀ ਗਈ, ਜਦ ਕਿ ਸੈਮੀਨਾਰ ਦਾ ਕੁੰਜੀਵਤ ਭਾਸ਼ਣ ‘ਖੇਤੀ ਖੋਜ ਅਤੇ ਸਿੱਖਿਆ’ ਵਿਚ ਨਵਾਂਚਾਰ ਵਿਸ਼ੇ ‘ਤੇ ਡਾ. ਜਗਤਾਰ ਸਿੰਘ ਧੀਮਾਨ ਪਰੋ. ਵਾਈਸ ਚਾਂਸਲਰ ਵਲੋਂ ਦਿੱਤਾ ਗਿਆ। ਪ੍ਰਧਾਨਗੀ ਵਿਚਾਰ ਦਿੰਦਿਆਂ ਡਾ. ਬਲਰਾਜ ਸਿੰਘ ਨੇ ਤਿੰਨ ਵੀਡੀਓ ਵਿਖਾਏ, ਜਿਨ੍ਹਾਂ ਰਾਹੀਂ ਪਿੰਡਾਂ ਵਿਚ ਵੱਡੇ ਪੱਧਰ ‘ਤੇ ਪੋਲੀ-ਹਾਊਸ ਵਿਕਸਿਤ ਕਰਕੇ ਖੇਤੀ ਕਰਨਾ, ਬਾਇਓ ਟੈਕਨੋਲੋਜ਼ੀ ਰਾਹੀਂ ਮਹਿੰਗਾ ਬੂਟਿਆਂ ਦੇ ਵਿਕਾਸ ਕਰਨਾ ਅਤੇ ਖੇਤੀ ਨੂੰ ਵਿਗਿਆਨਿਕ ਰੂਪ ਦੇਣਾ ਖੇਤੀ ਨੂੰ ਤਰੱਕੀ ਦੀ ਰਾਹ ਵੱਲ ਮਹੱਤਵਪੂਰਨ ਪਹਿਲ-ਕਦਮੀ ਦੱਸਿਆ। ਡਾ. ਧੀਮਾਨ ਨੇ ਭਾਰਤ ਵਿਚ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਖੇਤੀ ਵਿਕਾਸ ਦੀ ਤਸਵੀਰ ਪੇਸ਼ ਕੀਤੀ। ਖੇਤੀਬਾੜੀ ਵਿਭਾਗ ਦੇ ਡੀਨ ਡਾ. ਵਰਿੰਦਰ ਸਰਦਾਨਾ ਨੇ ਦੱਸਿਆ ਕਿ ਸਮਾਰੋਹ ਦਾ ਮਕਸਦ ਵਿਦਿਆਰਥੀਆਂ ਵਿਚ ਵਿਗਿਆਨਿਕ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ, ਨਵੀਨਤਾ ਅਤੇ ਰਚਨਾਤਮਿਕਤਾ ਨੂੰ ਹੁਲਾਰਾ ਦੇਣ, ਵਿਗਿਆਨਿਕ ਦ੍ਰਿਸ਼ਟੀਕੋਣ ਅਤੇ ਖੋਜ ਆਧਾਰਿਤ ਪਹੁੰਚ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ। ਮਾਡਲ ਮੁਕਾਬਲਿਆਂ ਵਿਚ ਕ੍ਰਿਸ਼ੀ ਰਕਸ਼ਨ ਦੇ ਮਾਡਲ ਨੇ ਪਹਿਲਾ, ਕੁਸ਼ਲ ਸਿੰਚਾਈ ਦੇ ਮਾਡਲ ਨੇ ਦੂਜਾ ਸਥਾਨ ਹਾਸਲ ਕੀਤਾ। ਜੇਤੂਆਂ ਨੂੰ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੌਰਾਨ ਖੇਤੀਬਾੜੀ ਕਾਲਜ ਦੀਆਂ 11 ਟੀਮਾਂ ਜਿਸ ਵਿਚ 55 ਵਿਦਿਆਰਥੀ ਸ਼ਾਮਿਲ ਸਨ, ਨੇ ਮਾਡਲਾਂ ਰਾਹੀਂ ਪ੍ਰਤੀਯੋਗਤਾ ਵਿਚ ਹਿੱਸਾ ਲਿਆ। ਡਾ. ਬਹਾਦਰਜੀਤ ਸਿੰਘ ਐਸੋਸੀਏਟ ਡੀਨ ਨੇ ਧੰਨਵਾਦ ਸ਼ਬਦ ਕਹੇ।