08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਕਾਰ ਸੜਕ ਹਾਦਸੇ 'ਚ 1 ਦੀ ਮੌਤ, 2 ਗੰਭੀਰ

ਸੰਘੋਲ, (ਫਤਹਿਗੜ੍ਹ ਸਾਹਿਬ), 8 ਸਤੰਬਰ (ਪਰਮਵੀਰ ਸਿੰਘ ਸੰਘੋਲ) - ਰਾਸ਼ਟਰੀ ਰਾਜ ਮਾਰਗ ’ਤੇ ਪਿੰਡ ਸੰਘੋਲ ਨੇੜੇ ਬੀਤੀ ਰਾਤ ਕਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਕਾਰ 'ਚ ਤਿੰਨ ਜਣੇ ਸਵਾਰ ਸਨ ਅਤੇ ਚੰਡੀਗੜ੍ਹ ਵੱਲ ਨੂੰ ਜਾ ਰਹੇ ਸਨ।

ਅਜੀਤ ਡੈਸਕ 08-09-2026

ਸੰਘੋਲ, (ਫਤਹਿਗੜ੍ਹ ਸਾਹਿਬ), 8 ਸਤੰਬਰ (ਪਰਮਵੀਰ ਸਿੰਘ ਸੰਘੋਲ) - ਰਾਸ਼ਟਰੀ ਰਾਜ ਮਾਰਗ ’ਤੇ ਪਿੰਡ ਸੰਘੋਲ ਨੇੜੇ ਬੀਤੀ ਰਾਤ ਕਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਕਾਰ 'ਚ ਤਿੰਨ ਜਣੇ ਸਵਾਰ ਸਨ ਅਤੇ ਚੰਡੀਗੜ੍ਹ ਵੱਲ ਨੂੰ ਜਾ ਰਹੇ ਸਨ। ਅੱਧੀ ਰਾਤ ਵਾਪਰੀ ਇਸ ਘਟਨਾ 'ਚ 1 ਜਣੇ ਦੀ ਮੌਕੇ 'ਤੇ ਮੌਤ ਹੋ ਗਈ ਜਦੋਂਕਿ 2 ਗੰਭੀਰ ਜ਼ਖਮੀ ਦੱਸੇ ਜਾਂਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਸਵਾਰ ਲੁਧਿਆਣਾ ਨਿਵਾਸੀ ਹਨ। ਪੀੜਤਾਂ ਨੂੰ ਪੁਲਿਸ ਵਲੋਂ ਇਲਾਜ ਲਈ ਸਰਕਾਰੀ ਸਿਹਤ ਕੇਂਦਰ ਖਮਾਣੋਂ ਦਾਖਲ ਕਰਵਾਇਆ ਗਿਆ। ਸਥਾਨਕ ਪੁਲਿਸ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਿਛਲੀ ਖ਼ਬਰ ਪੰਜਾਬ ਦੇ ਤਿੰਨ ਜ਼ਿਲ੍ਹਿਆਂ ’ਚ ਮੀਂਹ ਪੈਣ ਦੀ ਸੰਭਾਵਨਾ- ਮੌਸਮ ਵਿਭਾਗ ਅਗਲੀ ਖ਼ਬਰ ਅਰੁਣਾਚਲ ਪ੍ਰਦੇਸ਼ ’ਚ ਲੱਗੇ ਭੂਚਾਲ ਦੇ ਝਟਕੇ