08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਪਿੰਡ ਭਾਈ ਬਖਤੌਰ ਵਿਖੇ ਚਿਖਾ ’ਚੋਂ ਗੋਡੇ ਚੋਰੀ ਹੋਣ ਦੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ। -ਤੇ ਜਦੋਂ ਕੋਈ ਚਿਖਾ ’ਚੋਂ ਗੋਡੇ ਹੀ ਹੋਏ ਚੋਰੀ

ਮੌੜ ਮੰਡੀ, 7 ਸਤੰਬਰ (ਗੁਰਜੀਤ ਸਿੰਘ ਕਮਾਲੂ)- ਚੋਰਾਂ ਦਾ ਆਤੰਕ ਇੱਥੋਂ ਤੱਕ ਵਧ ਗਿਆ ਹੈ ਕਿ ਚੋਰ ਹੁਣ ਚਿਖਾ ਵਿਚੋਂ ਆਰਟੀਫਿਸ਼ਲ ਗੋਡੇ ਤੱਕ ਚੋਰੀ ਕਾਰਨ ਲੱਗ ਗਏ ਹਨ । ਮਾਮਲਾ ਹਲਕਾ ਮੌੜ ਦੇ ਪਿੰਡ ਭਾਈ ਬਖਤੌਰ ਦਾ ਹੈ, ਜਿੱਥੇ ਕਿ ਪਿੰਡ ਵਾਸੀ ਦੱਸਦੇ ਹਨ ਕਿ ਪਿੰਡ ਦੇ ਬਜ਼ੁਰਗ ਸੁਦਾਗਰ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਸੰਸਕਾਰ 4 ਸਤੰਬਰ ਨੂੰ ਪਿੰਡ ਦੇ ਸ਼ਮਸ਼ਾਨਘਾਟ ’ਚ ਹੁੰਦਾ ਹੈ।

ਅਜੀਤ ਡੈਸਕ 08-09-2026
ਮੌੜ ਮੰਡੀ, 7 ਸਤੰਬਰ (ਗੁਰਜੀਤ ਸਿੰਘ ਕਮਾਲੂ)- ਚੋਰਾਂ ਦਾ ਆਤੰਕ ਇੱਥੋਂ ਤੱਕ ਵਧ ਗਿਆ ਹੈ ਕਿ ਚੋਰ ਹੁਣ ਚਿਖਾ ਵਿਚੋਂ ਆਰਟੀਫਿਸ਼ਲ ਗੋਡੇ ਤੱਕ ਚੋਰੀ ਕਾਰਨ ਲੱਗ ਗਏ ਹਨ । ਮਾਮਲਾ ਹਲਕਾ ਮੌੜ ਦੇ ਪਿੰਡ ਭਾਈ ਬਖਤੌਰ ਦਾ ਹੈ, ਜਿੱਥੇ ਕਿ ਪਿੰਡ ਵਾਸੀ ਦੱਸਦੇ ਹਨ ਕਿ ਪਿੰਡ ਦੇ ਬਜ਼ੁਰਗ ਸੁਦਾਗਰ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਸੰਸਕਾਰ 4 ਸਤੰਬਰ ਨੂੰ ਪਿੰਡ ਦੇ ਸ਼ਮਸ਼ਾਨਘਾਟ ’ਚ ਹੁੰਦਾ ਹੈ। 5 ਸਤੰਬਰ ਨੂੰ ਸਵੇਰ ਸਮੇਂ ਜਦ ਮ੍ਰਿਤਕ ਬਜ਼ੁਰਗ ਦੇ ਪਰਿਵਾਰਕ ਮੈਂਬਰ ਉਸ ਦੇ ਫੁੱਲ ਚੁਗਣ ਲਈ ਸ਼ਮਸ਼ਾਨਘਾਟ ਵਿਚ ਆਉਂਦੇ ਹਨ ਤਾਂ ਉੱਥੇ ਉਨ੍ਹਾਂ ਨੂੰ ਅਸਥੀਆਂ ਵਿਚੋਂ ਆਰਟੀਫਿਸ਼ਲ ਗੋਡੇ ਨਹੀਂ ਲੱਭਦੇ । ਉਸੇ ਸਮੇਂ ਸ਼ਮਸ਼ਾਨਘਾਟ ਦੇ ਨੇੜੇ ਹੀ ਖੇਤਾਂ ਵਿਚ ਕੰਮ ਕਰ ਰਿਹਾ ਕਿਸਾਨ ਉਨ੍ਹਾਂ ਨੂੰ ਆ ਕੇ ਦੱਸਦਾ ਹੈ ਕਿ ਚਿਖਾ ਕੋਲ ਤੁਹਾਡੇ ਤੋਂ ਪਹਿਲਾਂ ਵੀ ਇੱਕ ਆਦਮੀ ਆਇਆ ਸੀ ਜੋ ਕਿ ਪੈਦਲ ਹੀ ਬਠਿੰਡੇ ਵਾਲੀ ਸੜਕ ਵੱਲ ਜਾ ਰਿਹਾ ਸੀ । ਪਰਿਵਾਰਕ ਮੈਂਬਰਾਂ ਨੂੰ ਜਦ ਇਸ ਗੱਲ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਪਿੱਛਾ ਕਰਕੇ ਉਕਤ ਚੋਰ ਨੂੰ ਫੜ੍ਹ ਲਿਆ ਅਤੇ ਉਸ ਤੋਂ ਬਜ਼ੁਰਗ ਦੇ ਗੋਡੇ ਬਰਾਮਦ ਕੀਤੇ ਅਤੇ ਉਸ ਚੋਰ ਦੀ ਵੀ ਚੰਗੀ ਭੁਗਤ ਸਵਾਰੀ। ਜਿਸ ਤੋਂ ਬਾਅਦ ਉਸ ਚੋਰ ਨੂੰ ਛੱਡ ਦਿੱਤਾ ਗਿਆ ਜੋ ਕਿ ਦੇਖਣ ’ਚ ਪ੍ਰਵਾਸੀ ਲੱਗ ਰਿਹਾ ਸੀ ਅਤੇ ਆਪਣੇ ਆਪ ਨੂੰ ਬਠਿੰਡਾ ਦਾ ਵਾਸੀ ਦੱਸ ਰਿਹਾ ਸੀ। ਪਿੰਡ ਵਾਸੀਆਂ ਮਹਿੰਦਰ ਸਿੰਘ, ਲਖਵੀਰ ਸਿੰਘ ਲੱਖੀ ਆਦਿ ਨੇ ਕਿਹਾ ਕਿ ਅੱਜ ਦੇ ਦੌਰ ਵਿਚ ਚੋਰ ਚਿਖਾ ਵਿਚ ਪਈਆਂ ਚੀਜ਼ਾਂ ਨੂੰ ਵੀ ਚੁੱਕਣ ਤੋਂ ਗੁਰੇਜ਼ ਨਹੀਂ ਕਰ ਰਹੇ । ਫਿਰ ਆਮ ਲੋਕਾਂ ਦੇ ਘਰਾਂ, ਦੁਕਾਨਾਂ ਜਾਂ ਖੇਤਾਂ ’ਚ ਪਈਆਂ ਚੀਜ਼ਾਂ ਦਾ ਰੱਬ ਹੀ ਰਾਖਾ ਹੈ । ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਗੋਡੇ ਚੋਰੀ ਕਰਨ ਵਾਲਾ ਵੀ ਕੋਈ ਗਰੋਹ ਹੋਵੇ ਜੋ ਇਹ ਜਾਣਕਾਰੀ ਰੱਖਦਾ ਹੈ ਕਿ ਕਿਸ ਵਿਅਕਤੀ ਨੇ ਨਕਲੀ ਗੋਡੇ ਪਵਾਏ ਹਨ ਅਤੇ ਉਸ ਦੀ ਮੌਤ ਕਦੋਂ ਹੋਈ ਹੈ ਅਤੇ ਫੁੱਲ ਕਦੋਂ ਚੁਗੇ ਜਾਣੇ ਹਨ । ਕਿਉਂਕਿ ਇਹ ਆਰਟੀਫਿਸ਼ਲ ਗੋਡੇ ਕਿਸੇ ਖ਼ਾਸ ਅਤੇ ਮਹਿੰਗੀ ਧਾਤੂ ਦੇ ਬਣੇ ਹੋਏ ਹੁੰਦੇ ਹਨ ਅਤੇ ਅੱਗ ’ਚ ਵੀ ਖ਼ਤਮ ਨਹੀਂ ਹੁੰਦੇ । ਸੋਸ਼ਲ ਮੀਡੀਆ ਵਿਚ ਵੀ ਇਸ ਗੱਲ ਦੀ ਕਾਫੀ ਚਰਚਾ ਚੱਲ ਰਹੀ ਹੈ ਕਿ ਹੁਣ ਲੋਕਾਂ ਨੂੰ ਸਿਵਿਆਂ ਵਿਚ ਵੀ ਚਿਖਾ ਦੀ ਰਾਖੀ ਕਰਨੀ ਪਵੇਗੀ।
ਪਿਛਲੀ ਖ਼ਬਰ ਮੁੱਖ ਮੰਤਰੀ ਦਾ ਲੋਕ ਮਿਲਣੀ ਪ੍ਰੋਗਰਾਮ ਨਿਰਾ ਡਰਾਮਾ-ਗੋਲਡੀ ਅਗਲੀ ਖ਼ਬਰ ਡੇਢ ਦਰਜਨ ਵਿਅਕਤੀ ਵੱਖ-ਵੱਖ ਪਾਰਟੀਆਂ ਛੱਡ ਕੇ ਸ਼੍ਰੋਮਣੀ ਅਕਾਲੀ ਦਲ (ਬ) ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।