08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਮੁੱਖ ਮੰਤਰੀ ਦਾ ਲੋਕ ਮਿਲਣੀ ਪ੍ਰੋਗਰਾਮ ਨਿਰਾ ਡਰਾਮਾ-ਗੋਲਡੀ

ਸੰਗਤ ਮੰਡੀ, 7 ਸਤੰਬਰ (ਅੰਮ੍ਰਿਤ ਸ਼ਰਮਾ/ਸੁਖਤੇਜ ਧਾਲੀਵਾਲ): ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਨੇ ਪਿੰਡ ਘੁੱਦਾ ਵਿਖੇ ਹੋਏ ਮੁੱਖ ਮੰਤਰੀ ਦੇ ਲੋਕ ਮਿਲਣੀ ਪ੍ਰੋਗਰਾਮ ਨੂੰ ਨਿਰਾ ਡਰਾਮਾ ਕਰਾਰ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੋਲਡੀ ਨੇ ਕਿਹਾ ਕਿ ਅਸਲ ਲੋਕ ਮਿਲਣੀ ਉਹ ਹੁੰਦੀ ਹੈ, ਜਿੱਥੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣ ਅਤੇ ਮੌਕੇ ’ਤੇ ਹੱਲ ਕੀਤੀਆਂ ਜਾਣ, ਜਿਵੇਂ ਸਵਰਗੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਸੰਗਤ ਦਰਸ਼ਨ ਪ੍ਰੋਗਰਾਮਾਂ ’ਚ ਕਰਦੇ ਸਨ।

ਅਜੀਤ ਡੈਸਕ 08-09-2026
ਸੰਗਤ ਮੰਡੀ, 7 ਸਤੰਬਰ (ਅੰਮ੍ਰਿਤ ਸ਼ਰਮਾ/ਸੁਖਤੇਜ ਧਾਲੀਵਾਲ): ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਨੇ ਪਿੰਡ ਘੁੱਦਾ ਵਿਖੇ ਹੋਏ ਮੁੱਖ ਮੰਤਰੀ ਦੇ ਲੋਕ ਮਿਲਣੀ ਪ੍ਰੋਗਰਾਮ ਨੂੰ ਨਿਰਾ ਡਰਾਮਾ ਕਰਾਰ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੋਲਡੀ ਨੇ ਕਿਹਾ ਕਿ ਅਸਲ ਲੋਕ ਮਿਲਣੀ ਉਹ ਹੁੰਦੀ ਹੈ, ਜਿੱਥੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣ ਅਤੇ ਮੌਕੇ ’ਤੇ ਹੱਲ ਕੀਤੀਆਂ ਜਾਣ, ਜਿਵੇਂ ਸਵਰਗੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਸੰਗਤ ਦਰਸ਼ਨ ਪ੍ਰੋਗਰਾਮਾਂ ’ਚ ਕਰਦੇ ਸਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਕਦੇ ਵੀ ਸ. ਬਾਦਲ ਦਾ ਮੁਕਾਬਲਾ ਨਹੀਂ ਕਰ ਸਕਦੇ। ਗੋਲਡੀ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਸਟੇਜ ਤੋਂ ਲੜਖੜਾਉਂਦੀ ਆਵਾਜ਼ ’ਚ ਬੋਲ ਰਹੇ ਸਨ ਅਤੇ ਲੋਕਾਂ ਨੇ ਇਸ ਨੂੰ ਪਸੰਦ ਨਹੀਂ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰੋਗਰਾਮ ਲਈ ਜਾਣਬੁੱਝ ਕੇ ਪਿੰਡ ਦੀਆਂ ਤੰਗ ਗਲੀਆਂ ਦੀ ਚੋਣ ਕੀਤੀ ਗਈ, ਤਾਂ ਜੋ ਘੱਟ ਲੋਕਾਂ ਦੇ ਇਕੱਠ ਨੂੰ ਕੋਠਿਆਂ ’ਤੇ ਚੜ੍ਹਾ ਕੇ ਵੱਡਾ ਦਿਖਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਸਟੇਜ ਤੋਂ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾਉਣ ਤੋਂ ਇਲਾਵਾ ਕਿਸੇ ਦੀ ਗੱਲ ਨਹੀਂ ਸੁਣੀ ਅਤੇ ਸਿਰਫ਼ ਪੁਰਾਣੇ ਚੁਟਕਲੇ ਸੁਣਾ ਕੇ ਚਲੇ ਗਏ। ਬਠਿੰਡਾ ਦੀ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਦੀ ਨਕਲ ਉਤਾਰਨ ਨੂੰ ਵੀ ਲੋਕਾਂ ਨੇ ਗਲਤ ਦੱਸਿਆ। ਗੋਲਡੀ ਨੇ ਕਿਹਾ ਕਿ ਬੀਬੀ ਬਾਦਲ ਨੇ ਪਿੰਡ ਘੁੱਦਾ ਨੂੰ ਕੇਂਦਰੀ ਯੂਨੀਵਰਸਿਟੀ, ਸਪੋਰਟਸ ਸਕੂਲ, ਗਰਲਜ਼ ਹੋਸਟਲ, ਐਨ.ਸੀ.ਸੀ. ਟ੍ਰੇਨਿੰਗ ਸੈਂਟਰ, ਫੋਕਲ ਪੁਆਇੰਟ, ਦੋ ਜਲਘਰ, ਹਸਪਤਾਲ ਅਤੇ ਸੀਵਰੇਜ ਸਿਸਟਮ ਵਰਗੇ ਪ੍ਰੋਜੈਕਟ ਦੇ ਕੇ ਸ਼ਹਿਰੀ ਸਹੂਲਤਾਂ ਪ੍ਰਦਾਨ ਕੀਤੀਆਂ ਅਤੇ ਬਠਿੰਡਾ ਲਈ ਏਮਜ਼ ਹਸਪਤਾਲ ਲਿਆਂਦਾ, ਜਦਕਿ ‘ਆਪ’ ਸਰਕਾਰ ਪਿਛਲੇ ਚਾਰ ਸਾਲਾਂ ਤੋਂ ਸਪੋਰਟਸ ਸਕੂਲ ਦੇ ਹੋਸਟਲ ਦਾ ਬਿੱਲ ਅਤੇ ਅਮਲੇ ਦੀ ਤਨਖ਼ਾਹ ਤੱਕ ਨਹੀਂ ਦੇ ਸਕੀ।
ਪਿਛਲੀ ਖ਼ਬਰ ਗਤਕਾ ਚੈਂਪੀਅਨਸ਼ਿਪ ’ਚ ਮੀਰੀ ਪੀਰੀ ਗਤਕਾ ਅਖਾੜਾ ਗਿੱਲ ਕਲਾਂ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਪਿੰਡ ਭਾਈ ਬਖਤੌਰ ਵਿਖੇ ਚਿਖਾ ’ਚੋਂ ਗੋਡੇ ਚੋਰੀ ਹੋਣ ਦੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ। -ਤੇ ਜਦੋਂ ਕੋਈ ਚਿਖਾ ’ਚੋਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।